AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Pathaan Break Record : ਮੈਨੂੰ ਖੁਸ਼ੀ ਹੈ ਕਿ ਪਠਾਨ ਨੇ ਬਾਹੂਬਲੀ 2 ਦਾ ਰਿਕਾਰਡ ਤੋੜ ਦਿੱਤਾ : ਯਾਰਲਾਗੱਡਾ

ਮਾਰਚ ਨੂੰ, ਫਿਲਮ ਪਠਾਨ ਨੇ ਬਾਹੂਬਲੀ 2 ਦੇ ਹਿੰਦੀ ਸੰਸਕਰਣ ਦਾ ਬਾਕਸ ਆਫਿਸ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਫਿਲਮ ਪਠਾਨ ਬਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

Pathaan Break Record : ਮੈਨੂੰ ਖੁਸ਼ੀ ਹੈ ਕਿ ਪਠਾਨ ਨੇ ਬਾਹੂਬਲੀ 2 ਦਾ ਰਿਕਾਰਡ ਤੋੜ ਦਿੱਤਾ : ਯਾਰਲਾਗੱਡਾ
ਯਾਰਲਾਗੱਡਾ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਪਠਾਨ ਨੇ ਬਾਹੂਬਲੀ 2 ਦਾ ਰਿਕਾਰਡ ਤੋੜ ਦਿੱਤਾ
tv9-punjabi
| Published: 08 Mar 2023 14:57 PM IST
Share
Entertainment: ਫਿਲਮ ਬਾਹੂਬਲੀ 2 (Baahubali 2) ਦੇ ਹਿੰਦੀ ਸੰਸਕਰਣ ਨੇ ਦਮਦਾਰ ਪ੍ਰਦਰਸ਼ਨ ਨਾਲ ਬਾਲੀਵੁੱਡ ਵਿੱਚ ਕਮਾਈ ਦਾ ਰਿਕਾਰਡ ਬਣਾਇਆ। ਇਸ ਫਿਲਮ ਦਾ ਰਿਕਾਰਡ ਲਗਭਗ 6 ਸਾਲਾਂ ਤੱਕ ਬਾਲੀਵੁੱਡ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦੇ ਰੂਪ ਵਿੱਚ ਰਿਹਾ। 3 ਮਾਰਚ ਨੂੰ, ਫਿਲਮ ਪਠਾਨ ਨੇ ਬਾਹੂਬਲੀ 2 ਦੇ ਹਿੰਦੀ ਸੰਸਕਰਣ ਦਾ ਬਾਕਸ ਆਫਿਸ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਫਿਲਮ ਪਠਾਨ ਬਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਹੁਣ ਬਾਹੂਬਲੀ 2 ਦੇ ਸਹਿ-ਨਿਰਮਾਤਾ ਸ਼ੋਬੂ ਯਾਰਲਾਗੱਡਾ ਨੇ ਫਿਲਮ ਪਠਾਨ ਦੀ ਇਸ ਸਫਲਤਾ ‘ਤੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਸ਼ਾਹਰੁਖ ਖਾਨ ਅਤੇ ਪਠਾਨ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਰਿਕਾਰਡ ਬਣਦੇ ਹੀ ਟੁੱਟਣ ਲਈ ਹੁੰਦੇ ਹਨ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ਨੇ ਇਹ ਰਿਕਾਰਡ ਤੋੜ ਦਿੱਤਾ ਹੈ। ਦੂਜੇ ਪਾਸੇ ਪਠਾਨ ਦੇ ਮੇਕਰਸ ਨੇ ਵੀ ਸ਼ੋਬੂ ਦਾ ਧੰਨਵਾਦ ਕੀਤਾ ਹੈ। ਪਠਾਨ ਨੇ 4 ਮਾਰਚ ਨੂੰ ਹੀ ਬਾਹੂਬਲੀ 2 ਦਾ ਰਿਕਾਰਡ ਤੋੜ ਦਿੱਤਾ ਸੀ। ਪਠਾਨ ਹੁਣ ਤੱਕ 513.75 ਕਰੋੜ ਕਮਾ ਚੁੱਕੇ ਹਨ।

ਬਾਹੂਬਲੀ 2 ਨੇ 510.90 ਕਰੋੜ ਦੀ ਕਮਾਈ ਕੀਤੀ ਸੀ

ਬਾਹੂਬਲੀ 2 ਸਾਲ 2017 ‘ਚ ਰਿਲੀਜ਼ ਹੋਈ ਸੀ। ਇਸ ਦੇ ਹਿੰਦੀ ਸੰਸਕਰਣ ਨੇ 510.90 ਕਰੋੜ ਦੀ ਕਮਾਈ ਕੀਤੀ। ਸ਼ਾਹਰੁਖ ਨੇ ਫਿਲਮ ਪਠਾਨ (Pathaan) ਰਾਹੀਂ ਚਾਰ ਸਾਲ ਬਾਅਦ ਵਾਪਸੀ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਠਾਨ ਰਿਲੀਜ਼ ਦੇ 39 ਦਿਨਾਂ ਬਾਅਦ ਅਤੇ ਨਵੀਆਂ ਫਿਲਮਾਂ ਦੇ ਰਿਲੀਜ਼ ਹੋਣ ਦੇ ਬਾਵਜੂਦ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ।

ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ

ਜੇਕਰ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਚੋਟੀ ਦੀਆਂ ਚਾਰ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮ ਪਠਾਨ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਦੂਜੇ ਨੰਬਰ ‘ਤੇ ਬਾਹੂਬਲੀ-2 ਹੈ। ਤੀਜੇ ਸਥਾਨ ‘ਤੇ KGF-2 ਅਤੇ ਚੌਥੇ ਸਥਾਨ ‘ਤੇ ਅਮੀਰ ਖਾਨ ਦੀ ਫਿਲਮ ਦੰਗਲ ਹੈ।

ਸ਼ਾਹਰੁਖ ਖਾਨ ਨੇ ਖੁਦ ਨੂੰ ਫਿਰ ਸਾਬਤ ਕਰ ਦਿੱਤਾ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਚਾਰ ਸਾਲ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਕਈ ਫਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਫਿਲਮ ਆਲੋਚਕਾਂ ਨੇ ਸ਼ਾਹਰੁਖ ਖਾਨ (Shah Rukh Khan) ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹਰੁਖ ਖਾਨ ਦਾ ਦੌਰ ਜਾ ਚੁੱਕਾ ਹੈ । ਪਰ ਸ਼ਾਹਰੁਖ ਖਾਨ ਨੇ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਲੁੱਕ ਅਤੇ ਅਦਾਕਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਬਾਲੀਵੁੱਡ ਦੇ ਬਾਦਸ਼ਾਹ ਹਨ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ ਅਤੇ ਉਹ ਅਜੇ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਦੀ ਤਾਕਤ ਰੱਖਦਾ ਹੈ।

ਫਿਲਮ ‘ਚ ਦੀਪਿਕਾ ਅਤੇ ਜਾਨ ਅਹਿਮ ਭੂਮਿਕਾਵਾਂ ਨਿਭਾਅ ਰਹੇ

ਫਿਲਮ ‘ਪਠਾਨ’ ‘ਚ ਨਾ ਸਿਰਫ ਸ਼ਾਹਰੁਖ ਖਾਨ ਦੀ ਭੂਮਿਕਾ ਅਹਿਮ ਹੈ, ਸਗੋਂ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਨੇ ਵੀ ਫਿਲਮ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖਾਨ ਦੇ ਦਮਦਾਰ ਐਕਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉਥੇ ਹੀ ਦੀਪਿਕਾ ਪਾਦੂਕੋਣ ਦੀ ਖੂਬਸੂਰਤੀ ਦੀ ਵੀ ਹਰ ਕੋਈ ਤਾਰੀਫ ਕਰ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...