Selena Gomez ਨੇ ਸ਼ੋਹਰਤ ਦਾ ਨਵਾਂ ਰਿਕਾਰਡ ਬਣਾਇਆ, ਤੋੜੇ ਸਾਰੇ ਰਿਕਾਰਡ
Selena Gomez Created Record: ਹਾਲੀਵੁੱਡ ਦੀ ਮਸ਼ਹੂਰ ਅਦਾਕਾਰ ਸੇਲੇਨਾ ਗੋਮੇਜ਼ ਨੇ ਇਕ ਅਨੋਖਾ ਅਤੇ ਨਵਾਂ ਰਿਕਾਰਡ ਬਣਾਇਆ ਹੈ। ਸੇਲੇਨਾ ਦੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 400 ਮਿਲੀਅਨ ਫਾਲੋਅਰਜ਼ ਹਨ।
Selena Gomez Breaks Record: ਸੇਲੇਨਾ ਜਿਥੇ ਹਾਲੀਵੁੱਡ ਦੀ ਬੇਹੱਦ ਖੂਬਸੂਰਤ ਅਤੇ ਮਸ਼ਹੂਰ ਹਸਤੀ ਹੈ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਖਾਸ ਪਛਾਣ ਹੈ। ਇਸ ਕਾਰਨ ਸੇਲੇਨਾ ਗੋਮੇਜ਼ (Selena Gomez) ਨੇ ਇਤਿਹਾਸ ਰਚ ਦਿੱਤਾ ਹੈ। ਸੇਲੇਨਾ ਦੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ 400 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ ‘ਤੇ ਇੰਨੇ ਜ਼ਿਆਦਾ ਫਾਲੋਅਰਸ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ।
ਕਾਇਲੀ ਜੇਨਰ ਦੇ ਇੰਸਟਾਗ੍ਰਾਮ ‘ਤੇ 382 ਮਿਲੀਅਨ ਫੈਨ
ਕਾਇਲੀ ਜੇਨਰ ਦੇ ਇੰਸਟਾਗ੍ਰਾਮ ‘ਤੇ 382 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਮਹਿਲਾ ਸੈਲੀਬ੍ਰਿਟੀ ਬਣਨ ਤੋਂ ਬਾਅਦ, ਸੇਲੇਨਾ ਗੋਮੇਜ਼ ਨੇ ਐਲਾਨ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹੈ।
ਸੇਲੇਨਾ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ‘ਚ ਹੈ
ਸੇਲੇਨਾ ਗੋਮੇਜ਼ ਦ ਚੇਨਸਮੋਕਰਸ ਸਟਾਰ ਡਰੂ ਟੈਗਗਾਰਟ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ। ਦ ਮਿਰਰ ਨੇ ਆਪਣੀ ਇਕ ਰਿਪੋਰਟ ‘ਚ ਦੱਸਿਆ ਕਿ ਇਹ ਜੋੜਾ ਆਪਣੇ ਰਿਸ਼ਤੇ ਨੂੰ ਫਲਾਟ ਕਰਨ ਤੋਂ ਨਹੀਂ ਡਰਦਾ। ਸੇਲੇਨਾ ਗੋਮੇਜ਼ ਅਤੇ ਡਰੂ ਟੈਗਗਾਰਟ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਦੋਵੇਂ ਡੇਟ ਨਾਈਟ ‘ਤੇ ਵੀ ਜਾਂਦੇ ਹਨ। ਇੱਕ ਸਰੋਤ ਨੇ mirror.co.uk ਨੂੰ ਦੱਸਿਆ ਕਿ ਜੋੜਾ ਆਪਣੇ ਰੋਮਾਂਸ ਦੇ ਸ਼ੁਰੂਆਤੀ ਪੜਾਅ ਵਿੱਚ ਹੈ।
ਆਪਣੇ ਮੋਟਾਪੇ ਨੂੰ ਲੈ ਕੇ ਟ੍ਰੋਲ ਹੋਈ ਸੀ ਸੇਲੇਨਾ ਗੋਮੇਜ਼
ਕੁਝ ਸਮਾਂ ਪਹਿਲਾਂ ਗੋਲਡਨ ਗਲੋਬ ਐਵਾਰਡਜ਼ ਦੇ ਰੈੱਡ ਕਾਰਪੇਟ ‘ਤੇ ਸੇਲੇਨਾ ਨੂੰ ਕੁਝ ਲੋਕਾਂ ਨੇ ਉਸ ਦੇ ਮੋਟਾਪੇ ਨੂੰ ਲੈ ਕੇ ਟ੍ਰੋਲ ਕੀਤਾ ਸੀ। ਜਿਸ ਤੋਂ ਬਾਅਦ ਸਿੰਗਰ ਨੇ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਮੰਨਿਆ ਕਿ ਉਹ ਥੋੜੀ ਮੋਟੀ ਹੋ ਗਈ ਹੈ। ਦੱਸ ਦੇਈਏ ਕਿ ਸੇਲੇਨਾ ਗੋਮੇਜ਼ ਨੇ ਟੀਵੀ ਸੀਰੀਜ਼ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਸੰਗੀਤ ਦੀ ਦੁਨੀਆ ‘ਚ ਆਈ ਅਤੇ ਸਫਲਤਾ ਹਾਸਲ ਕੀਤੀ। ਸੇਲੇਨਾ ਨੇ ਕਈ ਚਾਰਟ-ਟੌਪਿੰਗ ਐਲਬਮਾਂ ਅਤੇ ਸਿੰਗਲਜ਼ ਰਿਲੀਜ਼ ਕੀਤੇ ਹਨ, ਜਿਸ ਵਿੱਚ ਕਮ ਐਂਡ ਗੈੱਟ ਇਟ, ਗੁੱਡ ਫਾਰ ਯੂ, ਅਤੇ ਹਾਉ ਮਚ ਯੂ ਲਵ ਮੀ ਸ਼ਾਮਲ ਹਨ। ਅਦਾਕਾਰਾ ਅਤੇ ਗਾਇਕਾ ਤੋਂ ਇਲਾਵਾ ਸੇਲੇਨਾ ਇੱਕ ਨਿਰਮਾਤਾ ਵੀ ਹੈ। ਉਸ ਦਾ ਆਪਣਾ ਬਿਊਟੀ ਬ੍ਰਾਂਡ ਵੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ