Viral Video: ਬਿਨਾਂ ਕਿਸੇ ਖ਼ੌਫ ਇੰਸਪੈਕਟਰ ਦੀ ਕੁਰਸੀ ‘ਤੇ ਆ ਕੇ ਬੈਠ ਗਈ ਬਿੱਲੀ, ਦੇਖੋ ਇਹ ਪਿਆਰਾ ਵੀਡੀਓ

Updated On: 

24 Dec 2023 22:43 PM

ਇਹ ਪਿਆਰਾ ਵੀਡੀਓ ਇੰਸਟਾਗ੍ਰਾਮ 'ਤੇ ਸੁਧੀਰ ਕੁਡਾਲਕਰ ਅਤੇ ਮਹਾਰਾਸ਼ਟਰ ਪੁਲਿਸ ਦੇ ਅਣ-ਅਧਿਕਾਰਤ ਪੇਜ 'ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਜਿਵੇਂ ਹੀ ਸੀਨੀਅਰ ਪੁਲਿਸ ਇੰਸਪੈਕਟਰ ਆਪਣੇ ਕੈਬਿਨ ਵਿਚ ਆਏ, ਇਕ ਕਾਲੀ ਬਿੱਲੀ ਉਨ੍ਹਾਂ ਦੀ ਕੁਰਸੀ 'ਤੇ ਸੌਂ ਰਹੀ ਸੀ।

Viral Video: ਬਿਨਾਂ ਕਿਸੇ ਖ਼ੌਫ ਇੰਸਪੈਕਟਰ ਦੀ ਕੁਰਸੀ ਤੇ ਆ ਕੇ ਬੈਠ ਗਈ ਬਿੱਲੀ, ਦੇਖੋ ਇਹ ਪਿਆਰਾ ਵੀਡੀਓ

Pic Credit: Instagram/sudhirkudalkar and maharashtra_police.unofficial

Follow Us On

ਅਪਰਾਧੀ ਪੁਲਿਸ ਦਾ ਨਾਮ ਸੁਣਦੇ ਹੀ ਕੰਬਣ ਲੱਗ ਜਾਂਦੇ ਹਨ ਅਤੇ ਪੁਲਿਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਪਰ ਭਾਈ ਇਸ ਬਿੱਲੀ ਦੀ ਹਿੰਮਤ ਦੀ ਤਾਰੀਫ਼ ਕਰਨੀ ਚਾਹੀਦੀ ਹੈ, ਜੋ ਹੌਂਸਲੇ ਨਾਲ ਪੁਲਿਸ ਅਫਸਰ ਦੀ ਕੁਰਸੀ ‘ਤੇ ਬੈਠ ਗਈ ਸੀ। ਬਿੱਲੀ ਕੁਰਸੀ ‘ਤੇ ਆ ਕੇ ਇੰਝ ਬੈਠ ਗਈ ਕਿ ਜਿਵੇਂ ਪੂਰੇ ਥਾਣੇ ਦੀ ਕਮਾਨ ਉਸ ਦੇ ਹੱਥ ‘ਚ ਹੀ ਹੋਵੇ। ਮੁੰਬਈ ਪੁਲਿਸ ਨੇ ਖੁਦ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ ਅਤੇ ਇਹ ਬਿੱਲੀ ਇਸ ਕੁਰਸੀ ‘ਤੇ ਆਰਾਮ ਨਾਲ ਸੌਂ ਰਹੀ ਹੈ।

ਇਹ ਪਿਆਰਾ ਵੀਡੀਓ ਇੰਸਟਾਗ੍ਰਾਮ ‘ਤੇ ਸੁਧੀਰ ਕੁਡਾਲਕਰ ਅਤੇ ਮਹਾਰਾਸ਼ਟਰ ਪੁਲਿਸ ਦੇ ਅਣ-ਅਧਿਕਾਰਤ ਪੇਜ ‘ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਜਿਵੇਂ ਹੀ ਸੀਨੀਅਰ ਪੁਲਿਸ ਇੰਸਪੈਕਟਰ ਆਪਣੇ ਕੈਬਿਨ ਵਿਚ ਆਏ, ਇਕ ਕਾਲੀ ਬਿੱਲੀ ਉਨ੍ਹਾਂ ਦੀ ਕੁਰਸੀ ‘ਤੇ ਸੌਂ ਰਹੀ ਸੀ। ਇੰਸਪੈਕਟਰ ਬਿੱਲੀ ਨੂੰ ਕੁਰਸੀ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿੱਲੀ ਉੱਥੋਂ ਨਹੀ ਹੱਟਦੀ ਹੈ।

ਲੋਕਾਂ ਦੀ ਪ੍ਰਤੀਕਿਰਿਆ

ਥਾਣੇ ‘ਚ ਆਰਾਮ ਕਰਨ ਵਾਲੀ ਇਸ ਬਿੱਲੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਕਿਸੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਪੁਲਿਸ ਅਧਿਕਾਰੀ ਨੂੰ ਇਸ ਤਰ੍ਹਾਂ ਪਸ਼ੂਆਂ ਨਾਲ ਪਿਆਰ ਕਰਦੇ ਨਹੀਂ ਦੇਖਿਆ, ਜਦਕਿ ਕੋਈ ਹੋਰ ਕਹਿ ਰਿਹਾ ਹੈ ਕਿ ਥਾਣੇਦਾਰ ਦੀ ਗੈਰ-ਮੌਜੂਦਗੀ ‘ਚ ਇਹ ਬਿੱਲੀ ਥਾਣੇ ‘ਚ ਡਿਊਟੀ ਨਿਭਾ ਰਹੀ ਹੋਵੇਗੀ। ਇੱਕ ਯੂਜ਼ਰ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ ਬਿੱਲੀ ਕੰਮ ਕਰ ਲਵੇਗੀ ਸਰ, ਤੁਸੀਂ ਆਰਾਮ ਕਰੋ।