ਤਾਜ ਮਹਿਲ ਚ ਵਿਦੇਸ਼ੀ ਯਾਤਰੀ ਨੇ ਕੀਤਾ ਅਜਿਹਾ ਕੰਮ, ਸਭ ਰਹਿ ਗਏ ਹੈਰਾਨ… ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ

Updated On: 

06 Jan 2024 11:04 AM

ਤਾਜ ਮਹਿਲ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਦੇਖਣ ਵਾਲਾ ਯਾਤਰੀ ਸਥਾਨ ਹੈ। ਤਾਜ ਮਹਿਲ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਲੋਕ ਹਰ ਸਾਲ ਆਗਰਾ ਪਹੁੰਚਦੇ ਹਨ। ਦੁਨੀਆ ਦੇ ਸੱਤ ਅਜੂਬਿਆਂ 'ਚ ਗਿਣੇ ਜਾਣ ਵਾਲੇ ਤਾਜ ਮਹਿਲ ਨੂੰ ਦੇਖ ਕੇ ਹਰ ਕੋਈ ਪਹਿਲੀ ਨਜ਼ਰ 'ਚ ਹੀ ਇਸ ਨੂੰ ਦੇਖ ਕੇ ਰੁੱਕ ਜਾਂਦਾ ਹੈ। ਹਾਲ ਹੀ 'ਚ ਇਕ ਵਿਦੇਸ਼ੀ ਸੈਲਾਨੀ ਤਾਜ ਮਹਿਲ ਦੇਖਣ ਆਇਆ ਸੀ ਪਰ ਦਿਲਚਸਪ ਗੱਲ ਇਹ ਰਹੀ ਕਿ ਉਹ ਟਿਕਟ ਕਾਊਂਟਰ 'ਤੇ ਮੌਜੂਦ ਲੋਕਾਂ ਨੂੰ ਆਸਾਨੀ ਨਾਲ ਚਕਮਾ ਦੇਣ 'ਚ ਸਫਲ ਹੋ ਗਿਆ।

ਤਾਜ ਮਹਿਲ ਚ ਵਿਦੇਸ਼ੀ ਯਾਤਰੀ ਨੇ ਕੀਤਾ ਅਜਿਹਾ ਕੰਮ, ਸਭ ਰਹਿ ਗਏ ਹੈਰਾਨ... ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ

Pic credit : Instagram/ @jamil.entertainment

Follow Us On

ਤਾਜ ਮਹਿਲ ਦੇਖਣ ਲਈ ਇੱਕ ਵਿਦੇਸ਼ੀ ਯਾਤਰੀ ਭਾਰਤ ਪਹੁੰਚਿਆ ਪਰ ਖਾਸ ਗੱਲ ਇਹ ਸੀ ਕਿ ਉਸ ਨੇ ਵਿਦੇਸ਼ੀ ਸੈਲਾਨੀਆਂ ਦੀ ਟਿਕਟ ਦੀ ਬਜਾਏ ਭਾਰਤੀਆਂ ਲਈ ਉਪਲਬਧ ਟਿਕਟ ਖਰੀਦੀ ਅਤੇ ਆਪਣੇ ਪੈਸੇ ਬਚਾ ਲਏ। ਕੀ ਤੁਹਾਨੂੰ ਵੀ ਇਹ ਮਾਮਲਾ ਬਹੁਤ ਅਜੀਬ ਨਹੀਂ ਲੱਗਿਆ? ਇਹ ਜਾਣਕਾਰੀ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਉਸ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ।

ਟਿਕਟ ਕਾਉਂਟਰ ਤੇ ਨਹੀਂ ਹੋ ਸਕੀ ਪਹਿਚਾਣ

ਤਾਜ ਮਹਿਲ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਦੇਖਣ ਵਾਲਾ ਯਾਤਰੀ ਸਥਾਨ ਹੈ। ਤਾਜ ਮਹਿਲ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਲੋਕ ਹਰ ਸਾਲ ਆਗਰਾ ਪਹੁੰਚਦੇ ਹਨ। ਦੁਨੀਆ ਦੇ ਸੱਤ ਅਜੂਬਿਆਂ ‘ਚ ਗਿਣੇ ਜਾਣ ਵਾਲੇ ਤਾਜ ਮਹਿਲ ਨੂੰ ਦੇਖ ਕੇ ਹਰ ਕੋਈ ਪਹਿਲੀ ਨਜ਼ਰ ‘ਚ ਹੀ ਇਸ ਨੂੰ ਦੇਖ ਕੇ ਰੁੱਕ ਜਾਂਦਾ ਹੈ। ਹਾਲ ਹੀ ‘ਚ ਇਕ ਵਿਦੇਸ਼ੀ ਸੈਲਾਨੀ ਤਾਜ ਮਹਿਲ ਦੇਖਣ ਆਇਆ ਸੀ ਪਰ ਦਿਲਚਸਪ ਗੱਲ ਇਹ ਰਹੀ ਕਿ ਉਹ ਟਿਕਟ ਕਾਊਂਟਰ ‘ਤੇ ਮੌਜੂਦ ਲੋਕਾਂ ਨੂੰ ਆਸਾਨੀ ਨਾਲ ਚਕਮਾ ਦੇਣ ‘ਚ ਸਫਲ ਹੋ ਗਿਆ।

ਕੀ ਭਾਰਤੀ ਤੇ ਵਿਦੇਸ਼ੀਆਂ ਲਈ ਵੱਖਰੀ ਹੁੰਦੀ ਹੈ ਟਿਕਟ ?

ਤੁਹਾਨੂੰ ਦੱਸ ਦੇਈਏ ਕਿ ਸੈਰ-ਸਪਾਟਾ ਸਥਾਨਾਂ ‘ਤੇ ਭਾਰਤੀਆਂ ਅਤੇ ਵਿਦੇਸ਼ੀਆਂ ਲਈ ਟਿਕਟਾਂ ਦੀਆਂ ਵੱਖ-ਵੱਖ ਕੀਮਤਾਂ ਹਨ। ਤਾਜ ਮਹਿਲ ਦੇਖਣ ਲਈ ਅਸੀਂ ਭਾਰਤੀਆਂ ਨੂੰ 50 ਰੁਪਏ ਦੇਣੇ ਪੈਂਦੇ ਹਨ, ਜਦਕਿ ਵਿਦੇਸ਼ੀਆਂ ਨੂੰ ਇਹ ਟਿਕਟ 1100 ਰੁਪਏ ‘ਚ ਮਿਲਦੀ ਹੈ ਅਤੇ ਜੇਕਰ ਉਹ ਸਾਰਕ ਜਾਂ ਬਿਮਸਟੇਕ ਦੇਸ਼ਾਂ ਦੇ ਨਾਗਰਿਕ ਹਨ ਤਾਂ ਉਨ੍ਹਾਂ ਨੂੰ ਇਹ ਟਿਕਟ 540 ਰੁਪਏ ‘ਚ ਮਿਲਦੀ ਹੈ।

ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ

ਦਰਅਸਲ, ਸ਼ੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਹੈਂਡਲ @Jamil.Gk ਨਾਮ ਦੇ ਵਿਅਕਤੀ ਨੇ ਖੁਦ ਵੀਡੀਓ ਸ਼ੇਅਰ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਕਿਹਾ ਹੈ ਕਿ ਲੋਕ ਅਕਸਰ ਉਸ ਨੂੰ ਕਹਿੰਦੇ ਹਨ ਕਿ ਉਹ ਭਾਰਤੀ ਲੱਗਦਾ ਹੈ। ਇਸ ਲਈ ਜਮੀਲ ਨੇ ਇਸ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀਆਂ ਲਈ ਤਾਜ ਮਹਿਲ ਦੇ ਟਿਕਟ ਕਾਊਂਟਰ ‘ਤੇ ਪਹੁੰਚ ਗਿਆ ਅਤੇ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਉਥੋਂ ਹੀ ਟਿਕਟ ਖਰੀਦੀ ਅਤੇ ਤਾਜ ਮਹਿਲ ਦਾ ਦੌਰਾ ਕੀਤਾ।

ਜਮੀਲ ਹੋਇਆ ਖੁਸ਼

ਜਮੀਲ ਨੇ ਵੀਡੀਓ ਵਿੱਚ ਸ਼ੇਅਰ ਕੀਤਾ ਹੈ ਕਿ ਜਦੋਂ ਤੋਂ ਉਹ ਭਾਰਤ ਆਇਆ ਹੈ, ਬਹੁਤ ਸਾਰੇ ਲੋਕਾਂ ਨੇ ਉਸਨੂੰ ਦੱਸਿਆ ਹੈ ਕਿ ਉਹ ਭਾਰਤੀ ਦਿਖਦਾ ਹੈ ਅਤੇ ਹਿੰਦੀ ਵਿੱਚ ਗੱਲ ਵੀ ਕਰਦਾ ਹੈ, ਇਸ ਲਈ ਉਸਨੇ ਇਸਨੂੰ ਵਰਤਣ ਦੀ ਯੋਜਨਾ ਬਣਾਈ। ਉਸ ਮੁਤਾਬਕ ਇਹ ਬਹੁਤ ਦਿਲਚਸਪ ਪ੍ਰਯੋਗ ਹੈ ਕਿਉਂਕਿ ਜੇਕਰ ਉਹ ਫੇਲ ਹੋ ਜਾਂਦਾ ਤਾਂ ਉਸ ਦਾ ਬਹੁਤ ਅਪਮਾਨ ਹੋਣਾ ਸੀ।

ਲੋਕਾਂ ਨੂੰ ਪਸੰਦ ਆ ਰਿਹਾ ਹੈ ਵੀਡੀਓ

ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 79 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਜਮੀਲ ਦੇ ਇਸ ਵੀਡੀਓ ‘ਤੇ ਲੋਕ ਕਾਫੀ ਕਮੈਂਟ ਵੀ ਕਰ ਰਹੇ ਹਨ।