Dara Singh 36 ਸਾਲ ਪਹਿਲਾਂ ਬਣੇ ਸਨ ਹਨੂੰਮਾਨ, ਆਖਿਰ ਇਸ ਕਿਰਦਾਰ ‘ਚ ਕੀ ਸੀ ਖਾਸ
Hanuman Dara Singh: ਰਾਮਾਇਣ ਨੂੰ 36 ਸਾਲ ਪਹਿਲਾਂ ਟੀਵੀ 'ਤੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ। ਰਾਮਾਇਣ ਦੇ ਹਰ ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡੀ ਹੈ। ਰਾਮਾਇਣ 'ਚ ਹਨੂਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ।
Hanuman Role Onscreen: ਦਮਦਾਰ ਸ਼ਖਸੀਅਤ, ਉੱਚੀ ਆਵਾਜ਼ ਅਤੇ ਸ਼ਰਾਰਤ ਭਰੀਆਂ ਅੱਖਾਂ ਰਾਮਾਇਣ ਵਿੱਚ ਮਹਾਵੀਰ ਹਨੂੰਮਾਨ ਦਾ ਅਜਿਹਾ ਕਿਰਦਾਰ ਸੀ। ਹਨੂੰਮਾਨ ਦੀ ਇਹ ਤਸਵੀਰ ਅੱਜ ਵੀ ਲੋਕਾਂ ਦੇ ਮਨਾਂ ‘ਚ ਮੌਜੂਦ ਹੈ। ਹਨੂੰਮਾਨ ਦਾ ਜ਼ਿਕਰ ਹੁੰਦੇ ਹੀ ਰਾਮਾਇਣ ਦੇ ਹਨੂੰਮਾਨ ਦੀ ਯਾਦ ਆ ਜਾਂਦੀ ਹੈ। ਟੀਵੀ ਦੀ ਦੁਨੀਆ ਵਿੱਚ ਪਹਿਲੀ ਵਾਰ ਦਾਰਾ ਸਿੰਘ ਨੇ ਪਰਦੇ ਉੱਤੇ ਹਨੂੰਮਾਨ (Hanuman) ਦੀ ਭੂਮਿਕਾ ਨਿਭਾਈ ਹੈ।
ਜਦੋਂ ਰਾਮਾਨੰਦ ਸਾਗਰ ਨੇ ਰਾਮਾਇਣ ਬਣਾਉਣ ਬਾਰੇ ਸੋਚਿਆ ਤਾਂ ਉਨ੍ਹਾਂ ਦੇ ਦਿਮਾਗ ‘ਚ ਹਨੂਮਾਨ ਦੇ ਰੂਪ ਵਿੱਚ ਇਕ ਹੀ ਨਾਮ ਆਇਆ ਅਤੇ ਉਹ ਸੀ ਦਾਰਾ ਸਿੰਘ। 6 ਫੁੱਟ 2 ਇੰਚ ਦਾ ਕੱਦ, ਪਹਿਲਵਾਨਾਂ ਦਾ ਸਰੀਰ ਅਤੇ ਉੱਚੀ ਆਵਾਜ਼ ਇਨ੍ਹਾਂ ਸਾਰੀਆਂ ਗੱਲਾਂ ਨੇ ਦਾਰਾ ਸਿੰਘ ਨੂੰ ਹਨੂੰਮਾਨ ਦੀ ਭੂਮਿਕਾ ਲਈ ਪਰਫੈਕਟ ਬਣਾਇਆ। ਇਹੀ ਕਾਰਨ ਹੈ ਕਿ ਅੱਜ ਵੀ ਹਨੂੰਮਾਨ ਦੇ ਕਿਰਦਾਰ ਵਿੱਚ ਦਾਰਾ ਸਿੰਘ (Dara Singh) ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।
ਦਾਰਾ ਸਿੰਘ ਦਾ ਕੱਦ ਹਨੂੰਮਾਨ ਵਰਗਾ ਸੀ
ਬਜਰੰਗਬਲੀ ਨੂੰ ਬਹੁਤ ਸ਼ਕਤੀਸ਼ਾਲੀ, ਪਰਮ ਭਗਤ ਅਤੇ ਚਾਰੇ ਵੇਦਾਂ ਦਾ ਗਿਆਨਵਾਨ ਮੰਨਿਆ ਜਾਂਦਾ ਹੈ। ਹਨੂੰਮਾਨ ਨੂੰ ਪਰਦੇ ‘ਤੇ ਦਿਖਾਉਣ ਲਈ ਦਾਰਾ ਸਿੰਘ ਦਾ ਕੱਦ ਕਾਫੀ ਚੰਗਾ ਸੀ। ਦਾਰਾ ਸਿੰਘ ਨੇ ਰਾਮਾਇਣ ਤੋਂ ਪਹਿਲਾਂ ਫਿਲਮ ‘ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। 1976 ‘ਚ ਆਈ ਫਿਲਮ ‘ਜੈ ਬਜਰੰਗ ਬਲੀ’ ‘ਚ ਦਾਰਾ ਸਿੰਘ ਪਹਿਲੀ ਵਾਰ ਹਨੂੰਮਾਨ ਬਣੇ ਸਨ। ਇਸ ਤੋਂ ਬਾਅਦ ਦਾਰਾ ਸਿੰਘ ਰਾਮਾਇਣ ਵਿੱਚ ਹਨੂੰਮਾਨ ਬਣ ਕੇ ਘਰ-ਘਰ ਮਸ਼ਹੂਰ ਹੋ ਗਏ।
ਦਾਰਾ ਸਿੰਘ ਸਕ੍ਰੀਨ ‘ਤੇ ਤਿੰਨ ਵਾਰ ਹਨੂੰਮਾਨ ਬਣੇ
ਰਾਮਾਇਣ (Ramayana) ਤੋਂ ਬਾਅਦ ਦਾਰਾ ਸਿੰਘ ਨੇ ਮਹਾਭਾਰਤ ਵਿੱਚ ਵੀ ਹਨੂੰਮਾਨ ਦੀ ਭੂਮਿਕਾ ਨਿਭਾਈ ਸੀ। ਦਾਰਾ ਸਿੰਘ ਆਪਣੀ ਜ਼ਿੰਦਗੀ ‘ਚ ਤਿੰਨ ਵਾਰ ਪਰਦੇ ‘ਤੇ ਹਨੂੰਮਾਨ ਬਣੇ। ਇਸ ਤੋਂ ਬਾਅਦ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਨੇ ਵੀ ਪਰਦੇ ‘ਤੇ ਹਨੂੰਮਾਨ ਦੀ ਭੂਮਿਕਾ ਨਿਭਾਈ, ਪਰ ਹਨੂੰਮਾਨ ਬਣੇ ਦਾਰਾ ਸਿੰਘ ਦੀ ਤਸਵੀਰ ਨੂੰ ਲੋਕਾਂ ਦੇ ਦਿਲਾਂ ‘ਚੋਂ ਮਿਟਾ ਨਹੀਂ ਸਕੇ। ਪਰਦੇ ‘ਤੇ ਹਨੂੰਮਾਨ ਦਾ ਕਿਰਦਾਰ ਤਾਂ ਕਈ ਲੋਕਾਂ ਨੇ ਨਿਭਾਇਆ ਹੈ ਪਰ ਦਾਰਾ ਸਿੰਘ ਵਰਗਾ ਪਿਆਰ ਕਿਸੇ ਨੂੰ ਨਹੀਂ ਮਿਲ ਸਕਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ