Hanuman Jayanti: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਹਨੂੰਮਾਨ ਜਯੰਤੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
Hanuman Jayanti 'ਤੇ, ਸਾਰੇ ਦੁੱਖਾਂ ਨੂੰ ਦੂਰ ਕਰਨ ਅਤੇ ਖੁਸ਼ਹਾਲੀ ਅਤੇ ਚੰਗੀ ਕਿਸਮਤ ਦਿਆਉਣ ਵਾਲੀ ਹਨੂਮਤ ਸਾਧਨਾ ਸਾਨੂੰ ਜਿੰਦਗੀ ਦੀਆਂ ਮੁੱਸ਼ਕਲਾਂ ਨਾਲ ਲੜਣ ਦੀ ਸ਼ਕਤੀ ਦਿੰਦੀ ਹੈ।
ਚੰਡੀਗੜ੍ਹ ਨਿਊਜ: ਪੂਰੇ ਦੇਸ਼ ਵਿੱਚ ਅੱਜ ਸ਼੍ਰੀ ਹਨੂੰਮਾਨ ਜਯੰਤੀ ਦਾ ਪਵਿੱਤਰ ਦਿਹਾੜਾ ਬੜੀ ਹੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਹੋਈ ਹੈ। ਇਸ ਪਵਿੱਤਰ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਨੂੰ ਇਸ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਟਵੀਟ ਚ ਲਿਖਿਆ, ਸ਼੍ਰੀ ਹਨੂੰਮਾਨ ਜਯੰਤੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ, ਭਗਵਾਨ ਹਨੂੰਮਾਨ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣ…ਤੰਦਰੁਸਤੀਆਂ ਬਣੀਆਂ ਰਹਿਣ।
ਜਿਕਰਯੋਗ ਹੈ ਕਿ ਸਨਾਤਨ ਪਰੰਪਰਾ ਵਿੱਚ ਜਿਸ ਦੇਵਤਾ ਦਾ ਨਾਮ ਲੈਂਦਿਆਂ ਹੀ ਹਰ ਤਰ੍ਹਾਂ ਦੇ ਡਰ ਅਤੇ ਸੰਕਟ ਪਲਕ ਝਪਕਦਿਆਂ ਹੀ ਦੂਰ ਹੋ ਜਾਂਦੇ ਹਨ, ਉਸ ਪਵਨ ਪੁੱਤਰ ਹਨੂੰਮਾਨ (Pawan Putra Hanuman) ਦੀ ਜਯੰਤੀ ਹਰ ਸਾਲ ਚੈਤਰ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ,। ਹਿੰਦੂ ਮਾਨਤਾਵਾਂ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਹਨੂੰਮਾਨ ਜਯੰਤੀ ਵਾਲੇ ਦਿਨ ਪੂਰੇ ਵਿਧੀ-ਵਿਧਾਨ ਨਾਲ ਬਜਰੰਗੀ ਦੀ ਪੂਜਾ, ਜਾਪ ਅਤੇ ਵਰਤ ਰੱਖਦਾ ਹੈ ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
ਸ਼੍ਰੀ ਹਨੂੰਮਾਨ ਜਯੰਤੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ
ਭਗਵਾਨ ਹਨੂੰਮਾਨ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣਤੰਦਰੁਸਤੀਆਂ ਬਣੀਆਂ ਰਹਿਣ. pic.twitter.com/2zSEO6RhWe — Bhagwant Mann (@BhagwantMann) April 6, 2023
ਇਹ ਵੀ ਪੜ੍ਹੋ- Hanuman Jayanti 2023: ਹਨੂੰਮਾਨ ਜਯੰਤੀ ਤੇ ਕਿੱਥੇ, ਕਿਸ ਦਿਸ਼ਾ ਵਿੱਚ ਅਤੇ ਕਿਸ ਮੂਰਤੀ ਦੀ ਕਰੀਏ ਪੂਜਾ