AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੁਰੂ ਰੰਧਾਵਾ ਦੇ ਨਵੇਂ ਗੀਤ ‘Fine Shyt’ ‘ਤੇ ਭੜਕਿਆ ਇੰਟਰਨੈੱਟ, ਲੋਕਾਂ ਨੇ ਜਮ ਕੇ ਉਡਾਇਆ ਮਜ਼ਾਕ

ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਹਿੱਟ ਗਾਣਿਆਂ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਵੱਖਰੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਨਵਾਂ ਗੀਤ Fine Shyt ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹਾ ਹੈ।

ਗੁਰੂ ਰੰਧਾਵਾ ਦੇ ਨਵੇਂ ਗੀਤ 'Fine Shyt' 'ਤੇ ਭੜਕਿਆ ਇੰਟਰਨੈੱਟ, ਲੋਕਾਂ ਨੇ ਜਮ ਕੇ ਉਡਾਇਆ ਮਜ਼ਾਕ
tv9-punjabi
| Published: 08 Aug 2026 12:17 PM IST
Share

ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਹਿੱਟ ਗਾਣਿਆਂ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਵੱਖਰੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਨਵਾਂ ਗੀਤ Fine Shyt ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹਾ ਹੈ। ਹਾਲਾਂਕਿ, ਇਸ ਵਾਰ ਵਾਇਰਲ ਹੋਣ ਦੀ ਵਜ੍ਹਾ ਗੀਤ ਦੀ ਤਾਰੀਫ਼ ਨਹੀਂ, ਸਗੋਂ ਸਰੋਤਿਆਂ ਅਤੇ ਇੰਟਰਨੈੱਟ ਵਰਤੋਂਕਾਰਾਂ ਦੀ ਭਾਰੀ ਨਾਰਾਜ਼ਗੀ ਹੈ।

ਗੀਤ ਦੇ ਰਿਲੀਜ਼ ਹੁੰਦਿਆਂ ਹੀ ਲੋਕਾਂ ਨੇ ਇਸ ਦੇ ਮਿਊਜ਼ਿਕ ਵੀਡੀਓ ਅਤੇ ਪ੍ਰੈਜ਼ੈਂਟੇਸ਼ਨ ‘ਤੇ ਗੰਭੀਰ ਸਵਾਲ ਚੁੱਕਦਿਆਂ ਤਿੱਖੇ ਤੇ ਮਜ਼ੇਦਾਰ ਪ੍ਰਤੀਕਰਮ ਦਿੱਤੇ ਹਨ। ਕਈ ਲੋਕਾਂ ਨੇ ਤਾਂ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧਾ ‘ਨੋਇਸ ਪਲੂਸ਼ਨ’ ਤੱਕ ਕਰਾਰ ਦੇ ਦਿੱਤਾ ਹੈ।

ਗੁਰੂ ਰੰਧਾਵਾ ਦੇ ਇਸ ਨਵੇਂ ਮਿਊਜ਼ਿਕ ਵੀਡੀਓ ਦੀ ਸ਼ੁਰੂਆਤ 18+ ਡਿਸਕਲੇਮਰ ਨਾਲ ਹੁੰਦੀ ਹੈ। ਇਸ ਡਿਸਕਲੇਮਰ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਵਿੱਚ ਮੌਜੂਦ ਸਾਰੇ ਕਲਾਕਾਰ 18 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਪੂਰੀ ਕਹਾਣੀ ਕਾਲਪਨਿਕ ਹੈ। ਇਸ ਦੇ ਨਾਲ ਹੀ ਸਰੋਤਿਆਂ ਨੂੰ ਮਜ਼ਾਕੀਆ ਅੰਦਾਜ਼ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਵੀਡੀਓ ਵਿੱਚ ਦਿਖਾਏ ਗਏ ਡਾਂਸ ਸਟੈੱਪਸ ਨੂੰ ਦਫ਼ਤਰ ਵਿੱਚ ਕਰਨ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ HR ਉਨ੍ਹਾਂ ‘ਤੇ ਬੈਨ ਲਗਾ ਸਕਦਾ ਹੈ।

ਗੁਰੂ ਰੰਧਾਵਾ ਦੇ ਗੀਤ ‘ਤੇ ਭੜਕੇ ਲੋਕ

ਗੁਰੂ ਰੰਧਾਵਾ ਦਾ ਨਵਾਂ ਗੀਤ ਫਾਈਨ ਸ਼ਿਟ ਇੱਕ ਦਫ਼ਤਰ ਦੇ ਸੈੱਟਅੱਪ ਤੋਂ ਸ਼ੁਰੂ ਹੁੰਦਾ ਹੈ। ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕੀਤੇ। ਇੱਕ ਯੂਜ਼ਰ ਨੇ ਲਿਖਿਆ, “ਸਿੱਧਾ Noise Pollution (ਸ਼ੋਰ ਪ੍ਰਦੂਸ਼ਣ) ਹੈ।” ਉੱਥੇ ਹੀ ਦੂਜੇ ਯੂਜ਼ਰ ਨੇ ਕਿਹਾ, “ਤਿਆਰ ਹੋ ਜਾਓ, ਇਸ ਕਚਰਾ ਗਾਣੇ ਨੂੰ ਟਰੈਂਡ ਬਣਦੇ ਦੇਖਣ ਲਈ ਅਤੇ ਇਸ ‘ਤੇ ਅਨਗਿਣਤ ਡਾਂਸ ਰੀਲਾਂ ਆਉਣ ਵਾਲੀਆਂ ਹਨ।” ਇੱਕ ਯੂਜ਼ਰ ਨੇ ਕਮੈਂਟ ਕੀਤਾ, “ਬੋਲਿਆਂ ਦੀ ਇੱਕ ਹੋਰ ਜਿੱਤ।” ਇੱਕ ਯੂਜ਼ਰ ਨੇ ਗੀਤ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਲਿਖਿਆ, “ਇਹ ਗੀਤ ਸੁਣਨ ਤੋਂ ਪਹਿਲਾਂ ਮੇਰੇ ਕੰਨਾਂ ਦੇ ਪਰਦੇ ਕਿਉਂ ਨਹੀਂ ਫਟ ਗਏ?” ਉੱਥੇ ਹੀ ਇੱਕ ਕਮੈਂਟ ਵਿੱਚ ਲਿਖਿਆ ਗਿਆ, “ਗੁਰੂ ਰੰਧਾਵਾ ਅਸਤੀਫ਼ਾ ਦਿਓ।”

ਕਿਸ-ਕਿਸ ਨੇ ਦਿੱਤੀ ਗਾਣੇ ਨੂੰ ਆਵਾਜ਼

Fine Shyt ਗੀਤ ਨੂੰ ਗੁਰੂ ਰੰਧਾਵਾ ਅਤੇ ਯਸ਼ਵੀ ਦੇਸਾਈ ਨੇ ਮਿਲ ਕੇ ਗਾਇਆ ਹੈ। ਇਸ ਦੇ ਮਿਊਜ਼ਿਕ ਵੀਡੀਓ ਵਿੱਚ ਗੁਰੂ ਰੰਧਾਵਾ ਦੇ ਨਾਲ ਰੂਹੀ ਦੋਸਾਨੀ, ਡਿਵਿਨਿਟੀ ਬਿਸ਼ਟ, ਅਰਸ਼ੀਆ ਸਿਨਹਾ, ਰਾਏਮਾ ਗ੍ਰੋਵਰ ਅਤੇ ਮੇਹਰ ਕੌਰ ਅਦਾਕਾਰੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਗੀਤ ਦੇ ਬੋਲ ਗੁਰੂ ਰੰਧਾਵਾ ਅਤੇ ਗੁਰਜੀਤ ਗਿੱਲ ਵੱਲੋਂ ਲਿਖੇ ਗਏ ਹਨ।

ਪਹਿਲਾਂ ਵੀ ਵਿਵਾਦਾਂ ‘ਚ ਘਿਰ ਚੁੱਕੇ ਹਨ ਗੁਰੂ ਰੰਧਾਵਾ

ਗੁਰੂ ਰੰਧਾਵਾ ਇਸ ਤੋਂ ਪਹਿਲਾਂ ਆਪਣੇ ਗੀਤ Azul ਨੂੰ ਲੈ ਕੇ ਵੀ ਵੱਡੇ ਵਿਵਾਦ ਵਿੱਚ ਫਸ ਚੁੱਕੇ ਹਨ। ਬੀਤੇ ਸਾਲ ਰਿਲੀਜ਼ ਹੋਏ ਉਸ ਮਿਊਜ਼ਿਕ ਵੀਡੀਓ ‘ਤੇ ਸਕੂਲੀ ਵਿਦਿਆਰਥਣਾਂ ਨੂੰ ਕਥਿਤ ਤੌਰ ‘ਤੇ ਸੈਕਸ਼ੂਅਲਾਈਜ਼ ਕਰਨ ਅਤੇ ਅਧਿਆਪਕ-ਵਿਦਿਆਰਥਣ ਦੇ ਗ਼ਲਤ ਰਿਸ਼ਤੇ ਨੂੰ ਰੋਮਾਂਟਿਕ ਅੰਦਾਜ਼ ਵਿੱਚ ਦਿਖਾਉਣ ਦੇ ਗੰਭੀਰ ਆਰੋਪ ਲੱਗੇ ਸਨ।

ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਚਿੰਤਾ ਪ੍ਰਗਟਾਈ ਗਈ ਸੀ। ਆਲੋਚਕਾਂ ਨੇ ਆਰੋਪ ਲਗਾਇਆ ਸੀ ਕਿ ਵੀਡੀਓ ਵਿੱਚ ਇੱਕ ਅਧਿਆਪਕ ਅਤੇ ਵਿਦਿਆਰਥਣ ਦੇ ਅਣਉਚਿਤ ਰਿਸ਼ਤੇ ਨੂੰ ਆਮ ਅਤੇ ਗਲੈਮਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਅਦਾਕਾਰਾ ਦੀ ਅਸਲ ਉਮਰ ਸਾਹਮਣੇ ਨਹੀਂ ਆਈ ਸੀ, ਪਰ ਉਸ ਨੂੰ ਸਕੂਲ ਗਰਲ ਵਜੋਂ ਦਿਖਾਏ ਜਾਣ ਕਾਰਨ ਵਿਵਾਦ ਕਾਫ਼ੀ ਵਧ ਗਿਆ ਸੀ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...