AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਟ੍ਰੋਲਿੰਗ ‘ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਬੋਲੇ – ਮੇਰੀ ਸਾਖ ਨੂੰ ਖਰਾਬ ਕਰਨ ਦੀ ਹੋ ਰਹੀ ਕੋਸ਼ਿਸ਼

Gurpreet Ghuggi Controversy: ਟ੍ਰੋਲਿੰਗ ਦਾ ਜਵਾਬ ਦਿੰਦਿਆਂ ਘੁੱਗੀ ਨੇ ਕਿਹਾ ਕਿ ਛੋਟੀਆਂ ਹਰਕਤਾਂ ਮੇਰੀ ਇੱਜ਼ਤ ਨਹੀਂ ਖੋਹ ਸਕਦੀਆਂ: ਅੰਤ ਵਿੱਚ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਮੇਰੀ ਚਿੰਤਾ ਕਰ ਰਹੇ ਹਨ, ਉਹ ਨਾ ਕਰਨ। ਸਭ ਕੁਝ ਠੀਕ ਹੈ। ਅਜਿਹੀਆਂ ਛੋਟੀਆਂ ਹਰਕਤਾਂ ਮੇਰੀ ਇੱਜ਼ਤ ਅਤੇ ਸਨਮਾਨ ਨਹੀਂ ਖੋਹ ਸਕਦੀਆਂ। ਮੇਰਾ ਪਰਿਵਾਰ, ਮੇਰੇ ਦੋਸਤ ਅਤੇ ਮੇਰੇ ਅਜ਼ੀਜ਼ ਹਮੇਸ਼ਾ ਮੇਰੇ ਨਾਲ ਹਨ।

ਟ੍ਰੋਲਿੰਗ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਬੋਲੇ - ਮੇਰੀ ਸਾਖ ਨੂੰ ਖਰਾਬ ਕਰਨ ਦੀ ਹੋ ਰਹੀ ਕੋਸ਼ਿਸ਼
Photo: @ghuggigurpreet
tv9-punjabi
| Published: 27 Mar 2026 19:27 PM IST

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲਿੰਗ ‘ਤੇ ਹੁਣ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ 30-35 ਸਾਲਾਂ ਤੋਂ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਹੁਣ ਰੰਜਿਸ਼ ਕੱਢ ਰਹੇ ਹਨ। ਇੱਕ ਵੱਡੀ ਕੰਪਨੀ ਪੈਸੇ ਦੇ ਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਚਾਰ ਕਰਵਾ ਰਹੀ ਹੈ।

ਉਨ੍ਹਾਂਨੇ ਦੱਸਿਆ ਕਿ ਕੁਝ ਨੌਜਵਾਨ ਅਤੇ ਸੋਸ਼ਲ ਮੀਡੀਆ ਪੇਜ ਪੇਡ ਪ੍ਰਮੋਸ਼ਨ ਦੇ ਹਿੱਸੇ ਵਜੋਂ ਭੜਕਾਊ ਅਤੇ ਗੁੰਮਰਾਹਕੁੰਨ ਕੰਟੈਂਟ ਸ਼ੇਅਰ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ ਉਨ੍ਹਾਂਦੀ ਨਿੱਜੀ ਛਵੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਬਲਕਿ ਸਮਾਜ ‘ਤੇ ਵੀ ਮਾੜਾ ਪ੍ਰਭਾਵ ਪਾ ਰਿਹਾ ਹੈ। ਅਦਾਕਾਰ ਨੇ ਕਿਹਾ ਕਿ ਇੱਕ ਸਿਆਣਾ ਵਿਅਕਤੀ ਹਮੇਸ਼ਾ ਗੰਦਗੀ ਤੋਂ ਬਚ ਕੇ ਸਾਫ਼ ਰਹਿਣਾ ਸਿੱਖਦਾ ਹੈ।

ਦਰਅਸਲ, ਸੋਸ਼ਲ ਮੀਡੀਆ ‘ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਇੱਕ ਅਭਿਨੇਤਰੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਨਿੱਜੀ ਸਬੰਧ ਸਨ, ਜਿਸ ਕਾਰਨ ਅਭਿਨੇਤਰੀ ਪ੍ਰੈਗਨੇਂਟ ਹੋ ਗਈ। ਇਸ ਤੋਂ ਇਲਾਵਾ, ਇਹ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਘੁੱਗੀ ਨੇ ਮਾਮਲੇ ਨੂੰ ਦਬਾਉਣ ਲਈ 5 ਕਰੋੜ ਰੁਪਏ ਦਾ ਸਮਝੌਤਾ ਕੀਤਾ।

ਘੁੱਗੀ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

ਗੁਰਪ੍ਰੀਤ ਘੁੱਗੀ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ, ਮੈਂ ਦੇਖ ਰਿਹਾ ਹਾਂ ਕਿ ਸੋਸ਼ਲ ਮੀਡੀਆ ‘ਤੇ ਕੁਝ ਲੋਕ ਅਜਿਹੇ ਬਿਆਨ ਦੇ ਰਹੇ ਹਨ ਜਿਨ੍ਹਾਂ ਨੂੰ ਸਹੀ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਮੁਸ਼ਕਲ ਹੈ। ਮੈਂ ਸਿਰਫ਼ ਇਹੀ ਕਹਾਂਗਾ ਕਿ ਕੁਝ ਲੋਕ ਬੇਬੁਨਿਆਦ ਅਤੇ ਘਟੀਆ ਅਫਵਾਹਾਂ ਫੈਲਾ ਰਹੇ ਹਨ। ਬਹੁਤ ਸਾਰੇ ਸਮਝਦਾਰ ਲੋਕ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਹਾਲਾਂਕਿ, ਕੁਝ ਲੋਕ ਇਨ੍ਹਾਂ ਨੂੰ ਦੇਖਣ ਲੱਗਦੇ ਹਨ ਅਤੇ ਕਈ ਵਾਰ ਉਸ ਵਿੱਚ ਸ਼ਾਮਲ ਵੀ ਹੋ ਜਾਂਦੇ ਹਨ। ਮੈਂ ਹੁਣ ਤੱਕ ਚੁੱਪ ਰਿਹਾ ਹਾਂ, ਪਰ ਹੁਣ ਮੈਨੂੰ ਲੱਗਦਾ ਹੈ ਕਿ ਬੋਲਣਾ ਜ਼ਰੂਰੀ ਹੈ। ਬਹੁਤ ਸਾਰੇ ਸਮਝਦਾਰ ਲੋਕਾਂ ਨੇ ਮੈਨੂੰ ਸਲਾਹ ਦਿੱਤੀ ਕਿ ਨੌਜਵਾਨ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਧੇਰੇ ਸਰਗਰਮ ਹਨ, ਇਸ ਲਈ ਮੈਨੂੰ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ।

ਮੈਂ ਹੁਣ ਤੱਕ ਚੁੱਪ ਰਿਹਾ ਹਾਂ। ਪਰ ਜਦੋਂ ਮਾਮਲਾ ਹੱਥੋਂ ਨਿਕਲਣ ਲੱਗਾ, ਤਾਂ ਮੈਨੂੰ ਲੱਗਾ ਕਿ ਬੋਲਣਾ ਜ਼ਰੂਰੀ ਹੈ।” ਅੱਜ ਦਾ ਸੋਸ਼ਲ ਮੀਡੀਆ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਸੜਕ ‘ਤੇ ਚੱਲ ਰਹੇ ਹੋ ਅਤੇ ਕੋਈ ਤੇਜ਼ ਗੱਡੀ ਵਾਲਾ ਤੁਹਾਡੇ ‘ਤੇ ਚਿੱਕੜ ਸੁੱਟ ਕੇ ਭੱਜ ਜਾਵੇ। ਤੁਸੀਂ ਉਸਦਾ ਪਿੱਛਾ ਕਰਕੇ ਕੀ ਕਰ ਕਰੋਗੇ? ਉਹ ਰੁਕਣ ਵਾਲਾ ਨਹੀਂ ਹੈ। ਇੱਕ ਸਮਝਦਾਰ ਵਿਅਕਤੀ ਸੋਚਦਾ ਹੈ ਕਿ ਜਦੋਂ ਉਹ ਘਰ ਪਹੁੰਚੇਗਾ ਤਾਂ ਉਹ ਆਪਣੇ ਆਪ ਸਾਫ਼ ਕਰ ਲਵੇਗਾ।

ਜੇ ਤੁਸੀਂ ਆਪਣੇ ਹੱਥਾਂ ਨਾਲ ਗੰਦਗੀ ਸਾਫ਼ ਕਰਦੇ ਹੋ, ਤਾਂ ਤੁਹਾਡੇ ਹੱਥ ਵੀ ਗੰਦੇ ਹੋ ਜਾਣਗੇ। ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਮੈਂ ਸਪੱਸ਼ਟੀਕਰਨ ਕਿਉਂ ਨਹੀਂ ਦੇ ਰਿਹਾ । ਜਵਾਬ ਇਹ ਸੀ ਕਿ ਜਿਵੇਂ ਕਿਸੇ ਦੇ ਪੈਰਾਂ ‘ਤੇ ਗੰਦਗੀ ਲੱਗ ਜਾਂਦੀ ਹੈ, ਤਾਂ ਉਹ ਇਸਨੂੰ ਆਪਣੇ ਹੱਥਾਂ ਨਾਲ ਸਾਫ਼ ਨਹੀਂ ਕਰਦੇ ਕਿਉਂਕਿ ਫਿਰ ਉਨ੍ਹਾਂ ਦੇ ਹੱਥ ਵੀ ਗੰਦੇ ਹੋ ਜਾਣਗੇ। ਇਸ ਲਈ ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ।

ਹੁਣ ਹੱਦ ਹੋ ਗਈ, ਬੋਲਣਾ ਜਰੂਰੀ ਹੈ – ਘੁੱਗੀ

ਘੁੱਗੀ ਨੇ ਅੱਗੇ ਕਿਹਾ ਮੈਨੂੰ ਦੁੱਖ ਹੋਇਆ ਜਦੋਂ ਕੁਝ ਲੋਕਾਂ ਨੇ ਵਿਦੇਸ਼ ਤੋਂ ਇੱਕ ਪੋਸਟ ਸ਼ੇਅਰ ਕੀਤੀ ਜੋ ਮਾਮਲੇ ਨੂੰ ਗਲਤ ਦਿਸ਼ਾ ਵਿੱਚ ਲੈ ਗਈ। ਮਜ਼ਾਕ ਦੇ ਨਾਮ ‘ਤੇ, ਉਨ੍ਹਾਂ ਨੇ ਲਾਈਨ ਪਾਰ ਕਰ ਦਿੱਤੀ ਅਤੇ ਕਿਸੇ ਦੇ ਚਰਿੱਤਰ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿੱਚ, ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰ ‘ਤੇ ਇਹ ਪੋਸਟ ਸ਼ੇਅਰ ਕੀਤੀ ਅਤੇ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ। ਉਨ੍ਹਾਂ ਆਪਣੀ ਗਲਤੀ ਮੰਨ ਲਈ, ਇਸ ਲਈ ਮੈਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਪਰ ਮੈਨੂੰ ਉਨ੍ਹਾਂ ‘ਤੇ ਤਰਸ ਆਉਂਦਾ ਹੈ ਜਿਨ੍ਹਾਂ ਨੇ ਇਹ ਅਫਵਾਹਾਂ ਸ਼ੁਰੂ ਕੀਤੀਆਂ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੈਂ ਜਾਂਚ ਕੀਤੀ, ਤਾਂ ਮੈਨੂੰ ਪਤਾ ਲੱਗਾ ਕਿ ਕੁਝ ਲੋਕ ਝੂਠੀਆਂ ਅਤੇ ਅਪਮਾਨਜਨਕ ਪੋਸਟਾਂ ਫੈਲਾਉਣ ਲਈ ਪੈਸੇ ਦੇ ਰਹੇ ਸਨ। ਇਹ ਇੱਕ ਯੋਜਨਾਬੱਧ ਸਾਜ਼ਿਸ਼ ਸੀ। ਇਸਦਾ ਮੇਰੇ ਪਰਿਵਾਰ ‘ਤੇ ਵੀ ਅਸਰ ਪਿਆ। ਪਰ ਮੈਂ ਟੁੱਟਿਆ ਨਹੀਂ। ਸਮਾਜ ਵਿੱਚ ਅਜਿਹੇ ਲੋਕ ਹਨ ਜੋ ਦੂਜਿਆਂ ਦੀਆਂ ਮੁਸੀਬਤਾਂ ਵਿੱਚ ਮਦਦ ਕਰਨ ਦੀ ਬਜਾਏ ਉਨ੍ਹਾਂ ਦਾ ਫਾਇਦਾ ਉਠਾਉਂਦੇ ਹਨ। ਇੱਥੇ ਵੀ ਇਹੀ ਸੋਚ ਸਪੱਸ਼ਟ ਸੀ।

ਸਾਈਬਰ ਕ੍ਰਾਈਮ ਨੂੰ ਸ਼ਿਕਾਇਤ, ਲੋੜ ਪੈਣ ‘ਤੇ ਜਾਵਾਂਗੇ ਕੋਰਟ

ਅਸੀਂ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਅਤੇ ਪੁਲਿਸ ਇਸ ‘ਤੇ ਕੰਮ ਕਰ ਰਹੀ ਹੈ। ਜੇਕਰ ਲੋੜ ਪਈ, ਤਾਂ ਅਸੀਂ ਕਾਨੂੰਨੀ ਸਹਾਰਾ ਵੀ ਲਵਾਂਗੇ। ਮੈਨੂੰ ਆਪਣੇ 35-40 ਸਾਲਾਂ ਦੇ ਕਰੀਅਰ ‘ਤੇ ਪੂਰਾ ਭਰੋਸਾ ਹੈ। ਕੁਝ ਲੋਕ ਗਲਤ ਜਾਣਕਾਰੀ ਫੈਲਾ ਰਹੇ ਹਨ, ਪਰ ਜ਼ਿਆਦਾਤਰ ਲੋਕ ਮੇਰੇ ਨਾਲ ਖੜ੍ਹੇ ਹਨ। ਜੇਕਰ ਮੈਨੂੰ ਅਜੇ ਵੀ ਆਪਣੀ ਖੁਦ ਦੀ ਛਵੀ ਦਾ ਬਚਾਅ ਕਰਨਾ ਪਵੇ ਤਾਂ ਇਸਦਾ ਮਤਲਬ ਹੈ ਕਿ ਮੈਂ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਉਸ ਕੁੜੀ ਬਾਰੇ ਸਭ ਤੋਂ ਵੱਧ ਚਿੰਤਾ ਹੈ ਜਿਸਦਾ ਨਾਮ ਇਸ ਵਿਵਾਦ ਵਿੱਚ ਜੁੜਿਆ ਹੋਇਆ ਹੈ। ਇਸ ਬਾਰੇ ਸੋਚ ਕੇ ਦੁੱਖ ਹੁੰਦਾ ਹੈ ਉਸਦੀ ਮਾਨਸਿਕ ਹਾਲਤ ਕੀ ਹੋਵੇਗੀ। ਜੇਕਰ ਉਸ ਨਾਲ ਕੁਝ ਬੁਰਾ ਹੁੰਦਾ, ਤਾਂ ਇਹੀ ਲੋਕ ਬਾਅਦ ਵਿੱਚ ਹਮਦਰਦੀ ਪ੍ਰਗਟ ਕਰਨਗੇ। ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ‘ਤੇ ਪ੍ਰਸਿੱਧੀ ਅਤੇ ਪੈਸੇ ਲਈ ਕਿਸੇ ਦੀ ਇੱਜ਼ਤ ਨਾਲ ਖੇਡਣਾ ਬਹੁਤ ਗਲਤ ਹੈ। ਜੋ ਤੁਸੀਂ ਅੱਜ ਕਿਸੇ ਹੋਰ ਨਾਲ ਕਰ ਰਹੇ ਹੋ, ਉਹ ਕੱਲ੍ਹ ਤੁਹਾਡੇ ਨਾਲ ਵੀ ਹੋ ਸਕਦਾ ਹੈ।

Follow Us
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...