SGPC On Gadar-2 Song: ਸੰਨੀ ਦਿਓਲ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਗਦਰ-2 ਦਾ ਗੀਤ ਫਿਲਮਾਉਣ ‘ਤੇ SGPC ਨੇ ਚੁੱਕਿਆ ਇਤਰਾਜ਼, ਕਾਰਵਾਈ ਦੀ ਮੰਗ
Gadar-2 Song Shooting Video: ਗਦਰ-2 ਦੇ ਇੱਕ ਗਾਣੇ ਦੀ ਸ਼ੂਟਿੰਗ ਦਾ ਵੀਡੀਓ ਲੀਕ ਹੋ ਗਿਆ ਹੈ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਲੈ ਕੇ ਐਸਜੀਪੀਸੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਅੰਮ੍ਰਿਤਸਰ ਨਿਊਜ: ਸੰਨੀ ਦਿਓਲ ਦੀ ਅਪਕਮਿੰਗ ਫਿਲਮ ਗਦਰ-2 (Gadar-2) ਦੇ ਇਕ ਗਾਣੇ ਦੀ ਸ਼ੂਟਿੰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਦਰਅਸਲ, ਐਸਜੀਪੀਸੀ ਵੱਲੋਂ ਇਸ ਗਾਣੇ ਤੇ ਇਤਰਾਜ ਚੁੱਕਣ ਦੀ ਵਜ੍ਹਾ ਇਸ ਦੀ ਸ਼ੂਟਿੰਗ ਲਈ ਚੁਣੀ ਗਈ ਲੋਕੇਸ਼ਨ ਅਤੇ ਨਾਲ ਹੀ ਇਸ ਵਿੱਚ ਦਰਸਾਏ ਗਏ ਗੱਤਕਾ ਨੂੰ ਲੈ ਕੇ ਹੈ।
ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਉਲ ਵੱਲੋ ਗਦਰ 2 ਫ਼ਿਲਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਕਰਨ ਤੇ ਐਸਜੀਪੀਸੀ ਨੇ ਇਤਰਾਜ ਚੁੱਕਿਆ ਹੈ। ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਮੁੱਦੇ ਤੇ ਖੁੱਲ੍ਹ ਕੇ ਪ੍ਰਤੀਕਰਮ ਦਿੱਤਾ ਹੈ। ਸੋਸ਼ਲ ਮੀਡੀਆ ਤੇ ਲੀਕ ਹੋਏ ਇੱਕ ਵੀਡੀਓ ਤੇ ਉਨ੍ਹਾਂ ਕਿਹਾ ਕਿ ਗਦਰ-2 ਦੇ ਇੱਕ ਗਾਣੇ ਦੀ ਸ਼ੂਟਿੰਗ ਵਿੱਚ ਗੁਰਦੁਆਰਾ ਸਾਹਿਬ ਦਾ ਵੈਨਿਊ ਦਿਖਾਇਆ ਗਿਆ ਹੈ। ਨਾਲ ਹੀ ਸ਼ੁਟਿੰਗ ਦੌਰਾਨ ਕੁਝ ਸਿੰਘਾਂ ਵੱਲੋਂ ਗੱਤਕਾ ਦਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਦੋਵੇਂ ਅਦਾਕਾਰਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ।
ਐਸਜੀਸੀਪੀ ਦੀ ਮੰਗ – ਹੋਵੇ ਸਖ਼ਤ ਕਾਰਵਾਈ
ਇਸ ਵੀਡੀਓ ਨੂੰ ਲੈ ਕੇ ਗਰੇਵਾਲ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਇਸ ਤਰ੍ਹਾਂ ਦੇ ਇਤਰਾਜਯੋਗ ਦ੍ਰਿਸ਼ ਫਿਲਮਾਉਣ ਤੇ ਕਮੇਟੀ ਨੂੰ ਸਖ਼ਤ ਇਤਰਾਜ ਹੈ। ਸੰਨੀ ਦਿਓਲ ਨੂੰ ਸਮਝਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਅਜਿਹੀਆਂ ਚੀਜਾਂ ਲਈ ਨਹੀਂ ਹਨ। ਇਸ ਦੇ ਨਾਲ ਹੀ ਜਿਹੜੇ ਸਿੰਘ ਗੱਤਕਾ ਕਰ ਰਹੇ ਹਨ, ਉਨ੍ਹਾਂ ਤੇ ਵੀ ਕਮੇਟੀ ਨੂੰ ਸਖ਼ਤ ਇਤਰਾਜ ਹੈ। ਉਨ੍ਹਾਂ ਕਿਹਾ ਕਿ ਇਹ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ, ਉਹ ਸਿੱਖ ਕੌਮ ਲਈ ਸ਼ਰਮਨਾਕ ਹਨ। ਇਸ ਗੱਲ ਲਈ ਸੰਨੀ ਦਿਓਲ ਸਿੱਧੇ ਤੌਰ ਤੇ ਦੋਸ਼ੀ ਪਾਏ ਜਾਣੇ ਚਾਹੀਦੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ