Gatka Group Felicitated: “ਭਾਰਤ ਦੀ ਸ਼ਾਨ ਡਾਇਮੰਡ ਐਵਾਰਡ” ਜੇਤੂ ਦਲੇਰ ਖ਼ਾਲਸਾ ਗੱਤਕਾ ਗਰੁੱਪ ਦਾ ਸਨਮਾਨ
Sports News: ਸਰਕਾਰ ਵੱਲੋਂ ਨੌਜਵਾਨਾਂ ਨੂੰ ਯੋਗਤਾ ਮੁਤਾਬਕ ਨਿਰੰਤਰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਮੱਲਾਂ ਮਾਰੇਗਾ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਹੋਵੇਗੀ।

ਭਾਰਤ ਦੀ ਸ਼ਾਨ ਡਾਇਮੰਡ ਐਵਾਰਡ” ਜੇਤੂ ਦਲੇਰ ਖ਼ਾਲਸਾ ਗੱਤਕਾ ਗਰੁੱਪ ਦਾ ਸਨਮਾਨ। Gatka Group felicitated
ਪੰਜਾਬ ਨਿਊਜ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ (Jai Krishan Rodi) ਵੱਲੋਂ “ਭਾਰਤ ਦੀ ਸ਼ਾਨ ਡਾਇਮੰਡ ਐਵਾਰਡ” ਜੇਤੂ ਇੰਟਰਨੈਸ਼ਨਲ ਦਲੇਰ ਖ਼ਾਲਸਾ ਗੱਤਕਾ ਗਰੁੱਪ ਦੇ ਮੈਂਬਰਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਡਿਪਟੀ ਸਪੀਕਰ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਧਾਕ ਜਮਾਉਣ ਅਤੇ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੇ ਗੱਤਕਾ ਗਰੁੱਪ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੀ ਸ਼ਾਨ ਐਵਾਰਡ ਅਤੇ ਡਾਇਮੰਡ ਜੇਤੂ ਗੱਤਕਾ ਗਰੁੱਪ ਨੇ ਪੰਜਾਬ ਦੀ ਸ਼ਾਨ ਵਧਾਈ ਹੈ ਜਿਸ ਲਈ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।