‘ਪਠਾਨ’ ਹਿੰਦੀ ਸਿਨੇਮਾ ਵਿੱਚ ਇੱਕ ਕ੍ਰਾਂਤੀ : ਅਨੁਰਾਗ ਕਸ਼ਿਅੱਪ
ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ 25 ਜਨਵਰੀ ਤੋਂ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਜ਼ਬਰਦਸਤ ਕਾਰੋਬਾਰੀ ਫਿਲਮ ਬਣ ਗਈ ਹੈ।
concept image
ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ 25 ਜਨਵਰੀ ਤੋਂ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਜ਼ਬਰਦਸਤ ਕਾਰੋਬਾਰੀ ਫਿਲਮ ਬਣ ਗਈ ਹੈ। ਭਾਰਤ ‘ਚ ਸਭ ਤੋਂ ਤੇਜ਼ੀ ਨਾਲ 300 ਕਰੋੜ ਦਾ ਕਾਰੋਬਾਰ ਕਰਨ ਵਾਲੀ ਫਿਲਮ ‘ਪਠਾਨ’ ਨੂੰ ਲੈ ਕੇ ਨਾ ਸਿਰਫ ਦਰਸ਼ਕ ਕਾਫੀ ਉਤਸ਼ਾਹਿਤ ਹਨ, ਸਗੋਂ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਵੀ ਇਸ ਫਿਲਮ ਦੀ ਲਗਾਤਾਰ ਤਾਰੀਫ ਕਰ ਰਹੇ ਹਨ। ਫਿਲਮ ਨੂੰ ਲੈ ਕੇ ਨਿਰਮਾਤਾ ਅਨੁਰਾਗ ਕਸ਼ਿਅੱਪ ਅਤੇ ਆਲੀਆ ਭੱਟ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਜਿਸ ਵਿੱਚ ਅਨੁਰਾਗ ਕਸ਼ਿਅੱਪ ਨੇ ਫਿਲਮ ਪਠਾਨ ਦੀ ਤਾਰੀਫ ਕਰਦੇ ਹੋਏ ਇਸਨੂੰ ਬਾਲੀਵੁੱਡ ਲਈ ਇੱਕ ਨਵੀਂ ਕ੍ਰਾਂਤੀ ਕਰਾਰ ਦਿੱਤਾ ਹੈ। ਅਨੁਰਾਗ ਕਸ਼ਿਅੱਪ ਨੇ ਕਿਹਾ ਕਿ ਹਿੰਦੀ ਸਿਨੇਮਾ ‘ਚ ਕਈ ਫਿਲਮਾਂ ਹਨ ਪਰ ਪਠਾਨ ਵਰਗੀ ਫਿਲਮ ਸਿਨੇਮਾ ਘਰਾਂ ‘ਚ ਨਵੀਂ ਕ੍ਰਾਂਤੀ ਲਿਆਉਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪਠਾਨ ਨੇ ਸਿਨੇਮਾ ਹਾਲ ਵਿੱਚ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੋਕੇ ਨੂੰ ਖਤਮ ਕਰਕੇ ਦਰਸ਼ਕਾਂ ਨੂੰ ਮੁੜ ਸਿਨੇਮਾ ਘਰਾਂ ਦਾ ਰੁਖ਼ ਕਰਨ ਲਈ ਮਜਬੂਰ ਕਰ ਦਿੱਤਾ ਹੈ, ਜੋ ਸਿਨੇਮਾ ਲਈ ਜੀਵਨ ਰੇਖਾ ਦਾ ਕੰਮ ਕਰੇਗਾ।


