ਮੁੰਨਾਭਾਈ 3 ਨੂੰ ਮਿਲੀ ਹਰੀ ਝੰਡੀ! ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਫ਼ਿਲਮ ਦੇ ਸੀਕਵਲ ‘ਤੇ ਤੋੜੀ ਚੁੱਪ
ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਜਦੋਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਗੰਭੀਰ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ, ਉਸ ਮੁਸ਼ਕਿਲ ਸਮੇਂ ਦੌਰਾਨ ਉਨ੍ਹਾਂ ਨੂੰ ਮਸ਼ਹੂਰ ਫ਼ਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦਾ ਇੱਕ ਮਜ਼ਬੂਤ ਸਾਥ ਮਿਲਿਆ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਜਦੋਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਗੰਭੀਰ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ, ਉਸ ਮੁਸ਼ਕਿਲ ਸਮੇਂ ਦੌਰਾਨ ਉਨ੍ਹਾਂ ਨੂੰ ਮਸ਼ਹੂਰ ਫ਼ਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦਾ ਇੱਕ ਮਜ਼ਬੂਤ ਸਾਥ ਮਿਲਿਆ। ਰਾਜਕੁਮਾਰ ਹਿਰਾਨੀ ਨੇ ਸੰਜੇ ਦੱਤ ਨੂੰ ਆਪਣੀ ਬਲਾਕਬਸਟਰ ਫ਼ਿਲਮ ‘ਮੁੰਨਾਭਾਈ ਐੱਮ.ਬੀ.ਬੀ.ਐੱਸ.’ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਸੁਨਹਿਰੀ ਮੌਕਾ ਦਿੱਤਾ। ਇਸ ਫ਼ਿਲਮ ਦੇ ਜ਼ਰੀਏ ਸੰਜੇ ਦੱਤ ਨੇ ਨਾ ਸਿਰਫ਼ ਬਾਕਸ ਆਫ਼ਿਸ ‘ਤੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ, ਬਲਕਿ ਦੂਜੇ ਪਾਸੇ ਅਦਾਕਾਰ ਦੀ ਜਨਤਕ ਅਮੇਜ ਨੂੰ ਸੁਧਾਰਨ ਵਿੱਚ ਵੀ ਇਸ ਫ਼ਿਲਮ ਨੇ ਬਹੁਤ ਵੱਡੀ ਭੂਮਿਕਾ ਨਿਭਾਈ।
ਇਸ ਸੁਪਰਹਿੱਟ ਫ਼ਿਲਮ ਵਿੱਚ ਸੰਜੇ ਦੱਤ ਦੇ ਨਾਲ ਅਰਸ਼ਦ ਵਾਰਸੀ ਨੂੰ ਉਨ੍ਹਾਂ ਦੇ ਸੱਜੇ ਹੱਥ ‘ਸਰਕਟ’ ਦੇ ਕਿਰਦਾਰ ਵਿੱਚ ਕਾਸਟ ਕੀਤਾ ਗਿਆ ਸੀ। ‘ਮੁੰਨਾ ਅਤੇ ਸਰਕਟ’ ਦੀ ਇਹ ਜੋੜੀ ਫ਼ਿਲਮ ਇੰਡਸਟਰੀ ਦੀਆਂ ਸਭ ਤੋਂ ਯਾਦਗਾਰ ਅਤੇ ਸ਼ਾਨਦਾਰ ਜੋੜੀਆਂ ਵਿੱਚੋਂ ਇੱਕ ਬਣ ਗਈ। ਹੁਣ ਇਸ ਖ਼ਾਸ ਰਿਸ਼ਤੇ ਅਤੇ ਫ਼ਿਲਮ ਨੂੰ ਲੈ ਕੇ ਖ਼ੁਦ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
ਉਨ੍ਹਾਂ ਨੇ ਦੋਵਾਂ ਦੇ ਕਿਰਦਾਰਾਂ ਦੀ ਤੁਲਨਾ ਕਰਦਿਆਂ ਦੱਸਿਆ ਹੈ ਕਿ ਸੰਜੇ ਦੱਤ ਜਿੱਥੇ ਇੱਕ ਪਾਸੇ ਉਨ੍ਹਾਂ ਲਈ ਭਗਵਾਨ ਰਾਮ ਦੀ ਤਰ੍ਹਾਂ ਹਨ, ਉੱਥੇ ਹੀ ਦੂਜੇ ਪਾਸੇ ਅਰਸ਼ਦ ਵਾਰਸੀ ਉਨ੍ਹਾਂ ਲਈ ਹਨੂਮਾਨ ਵਾਂਗ ਹਨ। ਇਸ ਦੇ ਨਾਲ ਹੀ ਰਾਜਕੁਮਾਰ ਹਿਰਾਨੀ ਨੇ ਪ੍ਰਸ਼ੰਸਕਾਂ ਦੀ ਸਭ ਤੋਂ ਮਨਪਸੰਦ ਫ਼ਿਲਮ ‘ਮੁੰਨਾਭਾਈ 3’ ਦੀ ਮੇਕਿੰਗ ਨੂੰ ਲੈ ਕੇ ਵੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।
ਸ਼ੁਰੂਆਤ ‘ਚ ਲੱਗ ਰਿਹਾ ਸੀ ਫ਼ਿਲਮ ਫ਼ਲਾਪ ਹੋਵੇਗੀ
ਜ਼ਿਕਰਯੋਗ ਹੈ ਕਿ ਜਦੋਂ ਰਾਜਕੁਮਾਰ ਹਿਰਾਨੀ ਨੇ ‘ਮੁੰਨਾਭਾਈ ਐੱਮ.ਬੀ.ਬੀ.ਐੱਸ.’ ਬਣਾਈ ਸੀ, ਤਾਂ ਫ਼ਿਲਮੀ ਹਲਕਿਆਂ ਵਿੱਚ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇਗੀ ਅਤੇ ਲੋਕ ਇਸ ਦੇ ਵੱਖਰੇ ਕਨਸੈਪਟ ਨੂੰ ਸ਼ਾਇਦ ਸਮਝ ਨਹੀਂ ਪਾਉਣਗੇ। ਪਰ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਇਸ ਨੇ ਸਾਰੇ ਅੰਦਾਜ਼ੇ ਗ਼ਲਤ ਸਾਬਤ ਕਰ ਦਿੱਤੇ।
ਫ਼ਿਲਮ ਇੰਨੀ ਜ਼ਿਆਦਾ ਸਫ਼ਲ ਰਹੀ ਕਿ ਮੇਕਰਸ ਨੂੰ ਇਸ ਦਾ ਦੂਜਾ ਭਾਗ (ਲੱਗੇ ਰਹੋ ਮੁਨਾਭਾਈ) ਵੀ ਬਣਾਉਣਾ ਪਿਆ ਅਤੇ ਉਹ ਵੀ ਸੁਪਰਹਿੱਟ ਰਿਹਾ। ਹੁਣ ਜਦੋਂ ਫ਼ਿਲਮ ਦੇ ਦੋਵਾਂ ਭਾਗਾਂ ਨੂੰ ਆਏ ਇੱਕ ਲੰਬਾ ਸਮਾਂ ਬੀਤ ਚੁੱਕਾ ਹੈ, ਅਜਿਹੇ ਵਿੱਚ ਰਾਜਕੁਮਾਰ ਹਿਰਾਨੀ ਵੱਲੋਂ ਇਸ ਦੇ ਤੀਜੇ ਭਾਗ ਦਾ ਜ਼ਿਕਰ ਕਰਨਾ ਸਿਨੇਮਾ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਦੇ ਲਈ ਕਿਸੇ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ
ਮੁੰਨਾ ਅਤੇ ਸਰਕਟ ਦਾ ਰਿਸ਼ਤਾ ਅਨੋਖਾ : ਰਾਜਕੁਮਾਰ ਹਿਰਾਨੀ
ਕਿਰਦਾਰਾਂ ਬਾਰੇ ਗੱਲ ਕਰਦਿਆਂ ਰਾਜਕੁਮਾਰ ਹਿਰਾਨੀ ਨੇ ਕਿਹਾ ਕਿ ‘ਸਰਕਟ’ ਦਾ ਕੈਰੇਕਟਰ ਫ਼ਿਲਮ ਦੀ ਸਕ੍ਰਿਪਟ ਵਿੱਚ ਪਹਿਲਾਂ ਤੋਂ ਮੌਜੂਦ ਸੀ ਅਤੇ ਇਹ ਇੱਕ ਬਹੁਤ ਹੀ ਮਜ਼ੇਦਾਰ ਕਿਰਦਾਰ ਸੀ। ਪਰ ਇਸ ਕਿਰਦਾਰ ਵਿੱਚ ਅਰਸ਼ਦ ਵਾਰਸੀ ਨੇ ਆਪਣੀ ਅਦਾਕਾਰੀ ਨਾਲ ਅਸਲ ਜਾਨ ਫੂਕ ਦਿੱਤੀ। ਉਨ੍ਹਾਂ ਦੱਸਿਆ ਕਿ ਦੂਜੇ ਪਾਰਟ ਵਿੱਚ ਸਰਕਟ ਦੇ ਕਿਰਦਾਰ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਬਣਾਇਆ ਗਿਆ ਸੀ।
ਇਹ ਬਿਲਕੁਲ ‘ਸ਼ੈਰਲੌਕ ਹੋਮਸ ਅਤੇ ਡਾਕਟਰ ਵਾਟਸਨ’ ਦੀ ਜੋੜੀ ਦੀ ਤਰ੍ਹਾਂ ਸੀ। ਜਿਵੇਂ ਜਦੋਂ ਵੀ ਸ਼ੈਰਲੌਕ ਨੂੰ ਕੁਝ ਕਹਿਣਾ ਹੁੰਦਾ ਸੀ ਤਾਂ ਉਹ ਸਿੱਧਾ ਆਪਣੇ ਦੋਸਤ ਨੂੰ ਕਹਿੰਦਾ ਸੀ, ਠੀਕ ਉਵੇਂ ਹੀ ਮੁੰਨਾ ਨੂੰ ਜੇਕਰ ਆਪਣੇ ਦਿਲ ਦੀ ਕੋਈ ਗੱਲ ਕਹਿਣੀ ਹੁੰਦੀ ਹੈ ਤਾਂ ਉਸ ਕੋਲ ‘ਸਰਕਟ’ ਦੇ ਰੂਪ ਵਿੱਚ ਇੱਕ ਬੇਹੱਦ ਵਫ਼ਾਦਾਰ ਦੋਸਤ ਮੌਜੂਦ ਹੈ।
ਹਿਰਾਨੀ ਨੇ ਅੱਗੇ ਦੱਸਿਆ ਕਿ ਸਾਡੇ ਦਿਮਾਗ ਵਿੱਚ ਹਮੇਸ਼ਾ ਇਹੀ ਚੱਲਦਾ ਰਹਿੰਦਾ ਸੀ ਕਿ ਜੇਕਰ ਮੁੰਨਾ ਰਾਮ ਹਨ ਤਾਂ ਸਰਕਟ ਉਨ੍ਹਾਂ ਦੇ ਲਈ ਹਨੂਮਾਨ ਹੈ। ਇਨ੍ਹਾਂ ਦੋਵਾਂ ਦਾ ਆਪਸੀ ਰਿਸ਼ਤਾ ਅਜਿਹਾ ਸੀ ਕਿ ਸਰਕਟ ਆਪਣੇ ਭਾਈ ਨੂੰ ਕਦੇ ਕੋਈ ਸਵਾਲ ਨਹੀਂ ਕਰ ਸਕਦਾ। ਜੇਕਰ ਭਾਈ ਨੇ ਕੋਈ ਕੰਮ ਕਰਨ ਲਈ ਕਹਿ ਦਿੱਤਾ ਹੈ, ਤਾਂ ਸਰਕਟ ਉਹ ਕੰਮ ਹਰ ਹਾਲ ਵਿੱਚ ਪੂਰਾ ਕਰੇਗਾ, ਉਸ ਵਿੱਚ ਕੋਈ ਸਵਾਲ-ਜਵਾਬ ਜਾਂ ਕਿੰਤੂ-ਪ੍ਰੰਤੂ ਨਹੀਂ ਹੁੰਦਾ।
ਕੀ ਬਣੇਗੀ ‘ਮੁੰਨਾਭਾਈ 3’?
ਜਦੋਂ ਰਾਜਕੁਮਾਰ ਹਿਰਾਨੀ ਤੋਂ ‘ਮੁੰਨਾਭਾਈ 3’ ਦੇ ਨਿਰਮਾਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਬਹੁਤ ਵਧੀਆ ਅਤੇ ਦਮਦਾਰ ਸਟੋਰੀਲਾਈਨ ਮਿਲਦੀ ਹੈ, ਤਾਂ ‘ਮੁੰਨਾਭਾਈ 3’ ਫ਼ਿਲਮ ਜ਼ਰੂਰ ਬਣੇਗੀ। ਜੇਕਰ ਇਸ ਫ਼ਿਲਮ ਫਰੈਂਚਾਈਜ਼ੀ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇਸ ਦਾ ਪਹਿਲਾ ਭਾਗ ਸਾਲ 2003 ਵਿੱਚ ਸਿਨੇਮਾਘਰਾਂ ਵਿੱਚ ਆਇਆ ਸੀ ਅਤੇ ਸਾਲ 2006 ਵਿੱਚ ਇਸ ਦਾ ਦੂਜਾ ਭਾਗ ਰਿਲੀਜ਼ ਹੋਇਆ ਸੀ।
ਉਸ ਤੋਂ ਬਾਅਦ ਹੁਣ ਤੱਕ ਲਗਭਗ 20 ਸਾਲ ਬੀਤ ਚੁੱਕੇ ਹਨ ਅਤੇ ਇਸ ਫ਼ਿਲਮ ਦੇ ਤੀਜੇ ਭਾਗ ਨੂੰ ਲੈ ਕੇ ਕੋਈ ਪੱਕਾ ਅਪਡੇਟ ਸਾਹਮਣੇ ਨਹੀਂ ਆ ਸਕਿਆ ਸੀ। ਪਰ ਹੁਣ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਵੱਲੋਂ ਫ਼ਿਲਮ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਪ੍ਰਸ਼ੰਸਕਾਂ ਨੂੰ ਬਸ ਇੱਕ ਚੰਗੀ ਕਹਾਣੀ ਦੇ ਫਾਈਨਲ ਹੋਣ ਦਾ ਇੰਤਜ਼ਾਰ ਹੈ।
