Sardar Ji 3 Controversy: ‘ਸਰਦਾਰ ਜੀ-3’ ਭਾਰਤ ਤੋਂ ਬਗੈਰ ਕਿਵੇਂ ਦਿਖਾਵੇਗੀ ‘ਸਰਦਾਰੀ’!… ਪਾਕਿਸਤਾਨ ਸਮੇਤ ਕੱਲ੍ਹ ਵਰਲਡਵਾਈਡ ਹੋ ਰਹੀ ਰਿਲੀਜ਼
Diljit Dosanjh Film Sardar Ji 3 Controversy: ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਨਿਰਮਾਤਾਵਾਂ ਨੇ ਇਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਇਸੇ ਲਈ ਫਿਲਮ ਹੁਣ ਸਿਰਫ ਵਿਦੇਸ਼ਾਂ ਵਿੱਚ ਹੀ ਰਿਲੀਜ਼ ਹੋਵੇਗੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਰਦਾਰ ਜੀ-3 ਦਾ ਟ੍ਰੇਲਰ ਰਿਲੀਜ਼ ਹੋਇਆ ਅਤੇ ਇਸ ਵਿੱਚ ਦਿਲਜੀਤ ਦੇ ਨਾਲ ਹਨੀਆ ਆਮਿਰ ਮੁੱਖ ਭੂਮਿਕਾ ਵਿੱਚ ਸੀ। ਇਸ ਤੋਂ ਬਾਅਦ ਦਿਲਜੀਤ ਨੂੰ ਕਈ ਥਾਵਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਵਿੱਚ ਫਿਲਮ ਦੀ ਰਿਲੀਜ਼ ਰੱਦ ਕਰ ਦਿੱਤੀ ਗਈ।

ਦਿਲਜੀਤ ਦੌਸਾਂਝ ਦੀ ਅਪਕਮਿੰਗ ਫਿਲਮ ਸਰਦਾਰਜੀ 3 ਇਸ ਵੇਲ੍ਹੇ ਵਿਵਾਦਾਂ ਵਿੱਚ ਹੈ। ਵਿਵਾਦ ਦੀ ਵਜ੍ਹਾ ਵੀ ਜਿਆਦਾਤਰ ਲੋਕ ਜਾਣਦੇ ਹਨ। ਜਿਹੜੇ ਨਹੀਂ ਜਾਣਦੇ…ਉਨ੍ਹਾਂ ਨੂੰ ਅਸੀਂ ਦੱਸ ਦਿੰਦੇ ਹਾਂ ਕਿ ਇਹ ਸਾਰਾ ਵਿਵਾਦ ਫਿਲਮ ਵਿੱਚ ਕੰਮ ਕਰ ਰਹੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲੈ ਕੇ ਭਖਿਆ ਹੋਇਆ ਹੈ। ਬੀਤੀ 22 ਅਪ੍ਰੈਲ ਨੂੰ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਉਸਦੀ ਔਕਾਤ ਵਿਖਾਈ ਤਾਂ ਹਥਿਆਰਾਂ ਨਾਲ ਹਮਲੇ ਤੋਂ ਇਲਾਵਾ ਹੋਰ ਕਈ ਪਾਬੰਦੀਆਂ ਵੀ ਲਗਾ ਦਿੱਤੀਆਂ।
ਸਰਕਾਰ ਦੇ ਇਸ ਫੈਸਲੇ ਦਾ ਪੂਰੇ ਦੇਸ਼ ਵਿੱਚ ਸਵਾਗਤ ਕੀਤਾ ਗਿਆ। ਜਿਸਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਨੇ ਵੀ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕਰ ਦਿੱਤਾ। ਜਿਹੜੇ ਪਾਕਿ ਕਲਾਕਾਰਾਂ ਨੇ ਭਾਰਤ ਵਿੱਚ ਪ੍ਰੋਜੈਕਟ ਸਾਈਨ ਕੀਤੇ ਸਨ, ਉਨ੍ਹਾਂ ਦੇ ਸਾਰੇ ਕਰਾਰ ਕੈਂਸਲ ਕਰ ਦਿੱਤੇ ਗਏ। ਪਾਕਿਸਤਾਨ ਖਿਲਾਫ਼ ਲੋਕਾਂ ਵਿੱਚ ਗੁੱਸਾ ਇਸ ਹੱਦ ਤੱਕ ਸੀ ਕਿ ਉਨ੍ਹਾਂ ਨੇ ਉੱਥੋਂ ਦੇ ਕਲਾਕਾਰਾਂ ਵੱਲੋਂ ਜਿਹੜ੍ਹੀਆਂ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਗਿਆ ਸੀ, ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ। ਇਸਦਾ ਅਸਰ ਉਨ੍ਹਾਂ ਫਿਲਮਾਂ ਤੇ ਵੀ ਪਿਆ, ਜਿਹੜੀਆਂ ਰਿਲੀਜ਼ ਹੋਣ ਕੰਢੇ ਖੜੀਆਂ ਸਨ।
ਦਿਲਜੀਤ ਦੇ ਖਿਲਾਫ਼ ਭੜਕਿਆ ਗੁੱਸਾ
ਇਨ੍ਹਾਂ ਫਿਲਮਾਂ ਵਿੱਚ ਇੱਕ ਫਿਲਮ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੌਸਾਂਝ ਦੀ ਵੀ ਹੈ। ਸਰਦਾਰ ਜੀ-3 ਨਾਂ ਦੀ ਇਹ ਫਿਲਮ ਕੱਲ੍ਹ ਭਾਰਤ ਤੋਂ ਇਲਾਵਾ ਪਾਕਿਸਤਾਨ ਸਮੇਤ ਹੋਰਨਾਂ ਕਈ ਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਆਮ ਲੋਕਾਂ ਦੇ ਨਾਲ-ਨਾਲ ਕੁਝ ਸੈਲੇਬਸ ਵੀ ਇਸਨੂੰ ਲੈ ਕੇ ਭਾਰੀ ਰੋਸ ਜਤਾ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਅੱਗੇ ਪੰਜਾਬੀ ਗਾਇਕ ਮਿੱਕਾ ਸਿੰਘ ਦਾ ਨਾਂ ਸਭ ਤੋਂ ਉੱਤੇ ਹੈ। ਮਿੱਕਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਿਲਜੀਤ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਫੇਕ ਸਿੰਗਰ’ ਤੱਕ ਕਹਿ ਦਿੱਤਾ ।
ਮੀਕਾ ਸਿੰਘ ਨੇ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਫਿਲਮ ਵਿੱਚੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾਉਣੇ ਚਾਹੀਦੇ ਹਨ। ਮੀਕਾ ਨੇ ਲਿਖਿਆ, “ਦੋਸਤੋ, ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਜ਼ਿੰਦਗੀ ਵਿੱਚ ਗਲਤੀਆਂ ਕਰਦੇ ਹਾਂ, ਪਰ ਜਦੋਂ ਅਸੀਂ ਕਰਦੇ ਹਾਂ, ਤਾਂ ਸਿਰਫ਼ ਇੱਕ ਸ਼ਬਦ ਕਹਿਣਾ ਚਾਹੀਦਾ ਹੈ: ਸੌਰੀ। ਜੇਕਰ ਦਿਲਜੀਤ ਨੇ ਕੋਈ ਗਲਤੀ ਕੀਤੀ ਹੈ, ਤਾਂ ਅਸੀਂ ਸਾਰੇ ਮਾਫ਼ ਕਰਨ ਲਈ ਤਿਆਰ ਹਾਂ, ਪਰ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਫਿਲਮ ਵਿੱਚੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾਉਣੇ ਚਾਹੀਦੇ ਹਨ। ਬੱਸ ਇੰਨਾ ਹੀ। ਕੋਈ ਨਫ਼ਰਤ ਨਹੀਂ। ਸਿਰਫ਼ ਸਤਿਕਾਰ। ਦੇਸ਼ ਪਹਿਲਾਂ।”
ਇਹ ਵੀ ਪੜ੍ਹੋ
ਬਗੈਰ ਨਾਂ ਲਏ ਦਿਲਜੀਤ ‘ਤੇ ਵਰ੍ਹੇ ਗੁਰੂ ਰੰਧਾਵਾ
ਮੀਕਾ ਤੋਂ ਬਾਅਦ ਪੰਜਾਬੀ ਸਿੰਗਰ ਗੁਰੂ ਰੰਧਾਵਾ ਵੀ ਇਸ ਵਿਵਾਦ ਵਿੱਚ ਨਿੱਤਰ ਆਏ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਬਗੈਰ ਨਾਂ ਲਏ ਦਿਲਜੀਤ ਤੇ ਤਿੱਖਾ ਤੰਜ ਕੱਸਦਿਆਂ ਕਿਹਾ, ‘ਭਾਵੇਂ ਤੁਹਾਡੀ ਨਾਗਰਿਕਤਾ ਭਾਰਤੀ ਨਹੀਂ ਹੈ ਪਰ ਤੁਸੀਂ ਇੱਥੇ ਹੀ ਪੈਦਾ ਹੋਏ ਹੋ, ਪਲੀਜ਼ ਇਸਨੂੰ ਯਾਦ ਰੱਖੋ। ਇਸ ਦੇਸ਼ ਨੇ ਮਹਾਨ ਕਲਾਕਾਰਾਂ ਨੂੰ ਜਨਮ ਦਿੱਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ‘ਤੇ ਮਾਣ ਹੈ। ਕਿਰਪਾ ਕਰਕੇ ਉਸ ਜਗ੍ਹਾ ‘ਤੇ ਮਾਣ ਕਰੋ ਜਿੱਥੇ ਤੁਸੀਂ ਪੈਦਾ ਹੋਏ ਹੋ। ਬੱਸ ਇੱਕ ਸਲਾਹ ਹੈ। ਹੁਣ ਦੁਬਾਰਾ ਵਿਵਾਦ ਸ਼ੁਰੂ ਨਾ ਕਰੋ ਅਤੇ ਭਾਰਤੀਆਂ ਨੂੰ ਗੁੰਮਰਾਹ ਨਾ ਕਰੋ। ਪੀਆਰ ਕਲਾਕਾਰਾਂ ਤੋਂ ਵੱਡਾ ਕਲਾਕਾਰ ਹੈ।’ ਇਸ ਪੋਸਟ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਾਇਕ ਨੇ ਇਸ ਵਿਵਾਦ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ।
Lakh pardesi hoyieee
Apna desh nhi bhandi daaJehre mulk da khayie
us da bura nhi mangi daEven if now your citizenship is not indian but you were born here pls remember this.
This country made great artists and we all are proud of it.
Pls be proud of where you were born.— Guru Randhawa (@GuruOfficial) June 26, 2025
ਭਾਰਤ ਵਿੱਚ ਨਿਰਾਸ਼ ਹਨ ਦਿਲਜੀਤ ਦੇ ਫੈਨਜ਼
ਫਿਲਮ ਸਰਦਾਰ ਜੀ-3 ਦੇ ਭਾਰਤ ਵਿੱਚ ਰਿਲੀਜ਼ ਨਾ ਹੋਣ ਤੇ ਇੱਥੇ ਰਹਿੰਦੇ ਦਿਲਜੀਤ ਦੋਸਾਂਝ ਦੇ ਫੈਨਜ਼ ਖਾਸਕਰ ਪੰਜਾਬੀਆਂ ਵਿੱਚ ਭਾਰੀ ਨਿਰਾਸ਼ਾ ਹੈ। ਦਿਲਜੀਤ ਦੀ ਹਰ ਫਿਲਮ, ਹਰ ਕੰਸਰਟ ਨੂੰ ਭਾਰਤ ਵਿੱਚ ਬਹੁਤ ਪਿਆਰ ਮਿਲਦਾ ਹੈ। ਉਨ੍ਹਾਂ ਦੇ ਸ਼ੋਅ ਦੀਆਂ ਟਿਕਟਾਂ ਹਜ਼ਾਰਾਂ ਅਤੇ ਲੱਖਾਂ ਵਿੱਚ ਵਿਕਦੀਆਂ ਹਨ। ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਭਾਰਤੀ ਫੈਨਜ਼ ਕੁਝ ਹੀ ਕਰਨ ਲਈ ਤਿਆਰ ਰਹਿੰਦੇ ਹਨ। ਪਰ ਹੁਣ ਜਦੋਂ ਫਿਲਮ ਭਾਰਤ ਵਿੱਚ ਰਿਲੀਜ਼ ਨਾ ਹੋ ਕੇ ਪਾਕਿਸਤਾਨ ਸਮੇਤ ਹੋਰਨਾਂ ਕਈ ਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਹੈ ਤਾਂ ਭਾਰਤੀ ਫੈਨਜ਼ ਵਿੱਚ ਨਿਰਾਸ਼ਾ ਦੇ ਨਾਲ-ਨਾਲ ਰੋਸ ਵੀ ਨਜ਼ਰ ਆ ਰਿਹਾ ਹੈ।
ਦਿਲਜੀਤ ਦੇ ਚੁੱਕੇ ਹਨ ਸਪਸ਼ਟੀਕਰਨ
ਉੱਧਰ, ਇਸ ਵਿਵਾਦ ਨੂੰ ਲੈ ਕੇ ਖੁਦ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਪਹਿਲਾਂ ਹੀ ਸਪੱਸ਼ਟੀਕਰਨ ਦੇ ਚੁੱਕੀ ਹੈ। ਦਿਲਜੀਤ ਨੇ ਖੁਦ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਸੀ ਕਿਜਦੋਂ ਫਿਲਮ ਕੀਤੀ ਸੀ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਆਮ ਸੀ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਫਰਵਰੀ ਵਿੱਚ ਪੂਰੀ ਹੋ ਗਈ ਸੀ, ਪਰ ਇਸ ਤੋਂ ਬਾਅਦ ਕਈ ਵੱਡੇ ਘਟਨਾਕ੍ਰਮ ਹੋਏ, ਜੋ ਉਨ੍ਹਾਂ ਦੇ ਹੱਥ ਵਿੱਚ ਨਹੀਂ ਸਨ।
ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ “ਨਿਰਮਾਤਾਵਾਂ ਨੇ ਫੈਸਲਾ ਕੀਤਾ ਹੈ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ, ਇਹ ਸਿਰਫ਼ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਬਣਾਉਣ ਵਿੱਚ ਕਰੋੜਾਂ ਰੁਪਏ ਲਗੇ ਹਨ ਅਤੇ ਹੁਣ ਸਥਿਤੀ ਬਦਲ ਗਈ ਹੈ। ਇਹ ਵੀ ਸੱਚ ਹੈ ਕਿ ਫਿਲਮ ਨੂੰ ਜ਼ਰੂਰ ਨੁਕਸਾਨ ਹੋਵੇਗਾ ਕਿਉਂਕਿ ਅਸੀਂ ਇੱਕ ਪੂਰਾ ਬਾਜ਼ਾਰ (ਭਾਰਤ) ਗੁਆ ਦਿੱਤਾ ਹੈ।”
ਉਨ੍ਹਾਂ ਅੱਗੇ ਕਿਹਾ, ਜਦੋਂ ਮੈਂ ਫਿਲਮ ਸਾਈਨ ਕੀਤੀ ਸੀ, ਤਾਂ ਸਭ ਕੁਝ ਆਮ ਸੀ। ਹੁਣ ਸਥਿਤੀ ਸਾਡੇ ਕੰਟਰੋਲ ਵਿੱਚ ਨਹੀਂ ਹੈ। ਜੇਕਰ ਨਿਰਮਾਤਾਵਾਂ ਨੇ ਫਿਲਮ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ, ਮੈਂ ਉਨ੍ਹਾਂ ਦੇ ਨਾਲ ਹਾਂ।
ਦਿਲਜੀਤ ਦੀ ਟੀਮ ਨੇ ਵੀ ਪਾਈ ਇਮੋਸ਼ਨਲ ਪੋਸਟ
ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਵੀ ਇੱਕ ਲੰਮੀ-ਚੋੜੀ ਪੋਸਟ ਪਾ ਕੇ ਕਿਹਾ ਗਿਆ ਕਿ ਉਹ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ। ਫਿਲਮ ਦੀ ਰਿਲੀਜ਼ ਨੂੰ ਲੈ ਕੇ ਲਏ ਗਏ ਸਾਰੇ ਫੈਸਲੇ ਫਿਲਮ ਨਿਰਮਾਤਾਵਾਂ ਅਤੇ ਬਾਕੀ ਟੀਮ ਦੇ ਹਨ। ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਵਾਦ ਤੋਂ ਬੱਚਣ ਲਈ ਹੀ ਪ੍ਰੋਡਿਊਸਰ ਇਸ ਲਈ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕਰ ਰਹੇ ਹਨ।
ਹਾਲਾਂਕਿ, ਇਸ ਫੈਸਲੇ ਨਾਲ ਪ੍ਰੋਡਿਊਸਰਸ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਵੇਗਾ, ਪਰ ਉਹ ਲੋਕ ਇਸ ਨੁਕਸਾਨ ਨੂੰ ਸਹਿਣ ਲਈ ਤਿਆਰ ਹਨ। ਕਿਉਂਕਿ ਨਿਰਮਾਤਾਵਾਂ ਨੇ ਆਪਣੀ-ਆਪਣੀ ਸੇਵਿੰਗਸ ਦਾ ਪੈਸਾ ਇਸ ਫਿਲਮ ਤੇ ਲਗਾਇਆ ਹੈ। ਜੇਕਰ ਇਸ ਫਿਲਮ ਦੀ ਰਿਲੀਜ਼ ਟਾਲੀ ਗਈ ਤਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਵੇਗਾ।
View this post on Instagram
ਖੈਰ, ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਫਿਲਮ ਸ਼ੁੱਕਰਵਾਰ, 27 ਜੂਨ ਨੂੰ ਭਾਰਤ ਤੋਂ ਇਲਾਵਾ ਪਾਕਿਸਤਾਨ, ਯੁਏਈ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਭਾਰਤ ਵਿੱਤ ਦੋਸਾਂਝਾ ਵਾਲੇ ਦੇ ਵੱਡੀ ਗਿਣਤੀ ਵਿੱਚ ਫੈਨ ਹਨ, ਜੋ ਇਸ ਫੈਸਲੇ ਨੂੰ ਲੈ ਕੇ ਨਿਰਾਸ਼ ਹਨ। ਹੁਣ ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸਰਦਾਰ ਜੀ-3 ਨੂੰ ਇਸ ਵਿਵਾਦ ਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ।