ਮੂਸੇਵਾਲਾ ਤੇ ਬਣੀ ਡੋਕੁਮੈਂਟਰੀ ਨੂੰ ਲੈ ਕੇ ਅੱਜ ਹੋਈ ਸੁਣਵਾਈ, BBC ਦੇ ਵਕੀਲ ਨੇ ਦਿੱਤਾ ਇਹ ਜਵਾਬ
Moosewala Documentary Court Case Update: ਬੀਬੀਸੀ ਨੇ ਇਹ ਵੀ ਮੰਗ ਕੀਤੀ ਹੈ ਕਿ ਰਿਪੋਰਟਰ, ਨਿਰਮਾਤਾ ਅੰਕੁਰ ਜੈਨ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰ ਨੂੰ ਇਸ ਮਾਮਲੇ ਵਿੱਚ ਧਿਰ ਨਾ ਬਣਾਇਆ ਜਾਵੇ। ਬੀਬੀਸੀ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਕਿ ਇਸ ਡੋਕੁਮੈਂਟਰੀ ਦਾ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਜਾਂ ਅਦਾਲਤੀ ਕਾਰਵਾਈ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਸਿੱਧੂ ਮੂਸੇਵਾਲਾ ਦੀ ਡੋਕੁਮੈਂਟਰੀ ‘ਤੇ ਚੱਲ ਰਹੇ ਵਿਵਾਦ ‘ਤੇ 1 ਜੁਲਾਈ ਨੂੰ ਹੋਈ ਸੁਣਵਾਈ ਵਿੱਚ, ਬੀਬੀਸੀ ਦੇ ਵਕੀਲਾਂ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਹੈ। ਬੀਬੀਸੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਿਰਫ਼ ਬੀਬੀਸੀ ਯੂਕੇ ਨੂੰ ਹੀ ਡੋਕੁਮੈਂਟਰੀ ਪ੍ਰਸਾਰਿਤ ਕਰਨ ਜਾਂ ਰੋਕਣ ਦਾ ਅਧਿਕਾਰ ਹੈ ਕਿਉਂਕਿ ਇਹ ਉੱਥੇ ਰਿਲੀਜ਼ ਹੋਈ ਸੀ। ਇਸ ਲਈ ਭਾਰਤੀ ਕਾਨੂੰਨ ਇਸ ‘ਤੇ ਲਾਗੂ ਨਹੀਂ ਹੁੰਦਾ।
ਬੀਬੀਸੀ ਨੇ ਇਹ ਵੀ ਮੰਗ ਕੀਤੀ ਹੈ ਕਿ ਰਿਪੋਰਟਰ, ਨਿਰਮਾਤਾ ਅੰਕੁਰ ਜੈਨ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰ ਨੂੰ ਇਸ ਮਾਮਲੇ ਵਿੱਚ ਧਿਰ ਨਾ ਬਣਾਇਆ ਜਾਵੇ। ਬੀਬੀਸੀ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਕਿ ਇਸ ਡੋਕੁਮੈਂਟਰੀ ਦਾ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਜਾਂ ਅਦਾਲਤੀ ਕਾਰਵਾਈ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਪਿਤਾ ਨੇ ਅਦਾਲਤ ‘ਚ ਇਹ ਦਲੀਲ ਦਿੱਤੀ
ਪਿਤਾ ਬਲਕੌਰ ਸਿੰਘ ਨੇ ਦਲੀਲ ਦਿੱਤੀ ਹੈ ਕਿ ‘ਸਿੱਧੂ ਮੂਸੇਵਾਲਾ ‘ਤੇ ਜਾਂਚ ਡੋਕੁਮੈਂਟਰੀ’ ਵਿੱਚ ਸੰਵੇਦਨਸ਼ੀਲ, ਅਣਪ੍ਰਕਾਸ਼ਿਤ ਅਤੇ ਅਣਅਧਿਕਾਰਤ ਸਮੱਗਰੀ ਬਿਨਾਂ ਇਜਾਜ਼ਤ ਦਿਖਾਈ ਗਈ ਹੈ।
ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਵਿੱਚ ਕਤਲ ਦੀ ਚੱਲ ਰਹੀ ਅਪਰਾਧਿਕ ਜਾਂਚ ਨਾਲ ਸਬੰਧਤ ਨਿੱਜੀ ਗਵਾਹੀਆਂ ਅਤੇ ਟਿੱਪਣੀਆਂ ਹਨ, ਜੋ ਨਾ ਸਿਰਫ਼ ਜਾਂਚ ਪ੍ਰਕਿਰਿਆ ਵਿੱਚ ਵਿਘਨ ਪਾ ਸਕਦੀਆਂ ਹਨ ਬਲਕਿ ਜਨਤਕ ਅਸ਼ਾਂਤੀ ਦਾ ਕਾਰਨ ਵੀ ਬਣ ਸਕਦੀਆਂ ਹਨ। ਬਲਕੌਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਦਸਤਾਵੇਜ਼ੀ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ, ਸਵਰਗੀ ਪੁੱਤਰ ਦੀ ਨਿੱਜਤਾ ਅਤੇ ਮਾਣ ਦੀ ਉਲੰਘਣਾ ਕਰ ਰਹੀ ਹੈ।
11 ਜੂਨ ਨੂੰ ਹੋਈ ਸੀ ਡੋਕੁਮੈਂਟਰੀ ਜਾਰੀ
11 ਜੂਨ ਨੂੰ, ਬੀਬੀਸੀ ਨੇ ਸਿੱਧੂ ਮੂਸੇਵਾਲਾ ‘ਤੇ ਬਣੀ ਡੋਕੁਮੈਂਟਰੀ “ਦ ਕਿਲਿੰਗ ਕਾਲ” ਦੇ 2 ਐਪੀਸੋਡ ਜਾਰੀ ਕੀਤੇ। ਸਿੱਧੂ ਦੇ ਪਿਤਾ ਬਲਕਾਰ ਸਿੰਘ ਦੇ ਇਤਰਾਜ਼ ਦੇ ਬਾਵਜੂਦ ਇਸ ਨੂੰ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਉਸਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਹੈ। ਦਸਤਾਵੇਜ਼ੀ ਦੇ ਪਹਿਲੇ ਐਪੀਸੋਡ ਵਿੱਚ ਮੂਸੇਵਾਲਾ ਦੇ ਸ਼ੁਰੂਆਤੀ ਜੀਵਨ, ਉਨ੍ਹਾਂ ਦੀ ਪ੍ਰਸਿੱਧੀ ਵਿੱਚ ਵਾਧਾ ਅਤੇ ਕਰੀਅਰ ਨਾਲ ਜੁੜੇ ਵਿਵਾਦਾਂ ਨੂੰ ਦਰਸਾਇਆ ਗਿਆ ਹੈ। ਜਦੋਂ ਕਿ ਦੂਜੇ ਭਾਗ ਵਿੱਚ ਕਤਲ ਦਿਖਾਇਆ ਗਿਆ ਹੈ।
ਇਸ ਡੋਕੁਮੈਂਟਰੀ ਵਿੱਚ ਕਈ ਪੱਤਰਕਾਰਾਂ, ਉਨ੍ਹਾਂ ਦੇ ਦੋਸਤਾਂ ਅਤੇ ਦਿੱਲੀ ਅਤੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਦੇ ਇੰਟਰਵਿਊ ਸ਼ਾਮਲ ਹਨ। ਵੀਡੀਓ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਸੁਨੇਹਾ ਵੀ ਹੈ। ਗੋਲਡੀ ਬਰਾੜ ‘ਤੇ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕੇ ਵਿਖੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ।