AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅਟਾਰੀ ਬਾਰਡਰ ‘ਤੇ AR Rahman ਦੀ ਲਾਈਵ ਪਰਫਾਰਮੈਂਸ, BSF ਦੇ 60 ਸਾਲ ਪੂਰੇ ਹੋਣ ‘ਤੇ ਪਹੁੰਚੀਆਂ ਨਾਮਵਰ ਹਸਤੀਆਂ

ਅਟਾਰੀ ਬਾਰਡਰ 'ਤੇ ਕਰਵਾਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਪਹਿਲੀ ਵਾਰ ਲਾਈਵ ਪਰਫਾਰਮੈਂਸ ਦੇ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਹ ਪ੍ਰੋਗਰਾਮ ਬੀਐੱਸਐੱਫ ਦੇ 60 ਸਾਲ ਪੂਰੇ ਹੋਣ 'ਤੇ ਵੀਰ ਜਵਾਨਾਂ ਨੂੰ ਸਮਰਪਿਤ ਸੀ। ਇਸ ਮੌਕੇ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਸਮੇਤ ਕਈ ਨਾਮਵਰ ਹਸਤੀਆਂ ਮੌਜੂਦ ਸਨ।

ਅਟਾਰੀ ਬਾਰਡਰ 'ਤੇ AR Rahman ਦੀ ਲਾਈਵ ਪਰਫਾਰਮੈਂਸ, BSF ਦੇ 60 ਸਾਲ ਪੂਰੇ ਹੋਣ 'ਤੇ ਪਹੁੰਚੀਆਂ ਨਾਮਵਰ ਹਸਤੀਆਂ
lalit-sharma
| Updated On: 07 Jun 2026 20:58 PM IST
Share

ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਟਾਰੀ ਬਾਰਡਰ ਦੇ ਜੇਸੀਪੀ ਸਟੇਡੀਅਮ ਵਿਖੇ ਸ਼ਨੀਵਾਰ ਨੂੰ ਇੱਕ ਬੇਹੱਦ ਇਤਿਹਾਸਕ ਅਤੇ ਸੱਭਿਆਚਾਰਕ ਪ੍ਰੋਗਰਾਮ ਜੈ ਹੋ ਏ ਟ੍ਰਿਬਿਊਟ ਟੂ ਦਾ ਬ੍ਰੇਵਹਾਰਟਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਆਗਾਮੀ ਫ਼ਿਲਮ ਮੈਂ ਵਾਪਸ ਆਊਂਗਾ ਦੀ ਪੂਰੀ ਟੀਮ ਵੱਲੋਂ ਉਚੇਚੇ ਤੌਰ ‘ਤੇ ਉਲੀਕੇ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ, ਭਾਰਤ ਦੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਅਤੇ ਆਸਕਰ ਐਵਾਰਡ ਜੇਤੂ ਏ.ਆਰ. ਰਹਿਮਾਨ ਨੇ ਪਹਿਲੀ ਵਾਰ ਅਟਾਰੀ ਬਾਰਡਰ ‘ਤੇ ਹੋਣ ਵਾਲੀ ਰਵਾਇਤੀ ‘ਬੀਟਿੰਗ ਦਿ ਰੀਟ੍ਰੀਟ’ ਰਸਮ ਦੌਰਾਨ ਆਪਣੀ ਲਾਈਵ ਪੇਸ਼ਕਾਰੀ ਦੇ ਕੇ ਉੱਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਹ ਪੂਰਾ ਸਮਾਗਮ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀਰ ਜਵਾਨਾਂ ਅਤੇ ਉਨ੍ਹਾਂ ਦੀਆਂ ਅਦੁੱਤੀ ਸੇਵਾਵਾਂ ਨੂੰ ਸਮਰਪਿਤ ਰਿਹਾ।

ਇਸ ਇਤਿਹਾਸਕ ਮੌਕੇ ‘ਤੇ ਬਾਲੀਵੁੱਡ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਉੱਭਰਦੇ ਅਦਾਕਾਰ ਵੇਦਾਂਗ ਰੈਨਾ, ਮਸ਼ਹੂਰ ਗਾਇਕ ਮੋਹਿਤ ਚੌਹਾਨ, ਨਿਲਾਂਜਨਾ ਘੋਸ਼, ਪੂਜਾ ਤਿਵਾਰੀ ਅਤੇ ਨਰਗਿਸ ਸਮੇਤ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਕਈ ਹੋਰ ਨਾਮਵਰ ਹਸਤੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਆਮ ਦਰਸ਼ਕਾਂ, ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲੈ ਕੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ।

ਅੰਮ੍ਰਿਤਸਰ ਪਹੁੰਚਣ ‘ਤੇ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਕਿਹਾ ਕਿ ਅਟਾਰੀ ਬਾਰਡਰ ਵਰਗੀ ਪਵਿੱਤਰ ਧਰਤੀ ‘ਤੇ ਏ.ਆਰ. ਰਹਿਮਾਨ ਵਰਗੇ ਮਹਾਨ ਕਲਾਕਾਰ ਦੀ ਲਾਈਵ ਪਰਫਾਰਮੈਂਸ ਹੋਣਾ ਆਪਣੇ ਆਪ ਵਿੱਚ ਇੱਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਕਿਸੇ ਵੀ ਕਲਾਕਾਰ ਨੂੰ ਬਾਰਡਰ ‘ਤੇ ਅਜਿਹਾ ਮਾਨ-ਸਨਮਾਨ ਅਤੇ ਸੁਭਾਗ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਿਜ਼ ਇੱਕ ਸੰਗੀਤਕ ਪ੍ਰੋਗਰਾਮ ਨਹੀਂ ਸੀ, ਸਗੋਂ ਇਹ ਉਨ੍ਹਾਂ ਅਣਗਿਣਤ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਸਮਰਪਿਤ ਇੱਕ ਆਯੋਜਨ ਸੀ, ਜੋ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਲੱਖਾਂ ਲੋਕਾਂ ਨੇ ਆਪਣੇ ਪਿੰਡੇ ‘ਤੇ ਹੰਢਾਈਆਂ ਸਨ।

ਸਾਲ 1947 ਦੀ ਵੰਡ ਦੇ ਦਰਦ ‘ਤੇ ਆਧਾਰਿਤ ਹੈ ਫ਼ਿਲਮ ‘ਮੈਂ ਵਾਪਸ ਆਊਂਗਾ’

ਇਮਤਿਆਜ਼ ਅਲੀ ਨੇ ਆਪਣੀ ਨਵੀਂ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਆਗਾਮੀ ਫ਼ਿਲਮ ਮੈਂ ਵਾਪਸ ਆਊਂਗਾ 1947 ਦੀ ਦੇਸ਼ ਦੀ ਵੰਡ ਦੇ ਪਿਛੋਕੜ ‘ਤੇ ਬਣੀ ਇੱਕ ਬੇਹੱਦ ਭਾਵੁਕ ਅਤੇ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਵੰਡ ਦੇ ਉਸ ਕਾਲੇ ਦੌਰ ਦੌਰਾਨ ਲੱਖਾਂ ਨਿਰਦੋਸ਼ ਲੋਕਾਂ ਨੂੰ ਆਪਣਾ ਹੱਸਦਾ-ਖੇਡਦਾ ਘਰ-ਬਾਰ, ਜ਼ਮੀਨਾਂ ਅਤੇ ਜੜ੍ਹਾਂ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਉਸ ਔਖੇ ਸਮੇਂ ਵਿੱਚ ਕਈ ਲੋਕਾਂ ਨੇ ਆਪਣੇ ਪੁਰਖਿਆਂ ਦੇ ਘਰਾਂ, ਗੁਆਂਢੀਆਂ ਅਤੇ ਪਿਆਰੇ ਰਿਸ਼ਤਿਆਂ ਨੂੰ ਅਲਵਿਦਾ ਕਹਿੰਦੇ ਹੋਏ ਰੋਂਦੀਆਂ ਅੱਖਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਵਾਪਸ ਆਊਂਗਾ। ਇਹੀ ਉਹ ਮੁੱਖ ਜਜ਼ਬਾਤ ਹੈ, ਜਿਸ ਨੂੰ ਬਹੁਤ ਹੀ ਬਾਰੀਕੀ ਨਾਲ ਇਸ ਫ਼ਿਲਮ ਦੀ ਕਹਾਣੀ ਦੇ ਰੂਪ ਵਿੱਚ ਪਰੋਇਆ ਗਿਆ ਹੈ।

ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਵੰਡ ਦੌਰਾਨ ਕੇਵਲ ਲੋਕਾਂ ਦੇ ਘਰ ਅਤੇ ਜ਼ਮੀਨਾਂ ਹੀ ਨਹੀਂ ਸਨ ਛੁੱਟੀਆਂ, ਸਗੋਂ ਲੱਖਾਂ ਪਰਿਵਾਰਾਂ ਅਤੇ ਪਿਆਰ ਕਰਨ ਵਾਲਿਆਂ ਦੇ ਦਿਲ ਵੀ ਬੁਰੀ ਤਰ੍ਹਾਂ ਟੁੱਟੇ ਸਨ। ਇਹ ਫ਼ਿਲਮ ਉਨ੍ਹਾਂ ਹੀ ਵਿਛੜੇ ਰਿਸ਼ਤਿਆਂ, ਅਧੂਰੀਆਂ ਰਹਿ ਗਈਆਂ ਯਾਦਾਂ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਸਜੀਵ ਰੂਪ ਵਿੱਚ ਲੈ ਕੇ ਆਵੇਗੀ। ਨਿਰਦੇਸ਼ਕ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੂਰੇ ਪੰਜਾਬ ਦੇ 14 ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਲੋਕਾਂ ਦੇ ਅਸਲ ਵਲਵਲਿਆਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਫ਼ਿਲਮਾਇਆ ਗਿਆ ਹੈ।

ਬੀਐੱਸਐੱਫ ਦੇ 60 ਸਾਲ ਪੂਰੇ ਹੋਣ ‘ਤੇ ਦਿੱਤੀ ਵਿਸ਼ੇਸ਼ ਵਧਾਈ

ਇਮਤਿਆਜ਼ ਅਲੀ ਨੇ ਸੀਮਾ ਸੁਰੱਖਿਆ ਬਲ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸੰਗਠਨ ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ਦੇ ਸ਼ੁਭ ਅਵਸਰ ‘ਤੇ ਇਸ ਸ਼ਾਨਦਾਰ ਪ੍ਰੋਗਰਾਮ ਦਾ ਹਿੱਸਾ ਬਣਨਾ ਉਨ੍ਹਾਂ ਦੀ ਪੂਰੀ ਟੀਮ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਮੁਸ਼ਕਿਲ ਹਾਲਾਤਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਦੇ ਪ੍ਰਤੀ ਪੂਰੇ ਹਿੰਦੁਸਤਾਨ ਦੇ ਮਨ ਵਿੱਚ ਅਥਾਹ ਸਤਿਕਾਰ ਅਤੇ ਪਿਆਰ ਹੈ, ਅਤੇ ਇਹ ਵਿਸ਼ੇਸ਼ ਪ੍ਰੋਗਰਾਮ ਵੀ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਬਹਾਦਰੀ ਦੇ ਸਨਮਾਨ ਵਿੱਚ ਹੀ ਆਯੋਜਿਤ ਕੀਤਾ ਗਿਆ ਸੀ।

ਉਨ੍ਹਾਂ ਫ਼ਿਲਮ ਦੀ ਸਟਾਰਕਾਸਟ ਬਾਰੇ ਦੱਸਦਿਆਂ ਖ਼ੁਲਾਸਾ ਕੀਤਾ ਕਿ ਇਸ ਫ਼ਿਲਮ ਵਿੱਚ ਗਲੋਬਲ ਸਟਾਰ ਦਿਲਜੀਤ ਦੋਸਾਂਝ, ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ ਅਤੇ ਸ਼ਰਵਰੀ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਮੁੱਖ ਅਤੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਦੋਂ ਕਿ ਫ਼ਿਲਮ ਦਾ ਰੂਹਾਨੀ ਸੰਗੀਤ ਏ.ਆਰ. ਰਹਿਮਾਨ ਵੱਲੋਂ ਤਿਆਰ ਕੀਤਾ ਗਿਆ ਹੈ। ਇਮਤਿਆਜ਼ ਅਲੀ ਨੇ ਆਖਰ ਵਿੱਚ ਦੱਸਿਆ ਕਿ ਇਹ ਫ਼ਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਇਸ ਭਾਵੁਕ ਕਹਾਣੀ ਨੂੰ ਭਰਵਾਂ ਹੁੰਗਾਰਾ ਦੇਣਗੇ ਅਤੇ ਖ਼ੂਬ ਪਸੰਦ ਕਰਨਗੇ।

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...