AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਲੇਰ ਮਹਿੰਦੀ ਦੇ ਹੱਕ ‘ਚ ਉਤਰੇ ਅਨੁਪਮ ਖੇਰ, ਕਪਿਲ ਸ਼ਰਮਾ ਤੇ ਬਾਦਸ਼ਾਹ, ਬੋਲੇ- ਮਹਾਨ ਕਲਾਕਾਰ ਦਾ ਜਨਤਕ ਤੌਰ ਤੇ ਅਪਮਾਨ ਕਰਨਾ ਗਲਤ

Daler Mehndi: ਉੱਤਰਾਖੰਡ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਹੋਏ ਵਿਵਾਦ ਵਿੱਚ ਹੁਣ ਉਨ੍ਹਾਂ ਦੇ ਭਰਾ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਤੇ ਕਪਿਲ ਸ਼ਰਮਾ ਵੀ ਖੁੱਲ੍ਹ ਕੇ ਉਨ੍ਹਾਂ ਦੇ ਹੱਕ ਵਿੱਚ ਸਾਹਮਣੇ ਆਏ ਹਨ।

ਦਲੇਰ ਮਹਿੰਦੀ ਦੇ ਹੱਕ 'ਚ ਉਤਰੇ ਅਨੁਪਮ ਖੇਰ, ਕਪਿਲ ਸ਼ਰਮਾ ਤੇ ਬਾਦਸ਼ਾਹ, ਬੋਲੇ- ਮਹਾਨ ਕਲਾਕਾਰ ਦਾ ਜਨਤਕ ਤੌਰ ਤੇ ਅਪਮਾਨ ਕਰਨਾ ਗਲਤ
ਦਲੇਰ ਮਹਿੰਦੀ ਦੇ ਹੱਕ ’ਚ ਆਏ ਅਨੁਪਮ ਖੇਰ, ਕਪਿਲ ਸ਼ਰਮਾ ਤੇ ਬਾਦਸ਼ਾਹ
tv9-punjabi
| Updated On: 21 Oct 2026 12:00 PM IST
Share

ਉੱਤਰਾਖੰਡ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਹੋਏ ਵਿਵਾਦ ਵਿੱਚ ਹੁਣ ਉਨ੍ਹਾਂ ਦੇ ਭਰਾ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਤੇ ਕਪਿਲ ਸ਼ਰਮਾ ਵੀ ਖੁੱਲ੍ਹ ਕੇ ਉਨ੍ਹਾਂ ਦੇ ਹੱਕ ਵਿੱਚ ਸਾਹਮਣੇ ਆਏ ਹਨ। ਅਨੁਪਮ ਖੇਰ ਇਸ ਸਮੇਂ ਵਿਦੇਸ਼ ਵਿੱਚ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਕਿਸੇ ਨੂੰ ਵੀ ਕਿਸੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ, ਉਹ ਵੀ ਕਿਸੇ ਜਨਤਕ ਮੰਚ ‘ਤੇ। ਇਹ ਸਹੀ ਨਹੀਂ ਹੈ। ਕਿਸੇ ‘ਤੇ ਇਸ ਤਰ੍ਹਾਂ ਜਨਤਕ ਤੌਰ ‘ਤੇ ਆਰੋਪ ਲਗਾਉਣਾ ਗਲਤ ਹੈ। ਉੱਥੇ ਹੀ, ਕਪਿਲ ਸ਼ਰਮਾ ਨੇ ਦਲੇਰ ਮਹਿੰਦੀ ਦੀ ਸਰਜਰੀ ਬਾਰੇ ਦੱਸਿਆ ਹੈ। ਦੂਜੇ ਪਾਸੇ, ਰੈਪਰ ਬਾਦਸ਼ਾਹ ਦਾ ਕਹਿਣਾ ਹੈ ਕਿ ਦਲੇਰ ਮਹਿੰਦੀ ਨਾਲ ਜੋ ਕੁਝ ਹੋਇਆ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਮਹਾਨ ਕਲਾਕਾਰ ਸਨਮਾਨ ਦੇ ਹੱਕਦਾਰ ਹੁੰਦੇ ਹਨ, ਖ਼ਾਸ ਕਰਕੇ ਉਸ ਸਮੇਂ ਜਦੋਂ ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹੋਣ। ਉਨ੍ਹਾਂ ਦਾ ਹਮੇਸ਼ਾ ਆਦਰ ਅਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

View this post on Instagram

A post shared by Anupam Kher (@anupampkher)

ਦਲੇਰ ਮਹਿੰਦੀ ਪਿਛਲੇ ਦੋ-ਤਿੰਨ ਸਾਲਾਂ ਤੋਂ ਠੀਕ ਨਹੀਂ ਹਨ

ਅਨੁਪਮ ਖੇਰ ਨੇ ਕਿਹਾ, ਮੈਂ ਇਸ ਸਮੇਂ ਵਿਦੇਸ਼ ਵਿੱਚ ਹਾਂ। ਮੈਂ ਇੱਕ ਵੀਡੀਓ ਦੇਖੀ, ਜਿਸ ਵਿੱਚ ਦਲੇਰ ਮਹਿੰਦੀ ਸਟੇਜ ‘ਤੇ ਗਾ ਰਹੇ ਸਨ। ਇੱਕ ਮੰਤਰੀ ਜੀ ਸਟੇਜ ‘ਤੇ ਚੜ੍ਹ ਕੇ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਗੱਲ ਕਰ ਰਹੇ ਸਨ ਅਤੇ ਕਾਫ਼ੀ ਕੁਝ ਕਹਿ ਰਹੇ ਸਨ। ਮੈਂ ਉੱਥੇ ਮੌਜੂਦ ਨਹੀਂ ਸੀ, ਇਸ ਲਈ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ। ਮੈਂ ਦਲੇਰ ਮਹਿੰਦੀ ਨੂੰ ਪਿਛਲੇ 25 ਤੋਂ 30 ਸਾਲਾਂ ਤੋਂ ਜਾਣਦਾ ਹਾਂ। ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਉਹ ਸ਼ਰਾਬ ਨਹੀਂ ਪੀਂਦੇ। ਅਸਲ ਵਿੱਚ, ਉਹ ਸਭ ਤੋਂ ਵਧੀਆ ਇਨਸਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਮੈਂ ਮਿਲਿਆ ਹਾਂ। ਹੋ ਸਕਦਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਵੇ। ਸਾਡੇ ਇੱਕ ਦੋਸਤ ਡਾਕਟਰ ਹਨ, ਜੋ ਮੈਨੂੰ ਉੱਥੇ ਅਕਸਰ ਮਿਲਦੇ ਰਹਿੰਦੇ ਹਨ। ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਤੋਂ ਦਲੇਰ ਮਹਿੰਦੀ ਦੀ ਸਿਹਤ ਬਾਰੇ ਪੁੱਛਦਾ ਹਾਂ। ਪਿਛਲੇ ਦੋ-ਤਿੰਨ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ।

ਜਨਤਕ ਤੌਰ ‘ਤੇ ਕਿਸੇ ‘ਤੇ ਆਰੋਪ ਲਗਾਉਣਾ ਠੀਕ ਨਹੀਂ

ਅਨੁਪਮ ਖੇਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਦਲੇਰ ਮਹਿੰਦੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਵਚਨਬੱਧਤਾ ਦਿੱਤੀ ਹੋਵੇ ਅਤੇ ਉਹ ਇਸ ਤੋਂ ਇਨਕਾਰ ਨਾ ਕਰ ਸਕੇ ਹੋਣ। ਇਹੀ ਪੇਸ਼ੇਵਰ ਵਚਨਬੱਧਤਾ ਹੁੰਦੀ ਹੈ ਕਿ ਇਨਸਾਨ ਆਪਣੇ ਵਾਅਦੇ ‘ਤੇ ਕਾਇਮ ਰਹੇ। ਹਾਲਾਂਕਿ, ਉਨ੍ਹਾਂ ਨੇ ਗਾਇਆ ਵੀ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਸਿਰਫ਼ ਗਾਉਣ ਦੀ ਅਦਾਕਾਰੀ ਕੀਤੀ ਹੋਵੇ ਅਤੇ ਬੁੱਲ੍ਹ ਹਿਲਾਏ ਹੋਣ, ਕਿਉਂਕਿ ਇਸ ਬਾਰੇ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਕਿਸੇ ਨੂੰ ਵੀ ਕਿਸੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ, ਉਹ ਵੀ ਖੁੱਲ੍ਹੇ ਮੰਚ ‘ਤੇ। ਇਹ ਬਿਲਕੁਲ ਠੀਕ ਨਹੀਂ ਹੈ। ਕਿਸੇ ‘ਤੇ ਇਸ ਤਰ੍ਹਾਂ ਜਨਤਕ ਤੌਰ ‘ਤੇ ਆਰੋਪ ਲਗਾਉਣਾ ਗਲਤ ਹੈ।

ਸੰਗੀਤ ਜਗਤ ਦੇ ਲੋਕਾਂ ਨੂੰ ਵੀ ਇਸ ਮਾਮਲੇ ‘ਤੇ ਬੋਲਣਾ ਚਾਹੀਦਾ ਹੈ

ਅਨੁਪਮ ਖੇਰ ਨੇ ਕਿਹਾ ਕਿ ਲੋਕਾਂ ਨੂੰ ਇਸ ਮਾਮਲੇ ‘ਤੇ ਗੱਲ ਕਰਨੀ ਚਾਹੀਦੀ ਹੈ। ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਵੀ ਇਸ ਬਾਰੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਇਹ ਸਿਰਫ਼ ਮੀਕਾ ਸਿੰਘ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਆਪਣੇ ਭਰਾ ਦਾ ਬਚਾਅ ਕਰੇ। ਇਹ ਬਚਾਅ ਕਰਨ ਦਾ ਮਾਮਲਾ ਨਹੀਂ, ਸਗੋਂ ਆਪਣੀ ਗੱਲ ਰੱਖਣ ਦੀ ਲੋੜ ਹੈ। ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ।

View this post on Instagram

A post shared by Mika Singh (@mikasingh)

ਦਲੇਰ ਜੀ, ਤੁਸੀਂ ਮਹਾਨ ਹੋ

ਅਨੁਪਮ ਖੇਰ ਨੇ ਦਲੇਰ ਮਹਿੰਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਲੇਰ ਮਹਿੰਦੀ ਦੇ ਫ਼ੈਸਲਿਆਂ, ਪੇਸ਼ੇਵਰ ਵਚਨਬੱਧਤਾ, ਚੰਗੇ ਸੁਭਾਅ ਅਤੇ ਮਹਾਨਤਾ ‘ਤੇ ਭਰੋਸਾ ਹੈ। ਉਨ੍ਹਾਂ ਨੇ ਦਲੇਰ ਮਹਿੰਦੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ, ਵਾਹਿਗੁਰੂ ਤੁਹਾਡਾ ਭਲਾ ਕਰੇ। ਤੁਸੀਂ ਜਲਦੀ ਠੀਕ ਹੋ ਜਾਓ, ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ। ਮੈਨੂੰ ਦੁੱਖ ਹੈ ਕਿ ਤੁਹਾਨੂੰ ਇਸ ਸਭ ਵਿੱਚੋਂ ਲੰਘਣਾ ਪਿਆ। ਰੱਬ ਰਾਖਾ, ਤੁਸੀਂ ਮਹਾਨ ਹੋ।

ਕਪਿਲ ਸ਼ਰਮਾ ਬੋਲੇ, ਦਲੇਰ ਮਹਿੰਦੀ ਦੀ ਹੋਈ ਸੀ ਸਰਜਰੀ

ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ Instagram ‘ਤੇ ਲਿਖਿਆ, ਪਾਜੀ ਦੀ ਇੱਕ ਗੰਭੀਰ ਸਰਜਰੀ ਹੋਈ ਸੀ, ਜਿਸ ਬਾਰੇ ਲੋਕ ਨਹੀਂ ਜਾਣਦੇ। ਸਾਨੂੰ ਸਾਰਿਆਂ ਨੂੰ ਦੂਜਿਆਂ ਪ੍ਰਤੀ ਥੋੜ੍ਹਾ ਹੋਰ ਦਿਆਲੂ ਹੋਣ ਦੀ ਲੋੜ ਹੈ। ਅਸੀਂ ਨਹੀਂ ਜਾਣਦੇ ਕਿ ਕੋਈ ਵਿਅਕਤੀ ਕਿਸ ਦੌਰ ਵਿੱਚੋਂ ਲੰਘ ਰਿਹਾ ਹੈ। ਸਪੱਸ਼ਟੀਕਰਨ ਦੇਣ ਲਈ ਧੰਨਵਾਦ @mikasinghingh ਪਾਜੀ। ਵਾਹਿਗੁਰੂ ਦਲੇਰ ਪਾਜੀ ‘ਤੇ ਆਪਣੀ ਮਿਹਰ ਬਣਾਈ ਰੱਖਣ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਦਲੇਰ ਪਾਜੀ। ਇਸ ਤੋਂ ਪਹਿਲਾਂ ਦਲੇਰ ਮਹਿੰਦੀ ਦੇ ਭਰਾ ਮੀਕਾ ਸਿੰਘ ਨੇ ਕਿਹਾ ਸੀ, ਜੇਕਰ ਤੁਸੀਂ ਕਦੇ ਦਲੇਰ ਮਹਿੰਦੀ ਨੂੰ ਸ਼ਰਾਬ ਪੀਂਦੇ ਦੇਖ ਲਿਆ, ਤਾਂ ਮੈਂ ਗਾਉਣਾ ਛੱਡ ਦਿਆਂਗਾ!

रैपर बादशाह भी दलेर मेहंदी के हक में उतरे है।

ਦਲੇਰ ਮਹਿੰਦੀ ਨਾਲ ਜੋ ਹੋਇਆ, ਉਹ ਗਲਤ ਹੈ: ਬਾਦਸ਼ਾਹ

ਰੈਪਰ ਬਾਦਸ਼ਾਹ ਨੇ ਵੀ ਦਲੇਰ ਮਹਿੰਦੀ ਨਾਲ ਵਾਪਰੀ ਘਟਨਾ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ Instagram ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ਦਲੇਰ ਮਹਿੰਦੀ ਪਾਜੀ ਇੱਕ ਲੀਜੈਂਡ (ਮਹਾਨ ਕਲਾਕਾਰ) ਹਨ। ਤੁਸੀਂ ਆਪਣੀ ਨਿਰਾਸ਼ਾ ਜ਼ਾਹਰ ਕਰ ਸਕਦੇ ਹੋ, ਪਰ ਜਨਤਕ ਤੌਰ ‘ਤੇ ਅਜਿਹੇ ਕਲਾਕਾਰ ਦਾ ਅਪਮਾਨ ਕਰਨਾ, ਜਿਨ੍ਹਾਂ ਨੇ ਸਾਡੇ ਸੰਗੀਤ ਜਗਤ ਨੂੰ ਇੰਨਾ ਕੁਝ ਦਿੱਤਾ ਹੈ, ਬੇਹੱਦ ਨਿਰਾਸ਼ਾਜਨਕ ਹੈ। ਮਹਾਨ ਕਲਾਕਾਰ ਸਨਮਾਨ ਦੇ ਹੱਕਦਾਰ ਹਨ, ਖ਼ਾਸ ਕਰਕੇ ਉਸ ਸਮੇਂ ਜਦੋਂ ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹੋਣ। ਹਮੇਸ਼ਾ ਆਦਰ ਅਤੇ ਸਤਿਕਾਰ।

Follow Us
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...