AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘Animal’ ਫ਼ਿਲਮ ਦੀਆਂ ਉਹ ਅਭਿਨੇਤਰੀਆਂ, ਜਿਨ੍ਹਾਂ ਦੀ ਤ੍ਰਿਪਤੀ ਡਿਮਰੀ ਅਤੇ ਰਸ਼ਮਿਕਾ ਮੰਦਾਨਾ ਦੇ ਅੱਗੇ ਚਰਚਾ ਨਹੀਂ ਹੋਈ

'ਐਨੀਮਲ' 'ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਤੋਂ ਇਲਾਵਾ ਫਿਲਮ ਦੀਆਂ ਮਹਿਲਾ ਅਭਿਨੇਤਰੀਆਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਾਰੀਆਂ ਹੀ ਅਭਿਨੇਤਰੀਆਂ ਨੇ ਆਪਣੀਆਂ ਛੋਟੀਆਂ-ਛੋਟੀਆਂ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਮਨਾਂ 'ਚ ਆਪਣੀ ਛਾਪ ਛੱਡੀ ਹੈ। ਆਓ ਤੁਹਾਨੂੰ ਦੱਸਦੇ ਹਾਂ ਫਿਲਮ 'ਚ ਨਜ਼ਰ ਆਈਆਂ ਉਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਦੀ ਚਰਚਾ ਘੱਟ ਹੀ ਹੋ ਰਹੀ ਹੈ।

'Animal' ਫ਼ਿਲਮ ਦੀਆਂ ਉਹ ਅਭਿਨੇਤਰੀਆਂ, ਜਿਨ੍ਹਾਂ ਦੀ ਤ੍ਰਿਪਤੀ ਡਿਮਰੀ ਅਤੇ ਰਸ਼ਮਿਕਾ ਮੰਦਾਨਾ ਦੇ ਅੱਗੇ ਚਰਚਾ ਨਹੀਂ ਹੋਈ
Pic Credit: TV9Hindi.com
tv9-punjabi
| Updated On: 13 Dec 2023 19:38 PM IST
Share

ਬਾਲੀਵੁੱਡ ਨਿਊਜ। ਬਾਲੀਵੁੱਡ ਫਿਲਮਾਂ ‘ਚ ਅਕਸਰ ਫਿਲਮ ਦੇ ਲੀਡ ਹੀਰੋ, ਹੀਰੋਇਨ ਅਤੇ ਵਿਲੇਨ ਦੀ ਚਰਚਾ ਹੁੰਦੀ ਰਹਿੰਦੀ ਹੈ। ਹਾਲਾਂਕਿ ਇਹ ਬਹੁਤ ਆਮ ਗੱਲ ਹੈ, ਪਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੁਝ ਸਾਈਡ ਕਿਰਦਾਰ ਹੁੰਦੇ ਹਨ ਜੋ ਸਿਰਫ ਕੁਝ ਸਕਿੰਟਾਂ ਦੀ ਭੂਮਿਕਾ ਨਾਲ ਵੀ ਸਾਰਿਆਂ ਦਾ ਧਿਆਨ ਖਿੱਚ ਲੈਂਦੇ ਹਨ। ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਐਨੀਮਲ’ ਦੀਆਂ ਚਰਚਾਵਾਂ ਰੁਕ ਨਹੀਂ ਰਹੀਆਂ ਹਨ ਅਤੇ ਇਹ ਫਿਲਮ ਕਮਾਈ ਦੇ ਮਾਮਲੇ ‘ਚ ਵੀ ਕਮਾਲ ਕਰ ਰਹੀ ਹੈ। ਰਣਬੀਰ ਕਪੂਰ, ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਡਨਾ ਅਤੇ ਤ੍ਰਿਪਤੀ ਡਿਮਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਪਰ ਰਸ਼ਮਿਕਾ ਅਤੇ ਤ੍ਰਿਪਤੀ ਤੋਂ ਇਲਾਵਾ ਫਿਲਮ ‘ਚ ਕਈ ਅਭਿਨੇਤਰੀਆਂ ਸਨ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਹੈ।

ਫਿਲਮ ‘ਚ ਭਾਵੇਂ ਛੋਟੇ-ਛੋਟੇ ਕਿਰਦਾਰ ਹੋਣ ਪਰ ਕਈ ਅਜਿਹੇ ਕਿਰਦਾਰ ਹਨ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਭਾਵੇਂ ਉਹ ਰਣਬੀਰ ਕਪੂਰ ਦੀ ਮਾਂ ਦਾ ਕਿਰਦਾਰ ਹੋਵੇ ਜਾਂ ਉਸ ਦੀ ਭੈਣ ਦਾ। ਇਨ੍ਹਾਂ ਕਿਰਦਾਰਾਂ ਦਾ ਸਕ੍ਰੀਨ ਟਾਈਮ ਬੇਸ਼ੱਕ ਘੱਟ ਸੀ ਪਰ ਇਹ ਵੀ ਕਹਾਣੀ ਦਾ ਅਹਿਮ ਹਿੱਸਾ ਸਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਾਰੂ ਸ਼ੰਕਰ ਦੀ, ਜਿਨ੍ਹਾਂ ਨੇ ਰਣਬੀਰ ਦੀ ਮਾਂ ਦਾ ਰੋਲ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ।

ਚਾਰੂ ਸ਼ੰਕਰ

ਚਾਰੂ ਸ਼ੰਕਰ ਨੂੰ ਮਾਂ ਜਯੋਤੀ ਦੇ ਕਿਰਦਾਰ ਲਈ ਸਹੀ ਚੋਣ ਕਿਹਾ ਜਾ ਸਕਦਾ ਹੈ। ਉਨ੍ਹਾਂ ਦੇ ਚਿਹਰੇ ਦੀ ਮਾਸੂਮੀਅਤ ਅਤੇ ਉਨ੍ਹਾਂ ਦੀ ਅਦਾਕਾਰੀ ਵਿਚ ਦਿਖਾਈ ਦੇਣ ਵਾਲੀ ਸਾਦਗੀ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚਾਰੂ ਪੇਸ਼ੇ ਤੋਂ ਫਿਟਨੈੱਸ ਟ੍ਰੇਨਰ, ਟੀਵੀ ਹੋਸਟ ਅਤੇ ਡਾਂਸ ਕੋਰੀਓਗ੍ਰਾਫਰ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਚਾਰੂ ਰਣਬੀਰ ਕਪੂਰ ਤੋਂ ਸਿਰਫ ਇਕ ਸਾਲ ਵੱਡੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।

ਸਲੋਨੀ ਬੱਤਰਾ

ਸਲੋਨੀ ਬੱਤਰਾ ਨੇ ‘ਐਨੀਮਲ’ ‘ਚ ਰਣਬੀਰ ਦੀ ਵੱਡੀ ਭੈਣ ਰੀਤ ਦਾ ਕਿਰਦਾਰ ਨਿਭਾਇਆ ਹੈ। ਰੀਤ ਦੀ ਭੂਮਿਕਾ ਸੱਚਮੁੱਚ ਵੱਡੀ ਭੈਣ ਦੀ ਹੈ। ਜੋ ਆਪਣੇ ਭਰਾ ਨੂੰ ਉਸਦੇ ਵਿਵਹਾਰ ਲਈ ਝਿੜਕਦੀ ਹੈ ਅਤੇ ਆਪਣੇ ਪਤੀ ਦੀ ਇੱਜ਼ਤ ਲਈ ਆਪਣੇ ਭਰਾ ਤੋਂ ਮੁਆਫੀ ਵੀ ਮੰਗਦੀ ਹੈ। ਇਸ ਤੋਂ ਪਹਿਲਾਂ ਸਲੋਨੀ ਸਾਲ 2020 ‘ਚ ਫਿਲਮ ‘ਤੈਸ਼’ ‘ਚ ਨਜ਼ਰ ਆਈ ਸੀ।

ਤਨਾਜ਼ ਦਾਵੂਦੀ

ਫਿਲਮ ‘ਚ ਬੌਬੀ ਦਿਓਲ ਦੀ ਸ਼ਾਨਦਾਰ ਐਂਟਰੀ ਨੇ ਜਿੱਥੇ ਸਾਰਿਆਂ ਨੂੰ ਝੰਜੋੜ ਦਿੱਤਾ ਹੈ, ਉਥੇ ਹੀ ਪ੍ਰਸ਼ੰਸਕ ਵੀ ‘ਜਮਾਲ ਕੁਡੂ’ ਗੀਤ ‘ਤੇ ਨੱਚ ਰਹੇ ਹਨ। ਇਸ ਗੀਤ ਨੂੰ ਗਾਉਂਦੇ ਹੋਏ ਤਨਾਜ਼ ਦਾਵੂਦੀ ਦੀ ਕੁਝ ਸਕਿੰਟਾਂ ਦੀ ਝਲਕ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਤਨਾਜ਼ ਦਾ ਮੁਸਕਰਾਉਂਦੇ ਹੋਏ ਗੀਤ ਗਾਉਣ ਦਾ ਦ੍ਰਿਸ਼ ਲੋਕਾਂ ਦੇ ਮਨਾਂ ਵਿੱਚ ਵਸ ਗਿਆ ਹੈ। ਤਨਾਜ਼ ਇੱਕ ਫ਼ਾਰਸੀ ਅਦਾਕਾਰਾ ਹੈ ਅਤੇ ਉਹ ਇੱਕ ਸ਼ਾਨਦਾਰ ਡਾਂਸਰ ਵੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਸੋਸ਼ਲ ਮੀਡੀਆ ਦੀ ਮਸ਼ਹੂਰ ਇੰਨਫਲੁਏਂਸਰ ਵੀ ਹੈ।

ਸ਼ਬਾਨਾ ਹਾਰੂਨ

View this post on Instagram

A post shared by Shabana Haroon (@shabanah09)

ਸ਼ਬਾਨਾ ਹਾਰੂਨ ਨੇ ਐਨੀਮਲ ਵਿੱਚ ਬੌਬੀ ਦਿਓਲ ਦੀ ਪਹਿਲੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਸ਼ਬਾਨਾ ਇੱਕ ਬ੍ਰਿਟਿਸ਼ ਫਿਲਮ ਅਤੇ ਟੀਵੀ ਅਦਾਕਾਰਾ ਹੈ। ਹਾਲਾਂਕਿ ਉਸ ਦੇ ਪਾਕਿਸਤਾਨ ਨਾਲ ਵੀ ਸਬੰਧ ਹਨ। ਸ਼ਬਾਨਾ ਦੀ ਡਾਇਲਾਗ ਡਿਲੀਵਰੀ ਸ਼ੈਲੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ।

ਸ਼ਫੀਨਾ ਸ਼ਾਹ

ਬੌਬੀ ਦਿਓਲ ਦੀ ਦੂਜੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਫੀਨ ਸ਼ਾਹ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਸ਼ਫੀਨਾ ਲੰਡਨ ਦੀ ਇੱਕ ਪਾਕਿਸਤਾਨੀ ਅਭਿਨੇਤਰੀ, ਮਾਡਲ ਅਤੇ ਟੀਵੀ ਪੇਸ਼ਕਾਰ ਹੈ। ਅਦਾਕਾਰਾ ਮਿਸ ਪਾਕਿਸਤਾਨੀ ਵਰਲਡ 2023 ਦਾ ਤਾਜ ਵੀ ਜਿੱਤ ਚੁੱਕੀ ਹੈ। ਹੁਣ ਸ਼ਫੀਨਾ ਯੂਕੇ ਵਿੱਚ ਰਹਿੰਦੀ ਹੈ। ਫਿਲਮ ‘ਚ ਸਿਗਰੇਟ ਪੀਂਦੇ ਹੋਏ ਉਨ੍ਹਾਂ ਦਾ ਡਾਇਲਾਗ ਸਾਰਿਆਂ ਨੂੰ ਪਸੰਦ ਆਇਆ।

ਮਾਨਸੀ ਤਕਸ਼ਕ

ਮਾਨਸੀ ਤਕਸ਼ਕ ਦੀ ਫਿਲਮ ਐਨੀਮਲ ਵਿੱਚ ਇੱਕ ਵੀ ਡਾਇਲਾਗ ਨਹੀਂ ਹੈ। ਪਰ ਉਸ ਵੱਲੋਂ ਨਿਭਾਇਆ ਗਿਆ ਕਿਰਦਾਰ ਲੋਕਾਂ ਦੀ ਜ਼ੁਬਾਨ ‘ਤੇ ਹੈ। ਮਾਨਸੀ ਫਿਲਮ ‘ਚ ਬੌਬੀ ਦੀ ਤੀਜੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਜਿਸ ਦੇ ਨਾਲ ਬੌਬੀ ਦਾ ਇੰਟੀਮੇਟ ਸੀਨ ਵੀ ਦਿਖਾਇਆ ਗਿਆ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੇ ਫਾਲੋਅਰਸ ਤੇਜ਼ੀ ਨਾਲ ਵਧ ਰਹੇ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...