ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Pushpa 2: ਕਿੱਥੇ ਹੈ ਪੁਸ਼ਪਾ ? ਮੇਕਰਸ ਨੇ ਕਿਉਂ ਪੁੱਛਿਆ ਇਹ ਸਵਾਲ, 7 ਅਪ੍ਰੈਲ ਨੂੰ ਕੀ ਹੋਵੇਗਾ ?

Pushpa 2 News: ਪੁਸ਼ਪਾ 2 ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ 7 ਅਪ੍ਰੈਲ ਨੂੰ ਅਹਿਮ ਖਬਰ ਆਉਣ ਵਾਲੀ ਹੈ। ਰਿਪੋਰਟ ਮੁਤਾਬਕ ਮੇਕਰਸ ਫਿਲਮ ਦਾ ਟੀਜ਼ਰ ਦੋ ਦਿਨਾਂ ਬਾਅਦ ਰਿਲੀਜ਼ ਕਰ ਸਕਦੇ ਹਨ।

Pushpa 2: ਕਿੱਥੇ ਹੈ ਪੁਸ਼ਪਾ ? ਮੇਕਰਸ ਨੇ ਕਿਉਂ ਪੁੱਛਿਆ ਇਹ ਸਵਾਲ, 7 ਅਪ੍ਰੈਲ ਨੂੰ ਕੀ ਹੋਵੇਗਾ ?
ਅੱਲੂ ਅਰਜੁਨ Image Credit Source: Instagram
Follow Us
tv9-punjabi
| Published: 05 Apr 2023 15:18 PM

Pushpa 2 News: ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਦੀ ਫਿਲਮ ਪੁਸ਼ਪਾ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਫੈਨਸ ਲਈ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਨਿਰਮਾਤਾਵਾਂ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਇਕ ਛੋਟਾ ਟੀਜ਼ਰ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਹਰ ਕੋਈ ਪੁਸ਼ਪਾ ਨੂੰ ਲੱਭਦਾ ਨਜ਼ਰ ਆ ਰਿਹਾ ਹੈ। ਟੀਜ਼ਰ (Teaser) ਦੇ ਨਾਲ, ਮੇਕਰਸ ਨੇ ਦੱਸਿਆ ਹੈ ਕਿ ਇਹ ਖੋਜ ਜਲਦੀ ਹੀ ਖਤਮ ਹੋ ਜਾਵੇਗੀ ਅਤੇ 7 ਅਪ੍ਰੈਲ ਦੀ ਸ਼ਾਮ ਨੂੰ ਵੱਡਾ ਖੁਲਾਸਾ ਹੋਵੇਗਾ।

ਮੇਕਰਸ ਨੇ ਹਿੰਦੀ ਸਮੇਤ ਕਈ ਭਾਸ਼ਾਵਾਂ ‘ਚ ਟਵਿਟਰ ‘ਤੇ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ ਦੀ ਸ਼ੁਰੂਆਤ ਵਿੱਚ ਹਨੇਰੇ ਵਿੱਚ ਬਾਈਕ ਸਵਾਰ ਇੱਕ ਵਿਅਕਤੀ ਨੂੰ ਦਿਖਾਇਆ ਗਿਆ ਹੈ, “ਗੋਲੀਆਂ ਨਾਲ ਜ਼ਖਮੀ ਹੋਈ ਪੁਸ਼ਪਾ ਤਿਰੂਪਤੀ ਜੇਲ੍ਹ ਵਿੱਚੋਂ ਫਰਾਰ ਹੋ ਗਿਆ” ਇਸ ਤੋਂ ਬਾਅਦ ਭਾਰੀ ਪੁਲਿਸ ਅਤੇ ਹੰਗਾਮਾ ਦਿਖਾਇਆ ਗਿਆ। ਕਈ ਲੋਕ ਪੁਲਿਸ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਫਿਰ ਇੱਕ ਔਰਤ ਸਵਾਲ ਪੁੱਛਦੀ ਹੈ ਕਿ ਪੁਸ਼ਪਾ ਕਿੱਥੇ ਹੈ?

7 ਅਪ੍ਰੈਲ ਨੂੰ ਟੀਜ਼ਰ ਆਵੇਗਾ

ਮੈੱਤਰੀ ਮੂਵੀ ਮੇਕਰਸ ਦੇ ਟਵੀਟ ‘ਚ ਕਿਹਾ ਗਿਆ ਹੈ ਕਿ 7 ਅਪ੍ਰੈਲ ਦੀ ਸ਼ਾਮ 4.05 ਵਜੇ ਇਸ ਬਾਰੇ ਖੁਲਾਸਾ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਪੁਸ਼ਪਾ (Pushpa) ਦੀ ਭਾਲ ਜਲਦ ਹੀ ਪੂਰੀ ਕਰ ਲਈ ਜਾਵੇਗੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਫਿਲਮ ਦਾ ਪਹਿਲਾ ਟੀਜ਼ਰ 7 ਅਪ੍ਰੈਲ ਨੂੰ ਹੀ ਰਿਲੀਜ਼ ਹੋਵੇਗਾ।

ਜਨਮਦਿਨ ‘ਤੇ ਫੈਨਸ ਨੂੰ ਮਿਲੇਗਾ ਤੋਹਫਾ

ਅੱਲੂ ਅਰਜੁਨ (Allu Arjun) ਦਾ ਜਨਮਦਿਨ 8 ਅਪ੍ਰੈਲ ਨੂੰ ਹੈ। ਉਸ ਮੌਕੇ ‘ਤੇ, ਨਿਰਮਾਤਾ ਪੁਸ਼ਪਾ 2 ਦਾ ਟੀਜ਼ਰ ਰਿਲੀਜ਼ ਕਰ ਸਕਦੇ ਹਨ। 20 ਸੈਕਿੰਡ ਦੀ ਵੀਡੀਓ ਨੂੰ ਦੇਖ ਕੇ ਹੀ ਫੈਨਸ ਉਤਸ਼ਾਹਿਤ ਹੋ ਗਏ ਹਨ। ਮੇਕਰਸ ਦੇ ਇਸ ਟਵੀਟ ਤੋਂ ਸਾਫ ਹੈ ਕਿ ਜਨਮਦਿਨ ਤੋਂ ਇਕ ਦਿਨ ਪਹਿਲਾਂ ਪੁਸ਼ਪਾ ਦੇ ਪ੍ਰਸ਼ੰਸਕਾਂ ਨੂੰ ਵੱਡਾ ਅਪਡੇਟ ਮਿਲਣ ਵਾਲਾ ਹੈ।

ਪੁਸ਼ਪਾ ਰਹੀ ਸੀ ਸੁਪਰਹਿੱਟ

ਪੁਸ਼ਪਾ ਦ ਰਾਈਜ਼ ਯਾਨੀ ਇਸ ਦਾ ਪਹਿਲਾ ਭਾਗ ਨਾ ਸਿਰਫ਼ ਦੱਖਣ ਵਿੱਚ ਸਗੋਂ ਹਿੰਦੀ ਵਿੱਚ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਨੇ ਸਿਰਫ ਹਿੰਦੀ ‘ਚ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਹੁਣ ਪੁਸ਼ਪਾ ਦ ਰੂਲ ਨੂੰ ਲੈ ਕੇ ਜ਼ੋਰਦਾਰ ਚਰਚਾ ਛਿੜ ਗਈ ਹੈ। ਇਸ ਫਿਲਮ ‘ਚ ਵੀ ਰਸ਼ਮਿਕਾ ਅੱਲੂ ਅਰਜੁਨ ਨਾਲ ਨਜ਼ਰ ਆਵੇਗੀ। ਉਨ੍ਹਾਂ ਤੋਂ ਇਲਾਵਾ ਫਹਾਦ ਫਾਸਿਲ, ਅਨਸੂਯਾ ਅਤੇ ਸੁਨੀਲ ਵਰਗੇ ਕਲਾਕਾਰ ਨਜ਼ਰ ਆਉਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...