Unique Film Promotion: ਅਜੈ ਦੇਵਗਨ ਨੇ ਵੱਖਰੇ ਤਰੀਕੇ ਨਾਲ ਸ਼ੁਰੂ ਕੀਤੀ ਫਿਲਮ ਭੋਲਾ ਦੀ ਪ੍ਰਮੋਸ਼ਨ
Bhola ਫਿਲਮ 'ਚ ਬਾਲੀਵੁੱਡ ਦੀ ਸੁਪਰਹਿੱਟ ਜੋੜੀ ਅਜੈ ਦੇਵਗਨ ਅਤੇ ਤੱਬੂ ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਨਾਲ ਹੀ ਦੀਪਕ ਡੋਬਰਿਆਲ, ਗਜਰਾਜ ਰਾਓ ਅਤੇ ਵਿਨੀਤ ਕੁਮਾਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਫਿਲਮ ਮੈਦਾਨ ‘ਚ ਅਜੇ ਦੇਵਗਨ ਦਮਦਾਰ ਭੂਮਿਕਾ ‘ਚ ਨਜ਼ਰ ਆਉਣਗੇ
Bollywood News: ਸ਼ਾਹਰੁਖ ਖਾਨ (Shahrukh Khan) ਤੋਂ ਬਾਅਦ ਬਾਲੀਵੁੱਡ ਦੇ ਇਕ ਹੋਰ ਸੁਪਰਸਟਾਰ ਅਜੈ ਦੇਵਗਨ (Ajay Devgan) ਦੀ ਵਾਪਸੀ ਫਿਲਮ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਅਜੈ ਦੇਵਗਨ ਇਨ੍ਹੀਂ ਦਿਨੀਂ ਇਸ ਫਿਲਮ ਦੀ ਪ੍ਰਮੋਸ਼ਨ ‘ਚ ਕਾਫੀ ਰੁੱਝੇ ਹੋਏ ਹਨ। ਇਸ ਦੌਰਾਨ ਅਜੈ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਚਾਰ ਲਈ ਇਕ ਅਨੋਖਾ ਤਰੀਕਾ ਲੱਭਿਆ ਹੈ। ਇਸ ਫਿਲਮ ਦੀ ਪ੍ਰਮੋਸ਼ਨ ਲਈ ਅਜੈ ਦੇਵਗਨ ਨੇ ‘ਭੋਲਾ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਨਾਲ ਜੁੜੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਅਜੈ ਇਕ ਟਰੱਕ ਦੇ ਸਾਹਮਣੇ ਖੜੇ ਹਨ ਅਤੇ ਉਨ੍ਹਾਂ ਨੂੰ ਹਰੀ ਝੰਡੀ ਦਿਖਾ ਰਿਹਾ ਹੈ। ਇਸ ਟਰੱਕ ‘ਤੇ ਫਿਲਮ ਦੇ ਪੋਸਟਰ ਲਗਾਏ ਗਏ ਹਨ।


