AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Met Gala 2023: ਆਲੀਆ ਭੱਟ ਦੇ ਡੈਬਿਊ ਤੋਂ ਡਰੀ ਦੀਪਿਕਾ ਪਾਦੂਕੋਣ? ਮੇਟ ਗਾਲਾ ‘ਚ ਸ਼ਾਮਲ ਨਾ ਹੋਣ ‘ਤੇ ਅਦਾਕਾਰਾ ਹੋਈ ਟ੍ਰੋਲ

ਮੇਟ ਗਾਲਾ 2023 ਜਿੱਥੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਉਥੇ ਹੀ ਦੀਪਿਕਾ ਪਾਦੁਕੋਣ ਇਸ ਵੱਡੇ ਫੈਸ਼ਨ ਈਵੈਂਟ ਤੋਂ ਦੂਰ ਰਹੀ ਹੈ। ਹੁਣ ਯੂਜ਼ਰਸ ਪੁੱਛ ਰਹੇ ਹਨ ਕਿ ਦੀਪਿਕਾ ਮੇਟ ਗਾਲਾ ਕਿਉਂ ਨਹੀਂ ਪਹੁੰਚੀ।

Met Gala 2023: ਆਲੀਆ ਭੱਟ ਦੇ ਡੈਬਿਊ ਤੋਂ ਡਰੀ ਦੀਪਿਕਾ ਪਾਦੂਕੋਣ? ਮੇਟ ਗਾਲਾ 'ਚ ਸ਼ਾਮਲ ਨਾ ਹੋਣ 'ਤੇ ਅਦਾਕਾਰਾ ਹੋਈ ਟ੍ਰੋਲ
tv9-punjabi
| Updated On: 02 May 2023 10:37 AM IST
Share
Met Gala 2023: ਨਿਊਯਾਰਕ ‘ਚ ਆਯੋਜਿਤ ਮੇਟ ਗਾਲਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਵੱਡੇ ਫੈਸ਼ਨ ਈਵੈਂਟ (Fashion Event) ‘ਤੇ ਟਿਕੀਆਂ ਹੋਈਆਂ ਸਨ। ਪਰ ਉਹ ਚਿਹਰਾ ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਸੀ, ਇਸ ਸਾਲ ਸਾਹਮਣੇ ਨਹੀਂ ਆਇਆ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਸ ਸਾਲ ਮੇਟ ਗਾਲਾ ‘ਚ ਨਜ਼ਰ ਨਹੀਂ ਆਈ। ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ (Priyanka Chopra) ਦੇ ਫੈਸ਼ਨ ਨੂੰ ਦੇਖ ਕੇ ਜਿੱਥੇ ਹਰ ਕੋਈ ਦੀਪਿਕਾ ਨੂੰ ਦੇਖਣ ਦਾ ਇੰਤਜ਼ਾਰ ਕਰ ਰਿਹਾ ਸੀ, ਉੱਥੇ ਹੀ ਮੇਟ ਗਾਲਾ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇੱਕ ਪਾਸੇ, ਆਲੀਆ ਭੱਟ ਅਤੇ ਉਸ ਦੇ ਪ੍ਰਸ਼ੰਸਕ ਉਸ ਦੇ ਮੇਟ ਗਾਲਾ ਡੈਬਿਊ ਲਈ ਕਾਫੀ ਉਤਸ਼ਾਹਿਤ ਸਨ। ਇਸ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ ਦੀਪਿਕਾ ਲਈ ਟਿਕੀਆਂ ਹੋਈਆਂ ਸਨ। ਆਲੀਆ ਭੱਟ ਦੇ ਲੁੱਕ ਨੂੰ ਦੇਖ ਕੇ ਕਈਆਂ ਨੂੰ ਦੀਪਿਕਾ ਦਾ ਕਾਨਸ ਆਊਟਫਿਟ ਵੀ ਯਾਦ ਆ ਗਿਆ। ਦੀਪਿਕਾ ਨੇ ਮੇਟ ਗਾਲਾ ਸ਼ਾਮ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਆਸਕਰ 2023 ਦੀਆਂ ਹਨ। ਇਹ ਸਾਰੀਆਂ BTS ਤਸਵੀਰਾਂ ਹਨ ਭਾਵ ਸਟੇਜ ‘ਤੇ ਜਾਣ ਤੋਂ ਪਹਿਲਾਂ ਦੀਆਂ ਹਨ। ਜਿਸ ‘ਚ ਦੀਪਿਕਾ ਆਪਣਾ ਭਾਸ਼ਣ ਪੜ੍ਹਦੀ ਨਜ਼ਰ ਆ ਰਹੀ ਹੈ।
ਸਾਰੀਆਂ ਤਸਵੀਰਾਂ ‘ਚ ਬੈਕਸਟੇਜ ਦੀਪਿਕਾ ਦੀ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਹੈ। ਪਰ ਯੂਜ਼ਰਸ ਉਸ ਨੂੰ ਮੇਟ ਗਾਲਾ ਦੌਰਾਨ ਆਸਕਰ ਦੀਆਂ ਤਸਵੀਰਾਂ ਸ਼ੇਅਰ ਕਰਨ ਲਈ ਟ੍ਰੋਲ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਉਸ ਤੋਂ ਵਾਰ-ਵਾਰ ਕਮੈਂਟਸ ਰਾਹੀਂ ਪੁੱਛ ਰਹੇ ਹਨ ਕਿ ਕੀ ਉਹ ਗੀਤ ‘ਮੇਟ’ ‘ਚ ਨਜ਼ਰ ਆਵੇਗੀ? ਇਸ ਤੋਂ ਇਲਾਵਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਲੀਆ ਭੱਟ ਕਾਰਨ ਉਹ ਮੇਟ ਗਾਲਾ ਦਾ ਹਿੱਸਾ ਨਹੀਂ ਬਣ ਸਕੇ।
ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਇਕ ਔਰਤ ਇੰਨੀ ਅਸੁਰੱਖਿਅਤ ਕਿਵੇਂ ਹੋ ਸਕਦੀ ਹੈ। ਆਲੀਆ ਦਾ ਡੈਬਿਊ ਮੇਟ ਗਾਲਾ ‘ਚ ਨਹੀਂ ਹੋਇਆ ਸੀ, ਉਹ ਮੇਟ ਗਾਲਾ ‘ਚ ਆਸਕਰ ਨਾਲ ਲਾਈਮਲਾਈਟ ਲੈਣ ਪਹੁੰਚੀ ਸੀ। ਇਕ ਯੂਜ਼ਰ ਨੇ ਲਿਖਿਆ, ਦੀਪਿਕਾ ਗਰੋ ਅਪ। ਇਕ ਹੋਰ ਯੂਜ਼ਰ ਨੇ ਮੇਟ ਗਾਲਾ ਤੋਂ ਪਹਿਲਾਂ ਪੋਸਟ ਕਰਦੇ ਹੋਏ ਲਿਖਿਆ, ਕਿੰਨੀ ਅਸੁਰੱਖਿਅਤ ਪਰਸਨਲ ਹੋ ਤੁਸੀਂ। ਹਾਲਾਂਕਿ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਮੇਟ ਗਾਲਾ (Met gala) ‘ਚ ਧੂਮ ਮਚਾਉਣ ਵਾਲੀ ਦੀਪਿਕਾ ਇਸ ਵਾਰ ਇਸ ਫੈਸ਼ਨ ਈਵੈਂਟ ਦਾ ਹਿੱਸਾ ਕਿਉਂ ਨਹੀਂ ਬਣੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...