Sonam Bajwa Video: ਸੋਨਮ ਬਾਜਵਾ ਨੂੰ ਦੁਲਹਨ ਦੇ ਰੂਪ ਵਿੱਚ ਦੇਖਕੇ ਮਿਲਣ ਲੱਗੇ ਵਿਆਹ ਦੇ ਪ੍ਰਸਤਾਵ, Users Said-Marry Me Please
Sonam Bajwa Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਚਰਚੇ ਬਾਲੀਵੁੱਡ ਵਿੱਚ ਵੀ ਘੱਟ ਨਹੀਂ ਹਨ। ਅਦਾਕਾਰਾ ਨੇ ਆਪਣੀ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਸੋਨਮ ਬਾਜਵਾ ਨੂੰ ਦੁਲਹਨ ਦੇ ਰੂਪ ਵਿੱਚ ਦੇਖਕੇ ਮਿਲਣ ਲੱਗੇ ਵਿਆਹ ਦੇ ਪ੍ਰਸਤਾਵ।
Entertainment News: ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਦਾ ਗਲੈਮਰ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਵੀ ਮਸ਼ਹੂਰ ਹੈ। ਸੋਨਮ ਬਾਜਵਾ ਆਪਣੀ ਇੰਡਸਟਰੀ ਦੀ ਬਿਹਤਰੀਨ ਅਭਿਨੇਤਰੀਆਂ ‘ਚੋਂ ਇਕ ਹੈ। ਇਸ ਤੋਂ ਪਹਿਲਾਂ ਵੀ ਅਕਸ਼ੈ ਕੁਮਾਰ ਨਾਲ ਅਦਾਕਾਰਾ ਡਾਂਸ ਈਵੈਂਟ ਕਰ ਚੁੱਕੀ ਹੈ। ਸੋਨਮ ਦੀ ਖੂਬਸੂਰਤੀ ਨੂੰ ਲੈ ਕੇ ਚਰਚਾ ਹਰ ਰੋਜ਼ ਹੁੰਦੀ ਰਹਿੰਦੀ ਹੈ। ਅਭਿਨੇਤਰੀ ਆਪਣੇ ਕਾਤਲਾਨਾ ਹਰਕਤਾਂ ਦੇ ਤੀਰ ਨਾਲ ਸਭ ਨੂੰ ਜ਼ਖਮੀ ਕਰ ਦਿੰਦੇ ਹਨ। ਇਸ ਦੌਰਾਨ ਪੰਜਾਬੀ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਸੋਨਮ ਨੇ ਇੰਸਟਾ ‘ਤੇ ਇੱਕ ਵੀਡੀਓ ਕੀਤਾ ਪੋਸਟ
ਦਰਅਸਲ ਸੋਨਮ ਬਾਜਵਾ ਨੇ ਇਹ ਵੀਡੀਓ ਆਪਣੇ ਇੰਸਟਾ (Insta) ‘ਤੇ ਪੋਸਟ ਕੀਤਾ ਹੈ। ਵੀਡੀਓ ‘ਚ ਸੋਨਮ ਦੁਲਹਨ ਦੀ ਤਰ੍ਹਾਂ ਸਜੀ ਨਜ਼ਰ ਆ ਰਹੀ ਹੈ। ਪੰਜਾਬੀ ਅਭਿਨੇਤਰੀ ਇਸ ਲਹਿੰਗਾ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਮਲਟੀਕਲਰਡ ਲਹਿੰਗਾ ਵਿੱਚ ਸੋਨਮ ਆਪਣੇ ਸਟਾਈਲ ਦਾ ਜਲਵਾ ਦਿਖਾ ਰਹੀ ਹੈ। ਉਸ ਦੇ ਹਰ ਇਸ਼ਾਰੇ ‘ਤੇ ਉਸ ਦੇ ਪ੍ਰਸ਼ੰਸਕ ਆਪਣਾ ਦਿਲ ਗੁਆਉਣ ਲਈ ਤਿਆਰ ਹਨ। ਇਸ ਵੀਡੀਓ ‘ਤੇ ਫੈਨਜ਼ ਕਾਫੀ ਕੁਮੈਂਟ ਕਰ ਰਹੇ ਹਨ।View this post on Instagram


