ਗੋਆ ‘ਚ ਕਰਵਾਇਆ ਜਾਵੇਗਾ 54ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ, 20 ਨਵੰਬਰ ਨੂੰ ਹੋਵੇਗਾ ਸ਼ੁਹੂ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਆ 'ਚ ਇੱਕ ਵਾਰ ਫਿਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਦਾ ਆਯੋਜਨ ਹੋਣ ਜਾ ਰਿਹਾ ਹੈ। 105 ਦੇਸ਼ਾਂ ਤੋਂ 2962 ਫਿਲਮਾਂ ਦੀਆਂ ਐਂਟਰੀਆਂ ਆਈਆਂ ਹਨ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਸਬੰਧੀ ਕਈ ਜਾਣਕਾਰੀਆਂ ਦਿੱਤੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫੈਸਟੀਵਲ ਕਦੋਂ ਹੋਣ ਵਾਲਾ ਹੈ।

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆਉਹ ਫੈਸਟੀਵਲ ਜਿੱਥੇ ਹਰ ਸਾਲ ਸਾਡੇ ਦੇਸ਼ ਦੀਆਂ ਅਤੇ ਵਿਦੇਸ਼ੀ ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਜੱਜਾਂ ਦਾ ਇੱਕ ਪੈਨਲ ਬਣਾਇਆ ਜਾਂਦਾ ਹੈ ਅਤੇ ਚੰਗੀਆਂ ਫਿਲਮਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਫੈਸਟੀਵਲ ਇੱਕ ਵਾਰ ਫਿਰ ਵਾਪਸ ਆ ਰਿਹਾ ਹੈ। ਗੋਆ ‘ਚ 54ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਯੋਜਿਤ ਹੋਣ ਜਾ ਰਿਹਾ ਹੈ।
ਇਹ ਫੈਸਟੀਵਲ 20 ਨਵੰਬਰ ਤੋਂ ਸ਼ੁਰੂ ਹੋ ਕੇ 28 ਨਵੰਬਰ ਤੱਕ ਚੱਲੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ (Anurag Thakar) ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਦੇਸ਼ਾਂ ਵਿੱਚੋਂ ਇੱਕ ਹੈ। ਦੇਸ਼ ਦੀ ਫਿਲਮ ਅਤੇ ਮੀਡੀਆ ਇੰਡਸਟਰੀ ਬਹੁਤ ਵੱਡੀ ਹੈ। ਪਾਇਰੇਸੀ ਦੇ ਖਿਲਾਫ਼ ਲੜਾਈ ਵਿੱਚ ਭਾਰਤ ਪੂਰੀ ਦੁਨੀਆ ਦੀ ਫਿਲਮ ਇੰਡਸਟਰੀ ਦੇ ਨਾਲ ਖੜ੍ਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀ-20 ਦੇ ਸਫਲ ਸੰਗਠਨ ਤੋਂ ਬਾਅਦ ਇੱਕ ਵਾਰ ਫਿਰ ਦੁਨੀਆ ਦੇ ਦੇਸ਼ ਇਸ ਤਿਉਹਾਰ ਲਈ ਗੋਆ ਆ ਰਹੇ ਹਨ।