ਪੁੱਡੁਚੇਰੀ ਲੋਕਸਭਾ ਸੀਟ Pudduchery Loksabha Seat
ਪੁੱਡੁਚੇਰੀ ਦੱਖਣੀ ਭਾਰਤੀ ਖੇਤਰ ਵਿੱਚ ਸਥਿਤ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਹ ਇਲਾਕਾ ਬੰਗਾਲ ਦੀ ਖਾੜੀ ਦੇ ਕੋਰੋਮੰਡਲ ਤੱਟ 'ਤੇ ਸਥਿਤ ਹੈ। ਪੁੱਡੁਚੇਰੀ ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ ਜਦੋਂ ਕਿ ਤਾਮਿਲਨਾਡੂ ਰਾਜ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇੱਥੇ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਤਮਿਲ, ਤੇਲਗੂ, ਮਲਿਆਲਮ, ਅੰਗਰੇਜ਼ੀ ਅਤੇ ਫ੍ਰੈਂਚ ਸ਼ਾਮਲ ਹਨ। ਤਮਿਲ ਭਾਸ਼ਾ ਵਿੱਚ ਪੁਡੂਚੇਰੀ ਸ਼ਬਦ ਦਾ ਅਰਥ ਹੈ 'ਨਵਾਂ ਗਾਂਵ'।
ਪੁੱਡੁਚੇਰੀ ਦੇ ਸਾਰੇ ਖੇਤਰ 138 ਸਾਲਾਂ ਤੱਕ ਫਰਾਂਸੀਸੀ ਬਸਤੀ ਦੇ ਅਧੀਨ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ, 1 ਨਵੰਬਰ, 1954 ਨੂੰ, ਇਸ ਖੇਤਰ ਨੂੰ ਵਾਪਸ ਭਾਰਤ ਵਿੱਚ ਮਿਲਾ ਦਿੱਤਾ ਗਿਆ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਗਿਆ। ਪੁੱਡੁਚੇਰੀ ਨੂੰ ਸ਼ਾਂਤਮਈ ਸ਼ਹਿਰ ਮੰਨਿਆ ਜਾਂਦਾ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੀ ਆਪਣੀ ਵਿਧਾਨ ਸਭਾ ਵੀ ਹੈ। ਇਹ ਖੇਤਰ 479 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਪੁੱਡੁਚੇਰੀ ਖੇਤਰ ਤਾਮਿਲਨਾਡੂ, ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਨਾਲ ਜੁੜਿਆ ਹੋਇਆ ਹੈ। ਇੱਥੇ ਮੁੱਖ ਮੰਤਰੀ ਦਾ ਨਾਂ ਐਨ ਰੰਗਾਸਵਾਮੀ ਹੈ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਿਰਫ਼ ਇੱਕ ਲੋਕ ਸਭਾ ਸੀਟ ਹੈ। ਸਤੰਬਰ 2006 ਵਿੱਚ ਪਾਂਡੀਚੇਰੀ ਦਾ ਨਾਮ ਪੁੱਡੁਚੇਰੀ ਰੱਖਿਆ ਗਿਆ ਸੀ।
PUDUCHERRY ਲੋਕ ਸਭਾ ਖੇਤਰਾਂ ਦੀ ਸੂਚੀ
ਸੂਬਾ | ਸੀਟ | ਮੈਂਬਰ ਪਾਰਲੀਮੈਂਟ | ਵੋਟ | ਪਾਰਟੀ | ਸਟੇਟਸ |
---|---|---|---|---|---|
Puducherry | Puducherry | VE VAITHILINGAM | 426005 | INC | Won |
ਸਾਲ 1967 ਵਿੱਚ ਪੁੱਡੁਚੇਰੀ ਲੋਕ ਸਭਾ ਸੀਟ 'ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ ਅਤੇ ਕਾਂਗਰਸ ਦੇ ਥਿਰੁਮੁਡੀ ਸੇਤੁਰਮਨ ਨੇ ਜਿੱਤ ਹਾਸਿਲ ਕੀਤੀ। 2019 ਦੀਆਂ ਲੋਕ ਸਭਾ ਚੋਣਾਂ ਵੀ ਕਾਂਗਰਸ ਦੇ ਵੈਥਿਲਿੰਗਮ ਨੇ ਵੀ ਜਿੱਤ ਹਾਸਿਲ ਕੀਤੀ ਸੀ।
ਪੁੱਡੁਚੇਰੀ ਲੋਕ ਸਭਾ ਸੀਟ ਇਕ ਵਾਰ ਫਿਰ ਤੋਂ ਆਪਣਾ ਸੰਸਦ ਮੈਂਬਰ ਚੁਣਨ ਲਈ ਤਿਆਰ ਹੈ। ਦੇਸ਼ ਦੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਇੱਕ ਪੁੱਡੁਚੇਰੀ, ਇੱਕ ਸੰਸਦੀ ਖੇਤਰ ਵੀ ਹੈ। ਪੁੱਡੁਚੇਰੀ ਨੂੰ ਪਹਿਲਾਂ ਪੋਂਡੀਚੇਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਸਾਲ 2006 ਵਿੱਚ ਇਸਦਾ ਨਾਮ ਬਦਲ ਦਿੱਤਾ ਗਿਆ ਸੀ। ਸਾਲ 1967 ਵਿੱਚ ਇੱਥੇ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ ਸਨ ਅਤੇ ਕਾਂਗਰਸ ਦੇ ਥਿਰੁਮੁਡੀ ਸੇਤੁਰਮਨ ਨੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਦੇ ਵੀ ਵੈਥਿਲਿੰਗਮ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਜਿੱਤ ਹਾਸਿਲ ਕੀਤੀ ਸੀ।
1952 ਵਿੱਚ ਦੇਸ਼ ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਪੁੱਡੁਚੇਰੀ ਸੰਸਦੀ ਸੀਟ ਹੌਂਦ ਵਿੱਚ ਨਹੀਂ ਸੀ। ਇਹ ਸੀਟ 1967 ਵਿੱਚ ਚੌਥੀ ਲੋਕ ਸਭਾ ਚੋਣਾਂ ਵੇਲੇ ਸਰਗਰਮ ਹੋਈ ਸੀ। ਇਸ ਸੰਸਦੀ ਸੀਟ 'ਤੇ ਹੁਣ ਤੱਕ 14 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਕਾਂਗਰਸ ਨੇ 10 ਵਾਰ ਜਿੱਤ ਹਾਸਲ ਕੀਤੀ ਹੈ। 1977 ਵਿੱਚ ਅੰਨਾ ਦ੍ਰਵਿੜ ਮੁਨੇਤਰ ਕੜਗਮ, 1998 ਵਿੱਚ ਦ੍ਰਵਿੜ ਮੁਨੇਤਰ ਕੜਗਮ, 2004 ਵਿੱਚ ਪੱਟਲੀ ਮੱਕਲ ਕਾਚੀ, ਅਤੇ 2014 ਵਿੱਚ ਆਲ ਇੰਡੀਆ ਐਨਆਰ ਕਾਂਗਰਸ ਵਰਗੀਆਂ ਵੱਖ-ਵੱਖ ਪਾਰਟੀਆਂ ਨੇ ਵੀ ਇਸ ਸੀਟ ਉੱਤੇ ਜਿੱਤ ਹਾਸਲ ਕੀਤੀ ਹੈ।
ਜੇਕਰ ਅਸੀਂ ਪੁੱਡੁਚੇਰੀ ਵਿਚ 2019 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਕਾਂਗਰਸ ਦੇ ਵੀ ਵੈਥਿਲਿੰਗਮ ਨੇ ਜਿੱਤ ਹਾਸਲ ਕੀਤੀ ਸੀ। ਇਸ ਚੋਣ ਵਿੱਚ ਉਨ੍ਹਾਂ ਨੂੰ 444981 ਵੋਟਾਂ ਮਿਲੀਆਂ ਜਦੋਂਕਿ ਦੂਜੇ ਸਥਾਨ ’ਤੇ ਰਹੇ ਆਲ ਇੰਡੀਆ ਐਨਆਰ ਕਾਂਗਰਸ ਦੇ ਡਾ: ਨਰਾਇਣਸਾਮੀ ਕੇਸ਼ਵਨ ਨੂੰ 247956 ਵੋਟਾਂ ਮਿਲੀਆਂ।
ਸਾਲ 1947 ਵਿਚ, ਜਦੋਂ ਭਾਰਤ ਵਿਚ ਬ੍ਰਿਟਿਸ਼ ਰਾਜ ਦਾ ਅੰਤ ਹੋ ਰਿਹਾ ਸੀ, ਪੁਰਤਗਾਲੀ ਗੋਆ ਅਤੇ ਦਾਦਰਾ ਨਗਰ ਹਵੇਲੀ ਵਿਚ ਤਾਇਨਾਤ ਸਨ। ਇੰਨਾ ਹੀ ਨਹੀਂ, ਫਰਾਂਸੀਸੀ ਦੱਖਣੀ ਭਾਰਤ ਦੇ ਪਾਂਡੀਚੇਰੀ ਅਤੇ ਪੱਛਮੀ ਬੰਗਾਲ ਦੇ ਚੰਦਨ ਨਗਰ ਤੋਂ ਵੀ ਹਟਣ ਲਈ ਤਿਆਰ ਨਹੀਂ ਸਨ। ਆਜ਼ਾਦੀ ਦੇ ਹੀਰੋ ਫਰਾਂਸੀਸੀ ਸਰਕਾਰ ਦੀ ਨੱਕ ਵਿੱਚ ਦੱਮ ਕਰਕੇ ਰੱਖਦੇ ਸਨ, ਜਿਸਤੋਂ ਪਰੇਸ਼ਾਨ ਹੋ ਕੇ ਜੂਨ 1949 ਵਿਚ ਉਨ੍ਹਾਂ ਨੇ ਚੰਦਨ ਨਗਰ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਲਈ ਰਜਾਮੰਦੀ ਦੇ ਦਿੱਤੀ। ਨਤੀਜਾ ਸਾਫ਼ ਸੀ। ਲੋਕ ਭਾਰਤ ਵਿੱਚ ਰਲੇਵਾਂ ਚਾਹੁੰਦੇ ਸਨ। ਬਾਅਦ ਵਿੱਚ ਪੁੱਡੁਚੇਰੀ 1 ਨਵੰਬਰ 1954 ਨੂੰ ਭਾਰਤੀ ਸੰਘ ਵਿੱਚ ਵਿਲੀਨ ਹੋ ਗਿਆ। 1954 ਵਿੱਚ, ਪੁੱਡੁਚੇਰੀ 14ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤ ਦਾ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ।
ਪੁਡੂਚੇਰੀ ਵਿੱਚ ਇੱਕ ਵਿਧਾਨ ਸਭਾ ਵੀ ਹੈ ਅਤੇ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਲਗਭਗ 479 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕੇਂਦਰ ਸ਼ਾਸਤ ਪ੍ਰਦੇਸ਼ ਦੀ ਕੁੱਲ ਆਬਾਦੀ 12,44,464 ਹੈ, ਅਤੇ ਇੱਥੇ ਸਾਖਰਤਾ ਦਰ 86.55 ਪ੍ਰਤੀਸ਼ਤ ਹੈ।
ਸਵਾਲ- ਪੁਡੂਚੇਰੀ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?
ਜਵਾਬ – ਇੱਕ (ਪੁੱਡੁਚੇਰੀ ਲੋਕ ਸਭਾ ਸੀਟ)
ਸਵਾਲ- 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੁਡੂਚੇਰੀ ਸੀਟ ਕਿਸ ਪਾਰਟੀ ਨੇ ਜਿੱਤੀ?
ਜਵਾਬ - ਕਾਂਗਰਸ
ਸਵਾਲ- ਪੁਡੂਚੇਰੀ ਵਿੱਚ 2019 ਦੀਆਂ ਸੰਸਦੀ ਚੋਣਾਂ ਵਿੱਚ ਵੋਟਿੰਗ ਦੀ ਪ੍ਰਤੀਸ਼ਤਤਾ ਕਿੰਨੀ ਸੀ?
ਜਵਾਬ - 81.20 ਪ੍ਰਤੀਸ਼ਤ
ਸਵਾਲ- 2014 ਦੀਆਂ ਸੰਸਦੀ ਚੋਣਾਂ ਵਿੱਚ ਪੁਡੂਚੇਰੀ ਸੀਟ ਕਿਸ ਪਾਰਟੀ ਨੇ ਜਿੱਤੀ ਸੀ?
ਜਵਾਬ - AINRC (NDA ਵਿੱਚ ਸ਼ਾਮਲ)
ਸਵਾਲ- ਕੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਪੁਡੂਚੇਰੀ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ?
ਜਵਾਬ - ਨਹੀਂ, ਭਾਜਪਾ ਦੀ ਭਾਈਵਾਲ ਏਆਈਐਨਆਰਸੀ ਪਾਰਟੀ ਨੇ ਇੱਥੋਂ ਚੋਣ ਲੜੀ ਸੀ।
ਸਵਾਲ- ਪੁਡੂਚੇਰੀ ਵਿੱਚ ਹੁਣ ਕਿਸ ਦੀ ਸਰਕਾਰ ਹੈ?
ਜਵਾਬ - AINRC ਨੇਤਾ ਐਨ ਰੰਗਾਸਵਾਮੀ ਪੁੱਡੁਚੇਰੀ ਦੇ ਮੁੱਖ ਮੰਤਰੀ ਹਨ।