ਚੋਣ ਕਮਿਸ਼ਨ ਦਾ ਕਈ ਕਾਂਗਰਸੀ ਉਮੀਦਵਾਰਾਂ ਨੋਟਿਸ, ਕੀ ਹਨ ਆਰੋਪ? ਜਾਣੋ…
ਚੋਣ ਕਮਿਸ਼ਨ ਨੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਨੋਟਿਸ ਭੇਜਿਆ ਹੈ। ਪਾਰਟੀ ਦੇ ਇਨ੍ਹਾਂ ਉਮੀਦਵਾਰਾਂ 'ਤੇ ਘਰ-ਘਰ ਜਾ ਕੇ ਗਾਰੰਟੀ ਕਾਰਡ ਵੰਡਣ ਦਾ ਆਰੋਪ ਹੈ। ਕਮਿਸ਼ਨ ਵੱਲੋਂ ਭੇਜੇ ਨੋਟਿਸ ਵਿੱਚ ਧਾਰਾ 171 (ਫੌਜਦਾਰੀ ਕੇਸ) ਲਗਾਉਣ ਦਾ ਜ਼ਿਕਰ ਕੀਤਾ ਗਿਆ ਹੈ। ਉੱਧਰ, ਕਾਂਗਰਸ ਦਾ ਆਰੋਪ ਹੈ ਕਿ ਚੋਣ ਕਮਿਸ਼ਨ ਅਪਰਾਧਿਕ ਧਾਰਾਵਾਂ ਲਗਾ ਰਿਹਾ ਹੈ ਤਾਂ ਜੋ ਜੇਤੂ ਨੇਤਾ ਦੀ ਮੈਂਬਰਸ਼ਿਪ ਰੱਦ ਕਰਵਾਈ ਜਾ ਸਕੇ।
ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਪੰਜਵੇਂ ਪੜਾਅ ਦੀ ਵੋਟਿੰਗ 20 ਮਈ ਨੂੰ ਹੋਵੇਗੀ। ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚੋਣ ਕਮਿਸ਼ਨ ਨੇ ਕਈ ਕਾਂਗਰਸੀ ਉਮੀਦਵਾਰਾਂ ਅਤੇ ਆਗੂਆਂ ਨੂੰ ਨੋਟਿਸ ਭੇਜੇ ਹਨ। ਗਾਰੰਟੀ ਕਾਰਡਾਂ ਦੀ ਘਰ-ਘਰ ਵੰਡ ਨੂੰ ਲੈ ਕੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨੂੰ ਨੋਟਿਸ ਭੇਜਿਆ ਗਿਆ ਹੈ। ਕਮਿਸ਼ਨ ਵੱਲੋਂ ਭੇਜੇ ਨੋਟਿਸ ਵਿੱਚ ਧਾਰਾ 171 (ਫੌਜਦਾਰੀ ਕੇਸ) ਲਗਾਉਣ ਦਾ ਜ਼ਿਕਰ ਕੀਤਾ ਗਿਆ ਹੈ।
ਚੋਣ ਕਮਿਸ਼ਨ ਮੁਤਾਬਕ ਕਾਂਗਰਸੀ ਉਮੀਦਵਾਰ ਘਰ-ਘਰ ਜਾ ਕੇ ਗਾਰੰਟੀ ਕਾਰਡ ਵੰਡ ਰਹੇ ਹਨ, ਇਸ ਲਈ ਉਨ੍ਹਾਂ ‘ਤੇ ਧਾਰਾ 171 ਵੀ ਲਗਾਈ ਜਾਵੇਗੀ। ਜਦਿਕ ਕਾਂਗਰਸ ਦਾ ਆਰੋਪ ਹੈ ਕਿ ਚੋਣ ਕਮਿਸ਼ਨ ਅਪਰਾਧਿਕ ਧਾਰਾਵਾਂ ਲਗਾ ਰਿਹਾ ਹੈ ਤਾਂ ਜੋ ਜੇਤੂ ਨੇਤਾ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕੇ।
ਕਾਂਗਰਸ ਦਾ ਗਾਰੰਟੀ ਕਾਰਡ
ਇਹ ਵੀ ਪੜ੍ਹੋ – ਨਵਜੋਤ ਸਿੱਧੂ ਸਮੇਤ ਸਾਰੇ ਆਗੂ ਕਰਨਗੇ ਪ੍ਰਚਾਰ.ਕੈਂਪੇਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੋਲੇ ਰਾਣਾ ਕੇਪੀ
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਕਾਂਗਰਸ ਦੇ ਮਲਿਕਾਅਰਜੁਨ ਖੜਗੇ ਨੂੰ ਵੀ ਅਲਰਟ ਕਰ ਚੁੱਕਾ ਹੈ। ਦਰਅਸਲ, ਖੜਗੇ ਨੇ ਵੋਟਿੰਗ ਦੇ ਅੰਕੜਿਆਂ ‘ਤੇ ਇੰਡੀਆ ਗਠਜੋੜ ਦੇ ਨੇਤਾਵਾਂ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਇਸ ‘ਤੇ ਚੋਣ ਕਮਿਸ਼ਨ ਨੇ ਖੜਗੇ ਨੂੰ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਸੀ।