ਮੋਦੀ ਜਿੱਤੇ ਤਾਂ ਅਮਿਤ ਸ਼ਾਹ ਨੂੰ ਬਣਾਉਣਗੇ PM, ਕੇਜਰੀਵਾਲ ਦਾ PC ‘ਚ ਵੱਡਾ ਦਾਅਵਾ
Arvind Kejriwal Press Conference: ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੀਐਮ ਮੋਦੀ ਨੇ ਬਹੁਤ ਖਤਰਨਾਕ ਮਿਸ਼ਨ ਸ਼ੁਰੂ ਕੀਤਾ ਹੈ। ਉਸ ਮਿਸ਼ਨ ਦਾ ਨਾਂ 'ਵਨ ਨੇਸ਼ਨ ਵਨ ਲੀਡਰ' ਹੈ। ਜੇਕਰ ਪੀਐਮ ਮੋਦੀ ਇਹ ਚੋਣ ਜਿੱਤ ਜਾਂਦੇ ਹਨ ਤਾਂ ਦੋ ਮਹੀਨਿਆਂ ਵਿੱਚ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਵੇਗਾ। ਉਹ ਅਗਲੇ ਸਾਲ 17 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਬਾਅਦ ਉਹ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣਗੇ।

Arvind Kejriwal Press Conference: ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਕੇ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਹਮਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਵੱਡੇ ਦਾਅਵੇ ਵੀ ਕੀਤੇ। ਕੇਜਰੀਵਾਲ ਨੇ ਕਿਹਾ ਕਿ ਪੀਐਮ ਮੋਦੀ ਨੇ ਬਹੁਤ ਖਤਰਨਾਕ ਮਿਸ਼ਨ ਸ਼ੁਰੂ ਕੀਤਾ ਹੈ। ਉਸ ਮਿਸ਼ਨ ਦਾ ਨਾਂ ਹੈ ਵਨ ਨੇਸ਼ਨ ਵਨ ਲੀਡਰ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਸਾਰੇ ਨੇਤਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਭੇਜ ਦੇਣਗੇ। ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਕੁਝ ਦਿਨਾਂ ਬਾਅਦ ਮਮਤਾ ਬਨਰਜੀ, ਤੇਜਸਵੀ ਯਾਦਵ, ਸਟਾਲਿਨ, ਪਿਨਰਾਈ ਵਿਜਯਨ, ਊੱਧਵ ਠਾਕਰੇ ਜੇਲ੍ਹ ਦੇ ਅੰਦਰ ਹੋਣਗੇ। ਉਨ੍ਹਾਂ ਨੇ ਭਾਜਪਾ ਦੇ ਕਈ ਨੇਤਾਵਾਂ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਅਤੇ ਇਹ ਤਾਨਾਸ਼ਾਹੀ ਹੈ। ਦੇਸ਼ ਵਿੱਚ ਇੱਕ ਹੀ ਤਾਨਾਸ਼ਾਹ ਰਹਿ ਜਾਵੇਗਾ।
ਅਮਿਤ ਸ਼ਾਹ ਨੂੰ PM ਬਣਾਉਣਗੇ ਮੋਦੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਪੀਐਮ ਮੋਦੀ ਇਹ ਚੋਣ ਜਿੱਤ ਜਾਂਦੇ ਹਨ ਤਾਂ ਦੋ ਮਹੀਨਿਆਂ ਵਿੱਚ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀਐਮ ਮੋਦੀ ਅਗਲੇ ਸਾਲ 75 ਸਾਲ ਦੇ ਹੋ ਰਹੇ ਹਨ ਅਤੇ ਦਾਅਵਾ ਕੀਤਾ ਕਿ ਉਹ 17 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਪੀਐਮ ਮੋਦੀ ਅਗਲੇ ਸਾਲ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣਗੇ। ਮੋਦੀ ਜੀ ਆਪਣੇ ਲਈ ਵੋਟ ਨਹੀਂ ਮੰਗ ਰਹੇ, ਉਹ ਅਮਿਤ ਸ਼ਾਹ ਲਈ ਵੋਟਾਂ ਮੰਗ ਰਹੇ ਹਨ।
ਭਾਜਪਾ ਨੇਤਾਵਾਂ ਦਾ ਕੈਰੀਅਰ ਖਤਮ
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ, ਸੁਮਿਤਰਾ ਮਹਾਜਨ ਦੀ ਰਾਜਨੀਤੀ ਖਤਮ ਕਰ ਦਿੱਤੀ ਹੈ। ਮੱਧ ਪ੍ਰਦੇਸ਼ ਚੋਣਾਂ ਜਿੱਤਣ ਵਾਲੇ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਦੀ ਰਾਜਨੀਤੀ ਖਤਮ ਹੋ ਗਈ। ਵਸੁੰਧਰਾ ਰਾਜੇ, ਖੱਟਰ, ਰਮਨ ਸਿੰਘ ਦੀ ਰਾਜਨੀਤੀ ਖਤਮ ਹੋ ਚੁੱਕੀ ਹੈ, ਹੁਣ ਅਗਲੀ ਵਾਰੀ ਯੋਗੀ ਆਦਿਤਿਆਨਾਥ ਦੀ ਹੈ। ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਯੋਗੀ ਜੀ ਦਾ ਕਰੀਅਰ ਵੀ ਖਤਮ ਕਰ ਦੇਣਗੇ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਾਹਜ ਭੈਣਾਂ ਪ੍ਰਤੀ ਵਿਸ਼ੇਸ਼ ਪਿਆਰ ਦਿਖਾਇਆ, ਭਾਸ਼ਣ ਰੋਕਣ ਤੱਕ ਦੀ ਕਹਿ ਦਿੱਤੀ ਗੱਲ
ਇਹ ਵੀ ਪੜ੍ਹੋ
ਕੇਜਰੀਵਾਲ ਨੇ ਕਿਹਾ ਕਿ 4 ਜੂਨ ਤੋਂ ਬਾਅਦ ਭਾਜਪਾ ਦੀ ਸਰਕਾਰ ਨਹੀਂ ਬਣੇਗੀ। ਕੇਂਦਰ ਵਿੱਚ NDIA ਦੀ ਸਰਕਾਰ ਬਣਨ ਜਾ ਰਹੀ ਹੈ। ਅੱਧੇ ਰਾਜਾਂ ਵਿੱਚ ਭਾਜਪਾ ਦੀਆਂ ਸੀਟਾਂ ਘੱਟ ਰਹੀਆਂ ਹਨ। ਹਰਿਆਣਾ, ਦਿੱਲੀ, ਕਰਨਾਟਕ, ਬਿਹਾਰ, ਯੂਪੀ, ਝਾਰਖੰਡ ਹਰ ਥਾਂ ਇਨ੍ਹਾਂ ਦੀਆਂ ਸੀਟਾਂ ਘਟ ਰਹੀਆਂ ਹਨ। ਭਾਜਪਾ ਨੂੰ 220-230 ਸੀਟਾਂ ਮਿਲ ਰਹੀਆਂ ਹਨ। ਮੈਨੂੰ ਝੂਠੇ ਕੇਸ ਵਿੱਚ ਫਸਾ ਕੇ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ। ਇਸੇ ਲਈ ਮੈਂ ਇਹ ਵੀ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ।



