ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਅੰਮ੍ਰਿਤਸਰ ਦੀ ਹੈ ਖਾਸ ਥਾਂ, ਕੀ ਇਸ ਵਾਰ ਟੁੱਟੇਗਾ ਕਾਂਗਰਸ ਦਾ ਤਿਲਸਮ?

Amritsar Lok Sabha Seat : ਅੰਮ੍ਰਿਤਸਰ ਲੋਕ ਸਭਾ ਸੀਟ ਫਿਲਹਾਲ ਕਾਂਗਰਸ ਕੋਲ ਹੈ। 2019 ਵਿੱਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਇੱਥੋਂ 4,45,032 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ 99626 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪੁਰੀ ਨੂੰ 345456 ਵੋਟਾਂ ਮਿਲੀਆਂ ਸਨ।

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਅੰਮ੍ਰਿਤਸਰ ਦੀ ਹੈ ਖਾਸ ਥਾਂ, ਕੀ ਇਸ ਵਾਰ ਟੁੱਟੇਗਾ ਕਾਂਗਰਸ ਦਾ ਤਿਲਸਮ?
ਅੰਮ੍ਰਿਤਸਰ ਸੀਟ ਦਾ ਲੇਖਾ-ਜੋਖਾ
Follow Us
kusum-chopra
| Updated On: 11 Apr 2024 13:17 PM

ਪੰਜਾਬ ਦੇ 13 ਸੰਸਦੀ ਹਲਕਿਆਂ ਵਿੱਚੋਂ ਅੰਮ੍ਰਿਤਸਰ ਲੋਕ ਸਭਾ ਸੀਟ ਬਹੁਤ ਮਹੱਤਵਪੂਰਨ ਅਤੇ ਹਾਟ ਸੀਟ ਰਹੀ ਹੈ। ਇਸ ਸੀਟ ਦੀ ਧਾਰਮਿਕ ਅਤੇ ਸਿਆਸੀ ਤੌਰ ‘ਤੇ ਵੱਖਰੀ ਅਹਿਮੀਅਤ ਹੈ। ਸਿੱਖਾਂ ਦਾ ਸਭ ਤੋਂ ਵੱਡਾ ਗੁਰੂਧਾਮ, ਸ਼੍ਰੀ ਹਰਿਮੰਦਰ ਸਾਹਿਬ ਮੰਦਿਰ ਇੱਥੇ ਸਥਿਤ ਹੈ।ਨਾਲ ਹੀ ਭਾਰਤੀ ਸੁਤੰਤਰਤਾ ਸੰਗਰਾਮ ਦਾ ਸਭ ਤੋਂ ਵੱਡਾ ਕਤਲੇਆਮ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਹੋਇਆ ਸੀ। ਇਸ ਤੋਂ ਬਾਅਦ ਇਸ ਸ਼ਹਿਰ ਨੇ ਦੇਸ਼ ਦੀ ਵੰਡ ਤੋਂ ਬਾਅਦ ਵੀ ਸਭ ਤੋਂ ਵੱਧ ਕਤਲੇਆਮ ਦੇਖਿਆ।

ਸਿਆਸੀ ਤੌਰ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਸੀਟ ਤੇ ਕਾਂਗਰਸ ਦਾ ਪ੍ਰਭਾਵ ਸਭ ਤੋਂ ਵੱਧ ਰਿਹਾ ਹੈ। ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਇੱਥੋਂ ਛੇ ਵਾਰ ਸੰਸਦ ਮੈਂਬਰ ਰਹੇ। ਨਵਜੋਤ ਸਿੰਘ ਸਿੱਧੂ ਨੇ ਭਾਜਪਾ ਵਿੱਚ ਰਹਿੰਦਿਆਂ ਕਾਂਗਰਸ ਦਾ ਦਬਦਬਾ ਤੋੜਿਆ ਸੀ। ਇਸ ਲੋਕ ਸਭਾ ਸੀਟ ਤੋਂ 1952 ਤੋਂ 1962 ਤੱਕ ਕਾਂਗਰਸ ਦੇ ਗੁਰਮੁਖ ਸਿੰਘ ਮੁਸਾਫਿਰ ਜੇਤੂ ਰਹੇ ਸਨ। 1967 ਵਿੱਚ ਭਾਰਤੀ ਜਨ ਸੰਘ ਦੇ ਯੱਗਿਆਦੱਤ ਸ਼ਰਮਾ ਜੇਤੂ ਰਹੇ।

1971 ਵਿੱਚ ਕਾਂਗਰਸ ਦੇ ਦੁਰਗਾਦਾਸ ਭਾਟੀਆ ਜਿੱਤ ਗਏ ਸਨ। ਉਨ੍ਹਾਂ ਤੋਂ ਬਾਅਦ ਦੁਰਗਾਦਾਸ ਦੇ ਭਰਾ ਰਘੁਨੰਦਨ ਲਾਲ ਭਾਟੀਆ ਨੇ 1972 ਵਿੱਚ ਹੋਈ ਉਪ ਚੋਣ ਵਿੱਚ ਕਾਂਗਰਸ ਤੋਂ ਜਿੱਤ ਪ੍ਰਾਪਤ ਕੀਤੀ। 1977 ਵਿੱਚ ਜਨਤਾ ਪਾਰਟੀ ਦੇ ਬਲਦੇਵ ਪ੍ਰਕਾਸ਼ ਨੇ ਜਿੱਤ ਪ੍ਰਾਪਤ ਕੀਤੀ। 1980 ਅਤੇ 1984 ਵਿਚ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਇਸ ਸੀਟ ‘ਤੇ ਦੁਬਾਰਾ ਚੁਣੇ ਗਏ ਸਨ। 1991 ਵਿੱਚ ਆਜ਼ਾਦ ਉਮੀਦਵਾਰ ਕ੍ਰਿਪਾਲ ਸਿੰਘ ਜੇਤੂ ਰਹੇ। ਕਾਂਗਰਸ ਦੇ ਰਘੁਨੰਦਨ ਲਾਲ ਭਾਟੀਆ ਨੇ 1991 ਅਤੇ 1996 ਵਿੱਚ ਮੁੜ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ – ਬਠਿੰਡਾ ਸੀਟ ਤੇ ਹਰਸਿਮਰਤ ਨੂੰ ਘੇਰਨ ਦੀਆਂ ਤਿਆਰੀਆਂ, ਜਾਣੋ ਕਿਹੜੀਆਂ ਪਾਰਟੀਆਂ ਬਣਾ ਰਹੀਆਂ ਰਣਨੀਤੀ

ਇਸ ਵਾਰ ਕੌਣ ਹਨ ਦਾਅਵੇਦਾਰ?

ਇਸ ਵਾਰ ਭਾਜਪਾ ਵੱਲੋਂ ਸੇਵਾਮੁਕਤ ਰਾਜਦੂਤ ਤਰਨਜੀਤ ਸਿੰਘ ਸੰਧੂ ਇਸ ਸੀਟ ਲਈ ਉਮਾਦਵਾਰ ਐਲਾਨੇ ਗਏ ਹਨ। ਜਦਕਿ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਲੀਵਾਲ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਕਾਂਗਰਸ ਤੋਂ ਗੁਰਜੀਤ ਔਜਲਾ ਅਤੇ ਓਮਪ੍ਰਕਾਸ਼ ਸੋਨੀ ਟਿਕਟ ਚਾਹੁੰਦੇ ਹਨ, ਪਰ ਹਾਲੇ ਤੱਕ ਕਿਸੇ ਵੀ ਨਾਂ ਦਾ ਐਲਾਨ ਨਹੀਂ ਹੋਇਆ ਹੈ। ਉੱਧਰ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਪਰ ਰਸਮੀ ਤੌਰ ਤੇ ਹਾਲੇ ਅਕਾਲੀ ਦਲ ਦੇ ਉਮੀਦਵਾਰ ਦਾ ਨਾਂ ਦਾ ਐਲਾਨ ਹੋਣਾ ਵੀ ਬਾਕੀ ਹੈ।

ਟੁੱਟੇਗਾ ਕਾਂਗਰਸ ਦਾ ਤਿਲਸਮ!

ਇਸ ਸੀਟ ਤੇ ਇਸ ਵਾਰ ਮੁਕਾਬਲਾ ਪਹਿਲਾਂ ਨਾਲੋਂ ਕਾਫੀ ਟੱਕਰ ਦਾ ਹੈ। ਇਸ ਵਾਰ ਬੀਜੇਪੀ ਨੇ ਜਿਸ ਉਮੀਦਵਾਰ ਨੂੁੰ ਮੈਦਾਨ ਵਿੱਚ ਉਤਾਰਿਆਂ ਹੈ, ਉਨ੍ਹਾਂ ਦੇ ਪੁਰਖਿਆਂ ਦਾ ਨਾਂ ਇਥੇ ਬਹੁਤ ਹੀ ਸਨਮਾਨ ਨਾਲ ਲਿਆ ਜਾਂਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਅਤੇ ਮੌਜੂਦਾ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਕਾਫੀ ਪ੍ਰਭਾਵ ਦਿਖਾਈ ਦਿੰਦਾ ਹੈ। ਉਹ ਇਸੇ ਧਰਤੀ ਦੇ ਜੰਮੇ ਤੇ ਪੱਲੇ ਹਨ। ਉੱਧਰ, ਕਾਂਗਰਸ ਦੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਲੋਕਾਂ ਦੇ ਕਾਫੀ ਪਸੰਦੀਦਾ ਆਗੂ ਹਨ। ਉਨ੍ਹਾਂ ਨੇ ਪਿਛਲੀ ਵਾਰ ਭਾਜਪਾ ਦੇ ਉਮੀਦਵਾਰ ਅਤੇ ਮੌਜੂਦਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਹਾਲਾਂਕਿ, ਇਸ ਵਾਰ ਕਾਂਗਰਸ ਕਿਸਨੂੰ ਮੈਦਾਨ ਵਿੱਚ ਉਤਾਰਦੀ ਹੈ, ਇਸਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਦਾ ਇੱਥੋ ਕੌਣ ਚੇਹਰਾ ਹੁੰਦਾ ਹੈ, ਇਹ ਵੇਖਣਾ ਵੀ ਕਾਫੀ ਦਿਲਚਸਪ ਹੋਵੇਗਾ। ਕਿਉਂਕਿ ਇਸ ਵਾਰ ਭਾਜਪਾ ਅਤੇ ਅਕਾਲੀ ਦਲ ਵੱਖੋ-ਵੱਖ ਚੋਣ ਲੜ ਰਹੇ ਹਨ।

'ਆਪ' ਨੂੰ ਖਤਮ ਕਰਨ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਝਾੜੂ- ਅਰਵਿੰਦ ਕੇਜਰੀਵਾਲ
'ਆਪ' ਨੂੰ ਖਤਮ ਕਰਨ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਝਾੜੂ- ਅਰਵਿੰਦ ਕੇਜਰੀਵਾਲ...
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ...
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
Stories