ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ ਹੋਇਆ ਚਕਨਾਚੂਰ, ਵੇਖੋ ਹਾਦਸੇ ਦੀਆਂ ਤਸਵੀਰਾਂ

20 May 2024

TV9 Punjabi

Author: Isha

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਸਮੇਤ ਦੋ ਸੀਨੀਅਰ ਮੰਤਰੀਆਂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ।

ਈਰਾਨ ਦੇ ਰਾਸ਼ਟਰਪਤੀ

ਜਿਸ ਤੋਂ ਬਾਅਦ 100 ਤੋਂ ਵੱਧ ਟੀਮਾਂ ਹੈਲੀਕਾਪਟਰ ਦੀ ਭਾਲ ਵਿੱਚ ਰੁੱਝੀਆਂ ਹੋਈਆਂ ਸਨ, ਬਚਾਅ ਕਾਰਜ 17 ਘੰਟੇ ਤੱਕ ਜਾਰੀ ਰਿਹਾ। ਜਿਸ ਤੋਂ ਬਾਅਦ ਹੈਲੀਕਾਪਟਰ ਦਾ ਸੁਰਾਗ ਮਿਲਿਆ।

ਬਚਾਅ ਕਾਰਜ

ਈਰਾਨ ਦੇ ਰਾਸ਼ਟਰਪਤੀ ਦੇ ਨਾਲ ਹਾਦਸੇ ਵਾਲੀ ਥਾਂ 'ਤੇ ਕਿਸੇ ਵੀ ਵਿਅਕਤੀ ਦੇ ਬਚੇ ਹੋਣ ਦਾ ਕੋਈ ਸੰਕੇਤ ਨਹੀਂ ਸੀ। ਇਰਾਨ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਗਵਰਨਰ ਸਮੇਤ ਹੈਲੀਕਾਪਟਰ ਵਿੱਚ ਸਵਾਰ ਨੌਂ ਲੋਕਾਂ ਦੀ ਮੌਤ ਹੋ ਗਈ।

ਵਿਦੇਸ਼ ਮੰਤਰੀ

ਹਾਦਸੇ ਤੋਂ ਬਾਅਦ ਹੈਲੀਕਾਪਟਰ ਦੀ ਤਸਵੀਰ ਸਾਹਮਣੇ ਆਈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਹੈਲੀਕਾਪਟਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਚਕਨਾਚੂਰ

ਹੈਲੀਕਾਪਟਰ ਦੀ ਹਾਲਤ ਇੰਨੀ ਗੰਭੀਰ ਦਿਖਾਈ ਦਿੱਤੀ ਕਿ ਜਹਾਜ਼ ਦੇ ਪਾਰਟਸ ਵੱਖ-ਵੱਖ ਦਿਖਾਈ ਦਿੱਤੇ। ਸਾਰਾ ਕੈਬਿਨ ਨੁਕਸਾਨਿਆ ਗਿਆ ਅਤੇ ਪੂਰੀ ਤਰ੍ਹਾਂ ਸੜ ਗਿਆ।

ਜਹਾਜ਼ ਦੇ ਪਾਰਟਸ

ਰਾਸ਼ਟਰਪਤੀ ਦਾ ਹੈਲੀਕਾਪਟਰ ਉੱਤਰ-ਪੱਛਮ 'ਚ ਅਜ਼ਰਬਾਈਜਾਨ ਦੀ ਸਰਹੱਦ 'ਤੇ ਸਥਿਤ ਜੋਲਫਾ ਸ਼ਹਿਰ ਨੇੜੇ ਡਿੱਗਿਆ। ਜੋ ਕਿ ਰਾਜਧਾਨੀ ਤਹਿਰਾਨ ਤੋਂ ਕਰੀਬ 600 ਕਿਲੋਮੀਟਰ ਦੂਰ ਹੈ।

ਅਜ਼ਰਬਾਈਜਾਨ

ਰਾਸ਼ਟਰਪਤੀ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਦੌਰੇ 'ਤੇ ਸਨ। ਜਿੱਥੇ ਉਹ ਇੱਕ ਡੈਮ ਦਾ ਉਦਘਾਟਨ ਕਰਕੇ ਵਾਪਸ ਪਰਤ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।

ਅਜ਼ਰਬਾਈਜਾਨ ਦਾ ਦੌਰਾ 

ਈਰਾਨ ਦੇ ਰਾਸ਼ਟਰਪਤੀ ਰਾਇਸੀ ਨੂੰ 'Butcher of Tehran' ਕਿਉਂ ਕਿਹਾ ਜਾਂਦਾ ਸੀ?