ਈਰਾਨ ਦੇ ਰਾਸ਼ਟਰਪਤੀ ਰਾਇਸੀ ਨੂੰ 'Butcher of Tehran' ਕਿਉਂ ਕਿਹਾ ਜਾਂਦਾ ਸੀ?

20 May 2024

TV9 Punjabi

Author: Isha

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ 19 ਅਪ੍ਰੈਲ ਨੂੰ ਵਾਪਰਿਆ ਸੀ, ਜਿਸ ਤੋਂ ਬਾਅਦ 17 ਘੰਟਿਆਂ ਬਾਅਦ ਹੈਲੀਕਾਪਟਰ ਦਾ ਸੁਰਾਗ ਮਿਲਿਆ ਸੀ।

ਈਰਾਨ ਦੇ ਰਾਸ਼ਟਰਪਤੀ

ਈਰਾਨ ਦੇ ਰਾਸ਼ਟਰਪਤੀ ਅਜ਼ਰਬਾਈਜਾਨ ਦੇ ਦੌਰੇ 'ਤੇ ਸਨ, ਉਥੋਂ ਵਾਪਸ ਆਉਂਦੇ ਸਮੇਂ ਈਰਾਨ ਦੇ ਜੋਲਫਾ ਸ਼ਹਿਰ 'ਚ ਇਹ ਹਾਦਸਾ ਵਾਪਰਿਆ।

ਅਜ਼ਰਬਾਈਜਾਨ ਦਾ ਦੌਰੇ

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਸਾਲ 2021 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ 62 ਫੀਸਦੀ ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਦੇ ਅਹੁਦੇ 'ਤੇ ਸੰਭਾਲਿਆ ਸੀ। 

ਰਾਸ਼ਟਰਪਤੀ ਦਾ ਅਹੁਦਾ

ਰਾਇਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਰਾਜਨੀਤੀ ਵਿੱਚ ਸਰਗਰਮ ਰਹੇ, ਰਾਸ਼ਟਰਪਤੀ ਬਣਨ ਤੋਂ ਪਹਿਲਾਂ ਈਰਾਨ (2019-21) ਦੀ ਨਿਆਂਪਾਲਿਕਾ ਦੇ ਮੁਖੀ ਵਜੋਂ ਕੰਮ ਕੀਤਾ। 

ਰਾਜਨੀਤੀ ਵਿੱਚ ਐਕਟਿਵ

1988 ਵਿੱਚ ਈਰਾਨ-ਇਰਾਕ ਯੁੱਧ ਦੌਰਾਨ, ਰਾਇਸੀ ਇੱਕ ਚਾਰ ਮੈਂਬਰੀ ਕਮੇਟੀ ਦੇ ਮੈਂਬਰ ਸੀ ਜਿਸਨੂੰ "ਮੌਤ ਕਮੇਟੀ" ਕਿਹਾ ਜਾਂਦਾ ਸੀ।

ਮੌਤ ਸਮੀਤੀ ਦਾ ਹਿੱਸਾ

ਇਸ ਕਮੇਟੀ ਨੇ ਈਰਾਨ-ਇਰਾਕ ਯੁੱਧ ਤੋਂ ਬਾਅਦ ਹਜ਼ਾਰਾਂ ਈਰਾਨੀ ਵਿਰੋਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਕਾਰਨ ਈਰਾਨ ਦੇ ਰਾਸ਼ਟਰਪਤੀ ਨੂੰ ਤਹਿਰਾਨ ਦਾ ਕਸਾਈ ਕਿਹਾ ਜਾਂਦਾ ਹੈ।

ਮੌਤ ਦੀ ਸਜ਼ਾ

Butcher of Tehran ਦਾ ਅਰਥ ਹੈ "ਤੇਹਰਾਨ ਦਾ ਕਸਾਈ"। ਰਾਇਸੀ ਨੇ 1989 ਤੋਂ 1994 ਤੱਕ ਤਹਿਰਾਨ ਦੇ ਪ੍ਰੌਸੀਕਿਊਟਰ-ਜਨਰਲ ਵਜੋਂ ਵੀ ਕੰਮ ਕੀਤਾ।

Butcher of Tehran

ਐਮਨੈਸਟੀ ਮੁਤਾਬਕ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਸੀ, ਜਦੋਂ ਕਿ ਮਨੁੱਖੀ ਅਧਿਕਾਰ ਸੰਗਠਨ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਹੈ।

ਹਜ਼ਾਰਾਂ ਲੋਕਾਂ ਨੂੰ ਦਿੱਤੀ ਫਾਂਸੀ

ਗਰਮੀਆਂ 'ਚ ਦਿਮਾਗ ਨੂੰ ਠੰਡਾ ਰੱਖਣਗੀਆਂ ਇਹ 4 ਚੀਜ਼ਾਂ, ਜਾਣੋ ਮਾਹਿਰਾਂ ਤੋਂ