ਗਰਮੀਆਂ 'ਚ ਦਿਮਾਗ ਨੂੰ ਠੰਡਾ ਰੱਖਣਗੀਆਂ ਇਹ 4 ਚੀਜ਼ਾਂ, ਜਾਣੋ ਮਾਹਿਰਾਂ ਤੋਂ

19 May 2024

TV9 Punjabi

Author: Isha

ਇਸ ਸਮੇਂ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀਆਂ ਨੇ ਬੁਰ੍ਹਾ ਹਾਲ ਕੀਤਾ ਹੋਇਆ ਹੈ। 40 ਤੋਂ 45 ਡਿਗਰੀ ਤਾਪਮਾਨ ਵਿੱਚ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਰਿਹਾ ਹੈ।

ਗਰਮੀਆਂ

ਗਰਮੀਆਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਆਪਣੇ ਆਪ ਨੂੰ ਵੱਧ ਤੋਂ ਵੱਧ ਹਾਈਡਰੇਟ ਰੱਖੋ

ਡੀਹਾਈਡ੍ਰੇਸ਼ਨ

ਗਰਮੀਆਂ ਵਿੱਚ ਆਰਾਮ ਕਰਨ ਲਈ ਤੁਸੀਂ ਆਯੁਰਵੇਦ ਦੀ ਮਦਦ ਲੈ ਸਕਦੇ ਹੋ। ਕੁਝ ਭੋਜਨ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦੇ ਹਨ

ਆਯੁਰਵੇਦ ਦੀ ਮਦਦ 

ਅਸ਼ਵਗੰਧਾ ਕਈ ਤਰੀਕਿਆਂ ਨਾਲ ਮਨ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ। ਇਹ ਤਣਾਅ ਵਾਲੇ ਹਾਰਮੋਨ ਕੋਰਟੀਸੋਲ ਦੇ ਪੱਧਰ ਨੂੰ ਘਟਾਉਂਦਾ ਹੈ।

ਅਸ਼ਵਗੰਧਾ 

ਬਦਾਮ ਮੈਗਨੀਸ਼ੀਅਮ ਦਾ ਚੰਗਾ ਸਰੋਤ ਹਨ। ਮੈਗਨੀਸ਼ੀਅਮ ਦੀ ਕਮੀ ਚਿੰਤਾ, ਇਨਸੌਮਨੀਆ ਅਤੇ ਤਣਾਅ ਨੂੰ ਵਧਾ ਸਕਦੀ ਹੈ। ਇਸ 'ਚ ਮੌਜੂਦ ਵਿਟਾਮਿਨ ਈ ਆਕਸੀਡੇਟਿਵ ਤਣਾਅ ਨੂੰ ਦੂਰ ਕਰਦਾ ਹੈ

ਬਦਾਮ

ਦਹੀ ਦਿਮਾਗ ਨੂੰ ਸ਼ਾਂਤ ਕਰਨ ਅਤੇ ਤਣਾਅ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਪ੍ਰੋਬਾਇਓਟਿਕਸ ਦਾ ਇੱਕ ਚੰਗਾ ਸਰੋਤ ਹੈ।

ਦਹੀ 

ਗਰਮੀਆਂ 'ਚ ਸਿਰਦਰਦ, ਉਲਟੀ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਕਾਫੀ ਮਾਤਰਾ 'ਚ ਪਾਣੀ ਪੀਓ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੋਵੇਗੀ।

ਪਾਣੀ ਪੀਓ

ਚੋਣਾਂ ਦੌਰਾਨ ਰਤਨ ਟਾਟਾ ਦੀ ਵੱਡੀ ਅਪੀਲ, ਇਹ ਹੈ ਪੋਸਟ