OLX ‘ਤੇ ਲਹਿੰਗਾ ਵੇਚਣਾ ਮਹਿਲਾ ਨੂੰ ਪਿਆ ਮਹਿੰਗਾ, ਠੱਗ ਨੇ QR ਕੋਡ ਹੈਕ ਕਰਕੇ ਲੁੱਟੇ 48 ਹਜ਼ਾਰ ਰੁਪਏ
OLX 'ਤੇ ਆਨਲਾਈਨ ਚੋਰੀ ਦਾ ਅਨੌਖੀ ਹੀ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੀ ਇੱਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ ਵੇਚਣਾ ਇਨ੍ਹਾਂ ਮਹਿੰਗਾ ਪੈ ਗਿਆ ਕਿ ਦੇਖ ਹੀ ਦੇਖਦੇ ਉਸ ਦੇ ਖਾਤੇ ਵਿੱਚੋਂ ਠੱਗ ਨੇ QR ਕੋਡ ਹੈਕ ਕਰਕੇ ਲੁੱਟੇ ਉਸ ਦੇ 48 ਹਜ਼ਾਰ ਰੁਪਏ ਠੱਗ ਲਏ। ਜਿਸ ਤੋਂ ਬਾਅਦ ਮਹਿਲਾਂ ਨੇ ਆਨਲਾਈਨ ਸਾਈਬਰ ਕਰਾਈਮ 'ਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੀੜਤ ਮਹਿਲਾਂ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਕੀਤੀਹੈ ਕਿ ਠੱਗਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।
ਸੰਕੇਤਕ ਤਸਵੀਰ
ਲੁਧਿਆਣਾ ਦੀ ਇੱਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ OLX ‘ਤੇ ਆਨਲਾਈਨ ਵੇਚਣਾ ਪਿਆ ਮਹਿੰਗਾ। ਜਦੋਂ ਔਰਤ ਨੇ ਆਪਣਾ ਲਹਿੰਗਾ ਵੇਚਣ ਲਈ OLX ‘ਤੇ ਪੋਸਟ ਕੀਤਾ ਤਾਂ 5 ਮਿੰਟ ਦੇ ਅੰਦਰ ਹੀ ਉਸ ਨੂੰ ਇਕ ਵਿਅਕਤੀ ਦਾ ਕਾਲ ਆਇਆ। ਲਹਿੰਗਾ ਦੀ ਕੀਮਤ ਪੁੱਛਣ ‘ਤੇ ਉਹ ਇਸ ਨੂੰ ਖਰੀਦਣ ਲਈ ਰਾਜ਼ੀ ਹੋ ਗਈ। ਔਰਤ ਮੁਤਾਬਕ ਉਸ ਨੇ ਕੀਮਤ 5,000 ਰੁਪਏ ਦੱਸੀ ਹੈ। ਵਿਅਕਤੀ ਨੇ ਕਿਹਾ ਕਿ ਉਹ ਆਨਲਾਈਨ ਭੁਗਤਾਨ ਕਰੇਗਾ, ਪਰ ਇਸ ਦੀ ਬਜਾਏ ਉਸ ਨੇ ਔਰਤ ਦਾ ਖਾਤਾ ਹੀ ਸਾਫ ਕਰ ਦਿੱਤਾ।


