ਔਰਤ ਨੇ ਆਪਣੇ ਪਤੀ ਲਈ ਜੇਲ੍ਹ ਵਿੱਚ ਜਮ੍ਹਾਂ ਕਰਵਾਈ LCD, ਅੰਦਰੋਂ ਮਿਲੇ 6 ਮੋਬਾਈਲ ਤੇ ਨਸ਼ੀਲੇ ਕੈਪਸੂਲ
Firozpur: ਪੰਜਾਬ 'ਚ ਪੁਲਿਸ ਦੀ ਵੱਧ ਰਹੀ ਸਖ਼ਤੀ ਕਾਰਨ ਕੈਦੀਆਂ ਨੇ ਹੁਣ ਜੇਲ੍ਹ 'ਚ ਮੋਬਾਈਲ ਫ਼ੋਨ ਅਤੇ ਨਸ਼ੇ ਲੈਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਜਿਹੀ ਹੀ ਇੱਕ ਘਟਨਾ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪਤੀ ਲਈ ਜੇਲ੍ਹ ਵਿੱਚ LCD ਭੇਜੀ ਸੀ। ਚੈਕਿੰਗ ਕਰਨ 'ਤੇ ਐਲਸੀਡੀ ਵਿੱਚੋਂ ਛੇ ਮੋਬਾਈਲ ਫ਼ੋਨ, ਦੋ ਹੈੱਡਫ਼ੋਨ, ਇੱਕ ਡਾਟਾ ਕੇਬਲ ਅਤੇ 440 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀ ਵਿਜੇ ਕੁਮਾਰ, ਕੈਦੀ ਗੋਪਾਲ ਚੰਦ ਅਤੇ ਗੋਪਾਲ ਦੀ ਪਤਨੀ ਕਸ਼ਮੀਰੋ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਕੈਦੀ ਅਤੇ ਬੰਦੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ, ਜਦੋਂਕਿ ਮੁਲਜ਼ਮ ਕਸ਼ਮੀਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੰਜਾਬ ‘ਚ ਪੁਲਿਸ ਦੀ ਵੱਧ ਰਹੀ ਸਖ਼ਤੀ ਕਾਰਨ ਕੈਦੀਆਂ ਨੇ ਹੁਣ ਜੇਲ੍ਹ ‘ਚ ਮੋਬਾਈਲ ਫ਼ੋਨ ਅਤੇ ਨਸ਼ੇ ਲੈਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਜਿਹੀ ਹੀ ਇੱਕ ਘਟਨਾ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪਤੀ ਲਈ ਜੇਲ੍ਹ ਵਿੱਚ LCD ਭੇਜੀ ਸੀ। ਚੈਕਿੰਗ ਕਰਨ ‘ਤੇ ਐਲਸੀਡੀ ਵਿੱਚੋਂ ਛੇ ਮੋਬਾਈਲ ਫ਼ੋਨ, ਦੋ ਹੈੱਡਫ਼ੋਨ, ਇੱਕ ਡਾਟਾ ਕੇਬਲ ਅਤੇ 440 ਨਸ਼ੀਲੇ ਕੈਪਸੂਲ ਬਰਾਮਦ ਹੋਏ। ਥਾਣਾ ਸਿਟੀ ਪੁਲੀਸ ਨੇ ਕੈਦੀ ਸਮੇਤ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਦੇ ਵੱਲੋਂ ਫ਼ਿਰੋਜ਼ਪੁਰ ਸਿਟੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਅਨੁਸਾਰ 9 ਜਨਵਰੀ 2024 ਨੂੰ ਅੰਡਰ ਟਰਾਇਲ ਵਿਜੇ ਕੁਮਾਰ ਵਾਸੀ ਪਿੰਡ ਰਾਮਗੜ੍ਹ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਕੈਦੀ ਗੋਪਾਲ ਚੰਦ ਵਾਸੀ ਬਸਤੀ ਆਵਾ ਸਿਟੀ ਫ਼ਿਰੋਜ਼ਪੁਰ ਨੇ ਆਪਸੀ ਮਿਲੀਭੁਗਤ ਕਰ ਕੈਦੀ ਗੋਪਾਲ ਚੰਦ ਦੀ ਪਤਨੀ ਕਸ਼ਮੀਰੋ ਤੋਂ ਹਵਾਲਾਤੀ ਵਿਜੇ ਦੇ ਨਾਂ 32 ਇੰਚ ਦੀ ਐਲਸੀਡੀ ਜੇਲ੍ਹ ਵਿੱਚ ਜਮਾ ਕਰਵਾਈ
11 ਜਨਵਰੀ ਨੂੰ ਮਕੈਨਿਕ ਅਤੇ ਵਾਰਡਨ ਕੁਲਦੀਪ ਕੁਮਾਰ ਨੇ ਇਸ ਐਲ.ਸੀ.ਡੀ ਜੇਲ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਚੈਕਿੰਗ ਦੌਰਾਨ ਐਲਸੀਡੀ ਦੇ ਅੰਦਰੋਂ ਤਿੰਨ ਟੱਚ ਸਕਰੀਨ ਮੋਬਾਈਲ, ਤਿੰਨ ਕੀਪੈਡ ਮੋਬਾਈਲ, ਦੋ ਹੈੱਡਫੋਨ, ਇੱਕ ਡਾਟਾ ਕੇਬਲ ਅਤੇ 440 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀ ਵਿਜੇ ਕੁਮਾਰ, ਕੈਦੀ ਗੋਪਾਲ ਚੰਦ ਅਤੇ ਗੋਪਾਲ ਦੀ ਪਤਨੀ ਕਸ਼ਮੀਰੋ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਕੈਦੀ ਅਤੇ ਹਵਾਲਾਤੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ, ਜਦੋਂ ਕਿ ਮੁਲਜ਼ਮ ਕਸ਼ਮੀਰੋ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਸਮੱਗਰੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।