‘ਆਪ’ ਆਗੂ ਸਮੇਤ ਤਿੰਨ ਹਥਿਆਰਾਂ ਸਮੇਤ ਕਾਬੂ, ਪਾਕਿਸਤਾਨ ਤੋ ਮੰਗਵਾਉਂਦੇ ਸਨ ਅਸਲਾਹ
ਖੰਨਾ ਪੁਲਿਸ ਨੇ ਆਪ ਲੀਡਰ ਸਮੇਤ 3 ਨੂੰ ਹਥਿਆਰਾਂ ਸਮੇਤ ਕੀਤਾ ਕਾਬੂ, ਪਾਕਿਸਤਾਨ ਤੋ ਅਸਲਾਹ ਮੰਗਵਾਉਂਦੇ ਸਨ ਮੁਲਜਮ। 6 ਹਥਿਆਰ, 22 ਰੌਂਡ ਗੋਲੀਆਂ ਅਤੇ 2 ਗੱਡੀਆਂ ਬਰਾਮਦ
ਖੰਨਾ ਪੁਲਿਸ ਨੇ ਆਪ ਲੀਡਰ ਸਮੇਤ 3 ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ, ਸਾਰੇ ਮੁਲਜਮ ਪਾਕਿਸਤਾਨ ਤੋ ਅਸਲਾਹ ਮੰਗਵਾਉਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਨ੍ਹਾਂ ਕੋਲੋਂ 6 ਹਥਿਆਰ, 22 ਰੌਂਡ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ।
ਇਹ ਵੀ ਪੜ੍ਹੋ
ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ ਸੰਬੰਧ
ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦਾ ਸੰਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ। ਕਾਬੂ ਕੀਤੇ ਗਿਰੋਹ ਦੇ ਤਿੰਨ ਮੈਂਬਰਾਂ ਚੋਂ ਦੀਪਕ ਗੋਇਲ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ ਜਿਸਨੇ ਇੱਕ ਸਾਲ ਪਹਿਲਾਂ ਹੀ ਚੰਡੀਗੜ੍ਹ ਵਿਖੇ ਆਪ ਇੰਚਾਰਜ ਜਰਨੈਲ ਸਿੰਘ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜਰੀ ਚ ਪਾਰਟੀ ਜੁਆਇੰਨ ਕੀਤੀ ਸੀ। ਐਸਐਸਪੀ ਦੀਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਵਾਸੀ ਨੱਥੂ ਮਾਜਰਾ ਜਿਲ੍ਹਾ ਮਲੇਰਕੋਟਲਾ ਨੂੰ 1 ਗਲੋਕ 9 ਐਮਐਮ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਇਹ ਪਿਸਤੌਲ ਵਿਦੇਸ਼ੀ ਹੈ ਜੋ ਸਿਰਫ ਗਜਟਿਡ ਅਫ਼ਸਰਾਂ ਕੋਲ ਹੀ ਹੁੰਦੀ ਹੈ।
ਬਾਰਡਰ ਪਾਰੋਂ ਮੰਗਵਾਉਂਦੇ ਸਨ ਹਥਿਆਰ –
ਪੁਲਿਸ ਦਾ ਦਾਅਵਾ ਹੈ ਇਹ ਗਿਰੋਹ ਬਾਰਡਰ ਪਾਰੋਂ ਹਥਿਆਰ ਮੰਗਵਾਉਂਦੇ ਸਨ। ਇਸਦਾ ਸੰਪਰਕ ਪਰਮਿੰਦਰ ਸਿੰਘ ਪਿੰਦਰੀ ਵਾਸੀ ਮਲੌਟ ਨਾਲ ਨਿਕਲਿਆ ਹੈ। ਪਿੰਦਰੀ ਦੇ ਬੰਦਿਆਂ ਤੋਂ ਆਕਾਸ਼ਦੀਪ ਨੇ ਹਥਿਆਰ ਮੰਗਵਾਏ ਸੀ। ਪਿੰਦਰੀ ਨੇ ਖੁਲਾਸਾ ਕੀਤਾ ਕਿ ਦੀਪਕ ਗੋਇਲ ਕੋਲ ਵੱਡੀ ਗਿਣਤੀ ਚ ਹਥਿਆਰ ਹਨ। ਇਸ ਉਪਰੰਤ ਦੀਪਕ ਗੋਇਲ ਕੋਲੋਂ 5 ਨਜਾਇਜ ਹਥਿਆਰ ਅਤੇ ਰੌਂਡ ਬਰਾਮਦ ਹੋਏ। ਐਸਐਸਪੀ ਅਨੁਸਾਰ ਇਹਨਾਂ ਦਾ ਸੰਬੰਧ ਸੁਖਪ੍ਰੀਤ ਬੁੱਢਾ ਗੈਂਗਸਟਰ ਨਾਲ ਨਿਕਲਿਆ।
ਪੁਲਿਸ ਦਾ ਦਾਅਵਾ – ਕਈ ਲੋਕ ਸਨ ਨਿਸ਼ਾਨੇ ਤੇ
ਐਸਐਸਪੀ ਅਨੁਸਾਰ ਇਹਨਾਂ ਦੇ ਨਿਸ਼ਾਨੇ ਤੇ ਕਈ ਵਿਅਕਤੀ ਸਨ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਐਸਐਸਪੀ ਨੇ ਦਸਿਆ ਕਿ ਆਕਾਸ਼ਦੀਪ ਅਤੇ ਪਿੰਦਰੀ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਦੀਪਕ ਗੋਇਲ ਦੇ ਸਿਆਸੀ ਸੰਬੰਧਾਂ ਉਪਰ ਐਸਐਸਪੀ ਨੇ ਕੋਈ ਜਵਾਬ ਨਹੀਂ ਦਿੱਤਾ। -ਦੂਜੇ ਪਾਸੇ ਕਥਿਤ ਦੋਸ਼ੀ ਦੀਪਕ ਗੋਇਲ ਨੇ ਸਵੀਕਾਰ ਕੀਤਾ ਉਸਨੇ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਸੀ। ਓਹ ਪਾਰਟੀ ਲਈ ਸਿਆਸੀ ਕੰਮ ਵੀ ਕਰ ਰਿਹਾ ਸੀ। ਪਰ ਜਿਵੇਂ ਹੀ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਾਂ ਖੁਲਾਸਾ ਹੋਇਆ ਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਆਪ ਦਾ ਲੀਡਰ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਸ ਸੰਬੰਧ ਵਿਚ ਜਦੋਂ ਵਿਧਾਇਕ ਗਿਆਸਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਸਖਸ਼ ਨੂੰ ਪਛਾਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਵਿਚ ਵਰਕਰ ਸ਼ਾਮਿਲ ਹੁੰਦੇ ਨੇ ਅਤੇ ਇਸ ਨੌਜਵਾਨ ਨੂੰ ਕੋਈ ਵੀ ਅਹੁਦਾ ਨਹੀਂ ਦਿਤਾ ਗਿਆ ਸੀ ਇੱਥੇ ਇਹ ਵੀ ਦੱਸ ਦਈਏ ਕਿ ਹੁਣ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗਿਰੋਹ ਦੇ ਸੰਪਰਕ ਪਾਕਿਸਤਾਨ ਨਾਲ ਦੱਸੇ ਜਾ ਰਹੇ ਨੇ ਕਿਹਾ ਕਿ ਇਹ ਹਥਿਆਰ ਮੰਗਵਾ ਕੇ ਵਾਰਦਾਤ ਦੀ ਫ਼ਿਰਾਕ ਵਿੱਚ ਸਨ ਜਿਨ੍ਹਾਂ ਪਾਸੋਂ ਜਾਂਚ ਜਾਰੀ ਹੈ।