ਮੂਸੇਵਾਲਾ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਯੁੱਧਿਆ 'ਚ ਇੱਕ ਨੇਤਾ ਦੇ ਫਾਰਮ ਹਾਊਸ ਵਿੱਚ ਕੀਤੀ ਸੀ ਫਾਇਰਿੰਗ ਦੀ ਪ੍ਰੈਕਟਿਸ | sidhu moosewala murderers 11 pictures viral in which they are doing firing practice know full detail in punjabi Punjabi news - TV9 Punjabi

ਮੂਸੇਵਾਲਾ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਯੁੱਧਿਆ ‘ਚ ਇੱਕ ਨੇਤਾ ਦੇ ਫਾਰਮ ਹਾਊਸ ਵਿੱਚ ਕੀਤੀ ਸੀ ਫਾਇਰਿੰਗ ਦੀ ਪ੍ਰੈਕਟਿਸ

Updated On: 

19 Aug 2023 12:27 PM

Moosewalal Murderers Pictures: ਸਚਿਨ ਥਾਪਨ ਦੇ ਨਾਲ ਮੂਸੇਵਾਲਾ 'ਤੇ ਗੋਲੀਆਂ ਚਲਾਉਣ ਵਾਲੇ ਲਾਰੇਂਸ ਦੇ ਕਈ ਸ਼ੂਟਰ ਅਯੁੱਧਿਆ ਦੇ ਨਾਲ-ਨਾਲ ਯੂਪੀ ਦੀ ਰਾਜਧਾਨੀ ਲਖਨਊ ਦੇ ਵੱਖ-ਵੱਖ ਇਲਾਕਿਆਂ 'ਚ ਘੁੰਮਦੇ ਨਜ਼ਰ ਆ ਰਹੇ ਹਨ।

ਮੂਸੇਵਾਲਾ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਅਯੁੱਧਿਆ ਚ ਇੱਕ ਨੇਤਾ ਦੇ ਫਾਰਮ ਹਾਊਸ ਵਿੱਚ ਕੀਤੀ ਸੀ ਫਾਇਰਿੰਗ ਦੀ ਪ੍ਰੈਕਟਿਸ
Follow Us On

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਤਲ ਤੋਂ ਪਹਿਲਾਂ ਲਾਰੈਂਸ ਗੈਂਗ ਦੇ ਮੈਂਬਰ ਯੂਪੀ ਦੇ ਅਯੁੱਧਿਆ ਵਿੱਚ ਇਕੱਠੇ ਹੋਏ ਸਨ। ਅਯੁੱਧਿਆ ਵਿੱਚ ਇਹ ਲੋਕ ਇੱਕ ਨੇਤਾ ਦੇ ਫਾਰਮ ਹਾਊਸ ਵਿੱਚ ਠਹਿਰੇ ਸਨ ਅਤੇ ਉੱਥੇ ਇਨ੍ਹਾਂ ਨੇ ਹਥਿਆਰ ਚਲਾਉਣ ਦੀ ਪ੍ਰੈਕਟਿਸ ਕੀਤੀ ਸੀ। ਇਸ ਗਿਰੋਹ ਨੇ ਯੂਪੀ ਦੇ ਅਯੁੱਧਿਆ ਵਿੱਚ ਮੂਸੇਵਾਲਾ ਦੇ ਕਤਲ ਦੀ ਪੂਰੀ ਪਲਾਨਿੰਗ ਨੂੰ ਅੰਜਾਮ ਦਿੱਤਾ ਸੀ।

ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕਰਕੇ ਭਾਰਤ ਵਾਪਸ ਲਿਆਂਦੇ ਗਏ ਲਾਰੇਂਸ ਦੇ ਭਤੀਜੇ ਸਚਿਨ ਥਾਪਨ (Sachin Thapan) , ਨੇ ਦਿੱਲੀ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ। ਜਾਂਚ ‘ਚ ਪੁਲਿਸ ਨੂੰ ਕੁਝ ਤਸਵੀਰਾਂ ਵੀ ਮਿਲੀਆਂ ਹਨ, ਜਿਨ੍ਹਾਂ ‘ਚ ਸਚਿਨ ਥਾਪਨ ਦੇ ਨਾਲ ਲਾਰੇਂਸ ਦੇ ਦੋ ਪ੍ਰਮੁੱਖ ਨਿਸ਼ਾਨੇਬਾਜ਼ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਵੀ ਨਜ਼ਰ ਆ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੂਸੇਵਾਲਾ ਦੇ ਕਾਤਲਾਂ ਨੂੰ ਵਿਦੇਸ਼ ਤੋਂ ਲਿਆਉਣ ਬਾਰੇ ਸੰਸਦ ਵਿੱਚ ਬਿਆਨ ਦੇ ਚੁੱਕੇ ਹਨ। ਜਾਂਚ ਏਜੰਸੀਆਂ ਦੀ ਜਾਂਚ ਵਿੱਚ ਲਾਰੈਂਸ ਗੈਂਗ ਦਾ ਯੂਪੀ ਕਨੈਕਸ਼ਨ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਮੁਤਾਬਕ, ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜਦੋਂ ਕਿ 5 ਹੋਰ ਮੁਲਕਾਂ ਵਿੱਚ ਬੈਠੇ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜੋ ਲਾਰੈਂਸ ਬਿਸ਼ਨੋਈ ਨਾਲ ਸਬੰਧਿਤ ਹੈ।

ਸਚਿਨ ਦੇ ਨਾਲ ਸਚਿਨ ਅਤੇ ਕਪਿਲ ਪੰਡਿਤ

ਹੁਣ ਸਚਿਨ ਥਾਪਨ ਅਤੇ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਦੀਆਂ 11 ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਯੂਪੀ ਦੇ ਅਯੁੱਧਿਆ ਅਤੇ ਲਖਨਊ ਦੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਖੁਦ ਸਚਿਨ ਥਾਪਨ ਵੀ ਮੌਜੂਦ ਹੈ ਅਤੇ ਲਾਰੇਂਸ ਦੇ ਸ਼ੂਟਰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਆਪਣੇ ਹਥਿਆਰ ਦਿਖਾ ਰਹੇ ਹਨ। ਇਹਨਾਂ ਫੋਟੋਆਂ ਵਿੱਚ, ਲਾਰੈਂਸ ਗੈਂਗ ਦੇ ਮੈਂਬਰ ਠੰਡ ਤੋਂ ਬਚਣ ਲਈ ਜੈਕਟਾਂ ਅਤੇ ਕੈਪਾਂ ਪਹਿਨੇ ਹੋਏ ਹਨ, ਜਦੋਂ ਕਿ ਮੂਸੇਵਾਲਾ ਦੀ 29 ਮਈ, 2022 ਨੂੰ ਹੱਤਿਆ ਕੀਤੀ ਗਈ ਸੀ। ਉਦੋਂ ਗਰਮੀ ਦਾ ਮੌਸਮ ਸੀ। ਸਪੱਸ਼ਟ ਹੈ ਕਿ ਮੂਸੇਵਾਲਾ ਦੇ ਕਤਲ ਦੀ ਤਿਆਰੀ ਕਈ ਮਹੀਨਿਆਂ ਤੋਂ ਚੱਲ ਰਹੀ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਗੈਂਗ ਦੇ ਇਨ੍ਹਾਂ ਸ਼ੂਟਰਾਂ ਨੂੰ ਯੂਪੀ ਦੇ ਇੱਕ ਵੱਡੇ ਲੀਡਰ ਨੂੰ ਮਾਰਨ ਦਾ ਠੇਕਾ ਦਿੱਤਾ ਗਿਆ ਸੀ ਪਰ ਕਿਸੇ ਕਾਰਨ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਇਸ ਤੋਂ ਬਾਅਦ ਪੂਰੇ ਗੈਂਗ ਨੇ ਪੰਜਾਬ ਦਾ ਰੁਖ ਕੀਤਾ ਅਤੇ ਮੂਸੇਵਾਲਾ ਦਾ ਕਤਲ ਕੀਤਾ।

ਪਾਕਿਸਤਾਨ ਤੋਂ ਅਯੁੱਧਿਆ ਪਹੁੰਚਾਏ ਗਏ ਹਥਿਆਰ

ਸੂਤਰਾਂ ਅਨੁਸਾਰ ਇਹ ਹਥਿਆਰ ਪਹਿਲਾਂ ਪਾਕਿਸਤਾਨ ਤੋਂ ਤਸਕਰੀ ਕਰਕੇ ਅਯੁੱਧਿਆ ਪਹੁੰਚਾਏ ਗਏ ਸਨ। ਇਸ ਤੋਂ ਬਾਅਦ ਇਹ ਹਥਿਆਰ ਲਾਰੈਂਸ ਗੈਂਗ ਦੇ ਸ਼ੂਟਰਾਂ ਨੂੰ ਦਿੱਤੇ ਗਏ। ਲਾਰੈਂਸ ਗੈਂਗ ਦੇ ਸ਼ੂਟਰ ਕਈ ਦਿਨ ਅਯੁੱਧਿਆ ਵਿਚ ਰਹੇ ਅਤੇ ਇਕ ਸਥਾਨਕ ਨੇਤਾ ਦੇ ਫਾਰਮ ਹਾਊਸ ‘ਤੇ ਇਨ੍ਹਾਂ ਹਥਿਆਰਾਂ ਨਾਲ ਫਾਇਰਿੰਗ ਦੀ ਪ੍ਰੈਕਟਿਸ ਕੀਤੀ।

ਦਿੱਲੀ ਪੁਲਿਸ ਸਚਿਨ ਨੂੰ ਲੈ ਕੇ ਜਾਵੇਗੀ ਅਯੁੱਧਿਆ

ਸੂਤਰਾਂ ਮੁਤਾਬਕ ਲਾਰੇਂਸ ਦਾ ਭਤੀਜਾ ਸਚਿਨ ਥਾਪਨ ਬਿਸ਼ਨੋਈ ਖੁਦ ਕਈ ਦਿਨਾਂ ਤੋਂ ਅਯੁੱਧਿਆ ਸਮੇਤ ਲਖਨਊ ਦੇ ਵੱਖ-ਵੱਖ ਇਲਾਕਿਆਂ ‘ਚ ਇਨ੍ਹਾਂ ਗੈਂਗ ਦੇ ਮੈਂਬਰਾਂ ਨਾਲ ਮੌਜੂਦ ਸੀ।ਜਾਂਚ ਏਜੰਸੀਆਂ ਹੁਣ ਯੂਪੀ ਵਿੱਚ ਲਾਰੇਂਸ ਗੈਂਗ ਦੇ ਮਦਦਗਾਰਾਂ ਦੀ ਪਛਾਣ ਕਰਨ ਵਿੱਚ ਜੁਟੀਆਂ ਹੋਈਆਂ ਹਨ। ਇਸ ਦੇ ਲਈ ਦਿੱਲੀ ਪੁਲਿਸ ਜਲਦੀ ਹੀ ਸਚਿਨ ਥਾਪਨ ਨੂੰ ਲੈ ਕੇ ਅਯੁੱਧਿਆ ਜਾਵੇਗੀ, ਜਿਸ ਨੂੰ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਸੀ।

ਬਲਕੌਰ ਸਿੰਘ ਦਾ ਵੱਡਾ ਬਿਆਨ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਯੂਪੀ ਵਿੱਚ ਗੈਂਗਸਟਰਾਂ ਦੀ ਤਿਆਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਸ਼ੁਰੂ ਤੋਂ ਹੀ ਕਹਿਣਾ ਹੈ ਕਿ ਸਿਆਸੀ ਅਤੇ ਸੰਗੀਤ ਜਗਤ ਦੇ ਲੋਕ ਸਿੱਧੂ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਕੋਈ ਵੀ ਸਾਜ਼ਿਸ਼ ਰਚ ਸਕਦੇ ਹਨ, ਇਸ ਲਈ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version