ਜਲੰਧਰ ‘ਚ ਮੈਡੀਕਲ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਦਿੱਤਾ ਘਟਨਾ ਨੂੰ ਅੰਜਾਮ
ਜਲੰਧਰ ਵਿੱਚ ਦੇਰ ਰਾਤ ਲੁੱਟੇਰਿਆਂ ਨੇ ਮੈਡੀਕਲ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਸ਼ਹਿਰ ਦੀ ਬਸਤੀ ਪੀਰਦਾਦ ਰੋਡ 'ਤੇ ਨਹਿਰ ਪੁਲ ਨੇੜੇ ਸਥਿਤ ਜੀ.ਐਸ. ਮੈਡੀਕੋਜ਼ 'ਤੇ ਇਹ ਘਟਨਾ ਵਾਪਰੀ। ਹਮਲਾਵਰਾਂ ਨੇ ਦਵਾਈ ਵਿਕਰੇਤਾ ਵਿੱਕੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਜਲੰਧਰ ਨਿਊਜ਼। ਜਲੰਧਰ ਦੇ ਬਸਤੀ ਪੀਰਦਾਦ ਰੋਡ ‘ਤੇ ਹਥਿਆਰਬੰਦ ਲੁੱਟੇਰਿਆਂ ਨੇ ਲੁੱਟ ਦੀ ਵਾਰਦਤ ਨੂੰ ਅੰਜਾਮ ਦਿੱਤਾ। ਲੁੱਟੇਰਿਆਂ ਨੇ ਦਵਾਈ ਵਿਕਰੇਤਾ ‘ਤੇ ਹਮਲਾ ਕਰਕੇ ਨਕਦੀ ਲੁੱਟ ਲਈ। ਇਸ ਘਟਨਾ ਵਿੱਚ ਨਸ਼ਾ ਵੇਚਣ ਵਾਲੇ ਵਿੱਕੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਕਰੀਬ 9.15 ਵਜੇ ਬਸਤੀ ਪੀਰਦਾਦ ਰੋਡ ‘ਤੇ ਨਹਿਰ ਪੁਲ ਨੇੜੇ ਸਥਿਤ ਜੀ.ਐਸ. ਮੈਡੀਕੋਜ਼ ਦੇ ਨਾਮ ਦੀ ਦੁਕਾਨ ‘ਤੇ ਇਹ ਲੁੱਟ ਦੀ ਘਟਨਾ ਵਾਪਰੀ।
ਹਥਿਆਰਬੰਦ ਲੁੱਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ
ਦੱਸ ਦਈਏ ਕਿ ਦਵਾਈ ਵਿਕਰੇਤਾ ਵਿੱਕੀ ਦੁਕਾਨ ਬੰਦ ਕਰ ਰਿਹਾ ਸੀ ਕਿ ਅਚਾਨਕ ਮੋਟਰ ਸਾਇਕਲ ਸਵਾਰ ਹਥਿਆਰਬੰਦ ਲੁੱਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦਵਾਈ ਵਿਕਰੇਤਾ ਵਿੱਕੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁੱਟੀ ਗਈ ਰਕਮ ਇੱਕ ਲੱਖ ਦੇ ਕਰੀਬ ਹੈ। ਲੁੱਟ ਦੀ ਵਾਰਦਾਤ ਵਿੱਚ ਜਖਮੀ ਹੋਏ ਦਵਾਈ ਵਿਕਰੇਤਾ ਵਿੱਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੀੜਤ ਵਿੱਕੀ ਮੁਤਾਬਕ ਹਥਿਆਰਬੰਦ ਲੁੱਟੇਰਿਆਂ ਨੇ ਆਪਣੇ ਮੂੰਹ ‘ਤੇ ਕਪੜੇ ਨਾਲ ਬੰਨ੍ਹਿਆ ਹੋਇਆ ਸੀ।
ਘਟਨਾ ਸੀਸੀਟੀਵੀ ‘ਚ ਹੋਈ ਕੈਦ
ਵਿੱਕੀ ਮੁਤਾਬਕ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 1 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਦਵਾਈ ਵਿਕਰੇਤਾ ਦੀ ਦੁਕਾਨ ਦੇ ਨਾਲ ਲੱਗਦੀ ਦੁੱਧ ਦੀ ਡੇਅਰੀ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਏ ਹਨ। ਫੁਟੇਜ ਮੁਤਾਬਕ ਲੁੱਟੇਰੇ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਅਤੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਹੁਣ ਵੇਖਣ ਵਾਲੀ ਗੱਲ੍ਹ ਇਹ ਹੈ ਕਿ ਪੁਲਿਸ ਇਨ੍ਹਾਂ ਲੁੱਟੇਰਿਆਂ ਨੂੰ ਕਦੋਂ ਗ੍ਰਿਫ਼ਤਾਰ ਕਰਦੀ ਹੈ। ਸੂਬੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਈ ਸਵਾਲ ਖੜ੍ਹੇ ਕਰਦਿਆਂ ਹਨ।