ਫਿਰੋਜ਼ਪੁਰ ‘ਚ ਰਿਟਾਇਰਡ ਕੈਪਟਨ ਦਾ ਬੇਰਹਿਮੀ ਨਾਲ ਕਤਲ, ਭੇਤ ਭਰੇ ਹਲਾਤਾਂ ‘ਚ ਮਿਲੀ ਲਾਸ਼
ਫਿਰੋਜ਼ਪੁਰ ਦੇ 'ਚ ਇੱਕ ਰਿਟਾਇਰਡ ਕੈਪਟਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਮਰੇ 'ਚ ਉਨ੍ਹਾਂ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਖੂਨ ਨਾਲ ਭਰੀ ਹੋਈ ਸੀ। ਉਨ੍ਹਾਂ ਦੇ ਕਮਰੇ ਦਾ ਸਾਰਾ ਸਮਾਨ ਉਥਲ-ਪੁਥਲ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਤੋਂ ਫਰੀਦਕੋਟ ਭੇਜ ਦਿੱਤਾ ਗਿਆ ਹੈ।
ਫਿਰੋਜ਼ਪੁਰ (Firozpur) ਦੇ ਪਿੰਡ ਮਿਰਜ਼ੇ ਕੇ ਵਿੱਚ ਇੱਕ ਰਿਟਾਇਰਡ ਕੈਪਟਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ ਦੇ ਅੰਦਰੋਂ ਬਰਾਮਦ ਹੋਈ ਹੈ। ਜਿਸ ਕਮਰੇ ‘ਚ ਉਨ੍ਹਾਂ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਖੂਨ ਨਾਲ ਭਰੀ ਹੋਈ ਸੀ। ਉਨ੍ਹਾਂ ਦੇ ਕਮਰੇ ਦਾ ਸਾਰਾ ਸਮਾਨ ਉਥਲ-ਪੁਥਲ ਹੋਇਆ ਸੀ। ਇਸ ਤੋਂ ਇਲਾਵਾਂ ਮੁਰਚ ਪਾਉਡਰ ਵੀ ਕਮਰੇ ਚੋਂ ਬਰਾਮਦ ਹੋਇਆ ਹੈ। ਮ੍ਰਿਤਕ ਦਾ ਨਾਂਅ ਜਗਜੀਤ ਸਿੰਘ ਉਰਫ ਗੋਪੀ ਪੁੱਤਰ ਗੁਰਬਚਨ ਸਿੰਘ ਹੈ ਅਤੇ ਇਸ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਨੂੰਹ-ਪੁੱਤ ਇੰਗਲੈਂਡ ਵਿੱਚ ਰਹਿ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਾਮਲਾ ਲੁੱਟ ਖੋਹ ਦਾ ਹੋ ਸਰਦਾ ਹੈ। ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਫਿਲਹਾਲ ਇਸ ਗੱਲ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਕਿ ਉਨ੍ਹਾਂ ਦੀ ਮੌਤ ਦਾ ਮੁੱਖ ਕਾਰਨ ਕੀ ਹੈ।
ਇਕੱਲੇ ਰਹਿੰਦੇ ਸਨ ਰਿਟਾਇਰਡ ਕੈਪਟਨ
ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਜਗਜੀਤ ਸਿੰਘ ਪਿੰਡ ਮਿਰਜੇ ਕੇ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਨੂੰਹ-ਪੁੱਤਰ ਫਿਨਲੈਂਡ ਵਿੱਚ ਰਹਿੰਦੇ ਹਨ। ਅੱਜ ਅਚਾਨਕ ਉਨ੍ਹਾਂ ਅਚਾਨਕ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਕੁਝ ਸਾਲ ਪਹਿਲਾਂ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।