ਫਗਵਾੜਾ ਦੇ ਇੱਕ ਨਿੱਜੀ ਬੈਂਕ ‘ਚ 40 ਲੱਖ ਰੁਪਏ ਦੀ ਲੁੱਟ, ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Phagwara Bank Robbery: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਬੈਂਕ ਕਰਮਚਾਰੀਆਂ ਤੋਂ ਡਿਟੇਲ ਲਵੇਗੀ ਕਿ ਲੁਟੇਰਿਆਂ ਨੇ ਕਿੰਨੀ ਰਕਮ ਲੁੱਟੀ ਹੈ। ਡਕੈਤੀ ਤੋਂ ਤੁਰੰਤ ਬਾਅਦ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਮੌਕੇ 'ਤੇ ਪਹੁੰਚ ਗਈ। ਐਸਪੀ ਭੱਟੀ ਨੇ ਕਿਹਾ ਕਿ ਡਕੈਤੀ ਦੀ ਜਾਣਕਾਰੀ ਮਿਲ ਗਈ ਹੈ। ਪੁਲਿਸ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ।

Phagwara Bank Robbery: ਕਪੂਰਥਲਾ ਦੇ ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐਚਡੀਐਫਸੀ ਬੈਂਕ ਤੋਂ 3 ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ 40 ਲੱਖ ਰੁਪਏ ਲੁੱਟ ਕੀਤੀ ਹੈ। ਦੱਸ ਦਈਏ ਕਿ 3 ਲੁਟੇਰੇ ਇੱਕ ਕਾਰ ਵਿੱਚ ਬੈਂਕ ਦੇ ਅੰਦਰ ਦਾਖਲ ਹੋਏ। ਜਿਵੇਂ ਹੀ ਬੈਂਕ ਦੇ ਅੰਦਰ ਪਹੁੰਚੇ ਉਨ੍ਹਾਂ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ‘ਤੇ ਪਿਸਤੌਲ ਤਾਣ ਲਈ। ਥੋੜ੍ਹੀ ਦੇਰ ਬਾਅਦ ਹੀ ਇੱਕ ਲੁਟੇਰੇ ਨੇ ਬੈਂਕ ਕਰਮਚਾਰੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਲਾਕਰ ਵਿੱਚੋਂ ਪੈਸੇ ਕੱਢਣ ਲਈ ਕਿਹਾ ਗਿਆ।
ਪੁਲਿਸ ਬੈਂਕ ਕਰਮਚਾਰੀਆਂ ਤੋਂ ਲਵੇਗੀ ਡਿਟੇਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਬੈਂਕ ਕਰਮਚਾਰੀਆਂ ਤੋਂ ਡਿਟੇਲ ਲਵੇਗੀ ਕਿ ਲੁਟੇਰਿਆਂ ਨੇ ਕਿੰਨੀ ਰਕਮ ਲੁੱਟੀ ਹੈ। ਡਕੈਤੀ ਤੋਂ ਤੁਰੰਤ ਬਾਅਦ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਮੌਕੇ ‘ਤੇ ਪਹੁੰਚ ਗਈ। ਐਸਪੀ ਭੱਟੀ ਨੇ ਕਿਹਾ ਕਿ ਡਕੈਤੀ ਦੀ ਜਾਣਕਾਰੀ ਮਿਲ ਗਈ ਹੈ। ਪੁਲਿਸ ਨੇ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ।
ਉਨ੍ਹਾਂ ਨੇ ਕਿਹਾ ਕਿ ਬੈਂਕ ਕਰਮਚਾਰੀ ਅਜੇ ਲੁੱਟ ਦੀ ਰਕਮ ਸਾਫ਼ ਨਹੀਂ ਕਰ ਰਹੇ ਹਨ, ਜਿਵੇਂ ਹੀ ਇਹ ਸਾਫ਼ ਹੋ ਜਾਵੇਗਾ, ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸੀਸੀਟੀਵੀ ਦੀ ਜਾਂਚ ਕਰ ਰਹੀ ਪੁਲਿਸ
ਤੁਹਾਨੂੰ ਦੱਸ ਦੇਈਏ ਕਿ ਪੁਲਿਸ ਬੈਂਕ ਤੇ ਨੇੜਲੀਆਂ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਅਪਰਾਧੀਆਂ ਦਾ ਪਤਾ ਲਗਾਇਆ ਜਾ ਸਕੇ। ਕਿਉਂਕਿ ਮਾਮਲਾ ਸ਼ੱਕੀ ਹੈ, ਇਸ ਲਈ ਪੁਲਿਸ ਬੈਂਕ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਲਾਕੇ ਤੋਂ ਮੋਬਾਈਲ ਡੰਪ ਲਏ ਜਾਣਗੇ ਅਤੇ ਇਹ ਦੇਖਣ ਲਈ ਜਾਂਚ ਕੀਤੀ ਜਾਵੇਗੀ ਕਿ ਘਟਨਾ ਸਮੇਂ ਇਲਾਕੇ ਵਿੱਚ ਕਿਹੜੇ ਮੋਬਾਈਲ ਨੰਬਰ ਸਰਗਰਮ ਸਨ।
ਲੁੱਟ ਦੀ ਸੀਸੀਟੀਵੀ ਆਈ ਸਾਹਮਣੇ
ਫਗਵਾੜਾ ਹੁਸ਼ਿਆਰਪੁਰ ਰੋਡ ‘ਤੇ ਸਥਿਤ HDFC ਬੈਂਕ ਵਿੱਚ ਹੋਈ ਲੁੱਟ ਦੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁਟੇਰੇ ਬੈਂਕ ਵਿੱਚ ਦਾਖਲ ਹੋਏ, ਬੈਂਕ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾਇਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਬੈਂਕ ਸੁਰੱਖਿਆ ਗਾਰਡ ਨੂੰ ਜ਼ਮੀਨ ‘ਤੇ ਗੋਡੇ ਟੇਕਣ ਲਈ ਮਜ਼ਬੂਰ ਕੀਤਾ ਗਿਆ ਅਤੇ 40 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ।