ਅਟਾਰੀ ਨੇੜੇ BSF ਨੇ ਜਬਤ ਕੀਤੀ 3 ਕਰੋੜ ਦੀ ਹੈਰੋਇਨ, ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਭਾਰਤ ਭੇਜਣ ਦੀ ਸੀ ਤਿਆਰੀ
ਅਟਾਰੀ ਨੇੜੇ ਪੈਂਦੇ ਪਿੰਡ ਰਾਣੀਆਂ 'ਚ ਬੀਐਸਐਫ਼ ਨੇ 3 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਬਰਾਮਦ ਹੋਈ ਖੇਪ ਦਾ ਵਜਨ 400 ਗ੍ਰਾਮ ਹੈ ਅਤੇ ਇਸ ਨੂੰ ਖੇਤਾਂ ਵਿੱਚ ਸੁੱਟਿਆ ਗਿਆ ਸੀ। ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਡਰੋਨ ਦੇ ਮਾਮਲੇ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਏ ਹਨ।
ਅੰਮ੍ਰਿਤਸਰ (Amritsar) ਦੇ ਅਟਾਰੀ ਨੇੜੇ ਪੈਂਦੇ ਪਿੰਡ ਰਾਣੀਆਂ ‘ਚ ਬੀਐਸਐਫ਼ ਨੇ 3 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਚ ਨਸ਼ੇ ਦੀ ਖੇਪ ਨੂੰ ਪਹੁੰਚਾਇਆ ਜਾ ਰਿਹਾ ਸੀ। ਪੁਲਿਸ ਅਤੇ ਬੀਐਸਐਫ਼ ਦੇ ਸਾਂਝੇ ਆਪ੍ਰੇਸ਼ਨ ਰਾਹੀਂ ਇਸ ਖੇਪ ਨੂੰ ਬਰਾਮਦ ਕੀਤਾ ਗਿਆ ਹੈ। ਇਸ ਬਰਾਮਦ ਹੋਈ ਖੇਪ ਦਾ ਵਜਨ 400 ਗ੍ਰਾਮ ਹੈ ਅਤੇ ਇਸ ਨੂੰ ਖੇਤਾਂ ਵਿੱਚ ਸੁੱਟਿਆ ਗਿਆ ਸੀ। ਇਸ ਨੂੰ ਸੁੱਟਣ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਮੁੜ ਗਿਆ।
ਬੀਐਸਐਫ ਨੇ ਜਾਣਕਾਰੀ ਦਿੱਤੀ ਹੈ ਕਿ ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਨਸ਼ੇ ਦੀ ਖੇਪ ਮਿਲੀ। ਇਸ ਨੂੰ ਪੀਲੀ ਟੇਪ ਨਾਲ ਬੰਨ੍ਹਿਆ ਹੋਇਆ ਸੀ ਜਿਸ ਤੇ ਲਾਈਟ ਲਗਾਈ ਗਈ ਸੀ, ਤਾਂ ਜੋ ਇਥੋਂ ਦੇ ਸਮੱਗਲਰਾਂ ਨੂੰ ਖੇਪ ਨੂੰ ਲੱਭਣ ‘ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਪਰ ਨਸ਼ੀਲਾ ਪਦਾਰਖ ਸਮੱਗਲਿੰਗ ਹੋਣ ਤੋਂ ਪਹਿਲਾਂ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਸ ਨੂੰ ਕਾਬੂ ਕਰ ਲਿਆ।


