ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਮਾਰੀ ਗੋਲੀ, ਇੱਕ ਦੀ ਮੌਤ
ਪੰਜਾਬ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਤੇ ਹੁਣ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਤੋਂ ਆਇਆ ਹੈ। ਇੱਥੇ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਗੋਲੀ ਮਾਰ ਦਿੱਤੀ, ਜਿਸ ਲਛਮਣ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸਦੀ ਜਾਣਕਾਰੀ ਡੀਐੱਸਪੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਓ ਪੁੱਤ ਦੀ ਕੁੱਝ ਬਦਮਾਸ਼ਾਂ ਨਾਲ ਝਗੜਾ ਦੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੰਕੇਤਕ ਤਸਵੀਰ
ਪੰਜਾਬ ਨਿਊਜ। ਅੰਮ੍ਰਿਤਸਰ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ ਹੁਣ ਮੁੜ ਜੰਡਿਆਲਾ ਗੁਰੂ ਵਿੱਚ ਗੋਲੀ ਚੱਲ ਗਈ। ਇੱਥੇ ਘਾਹ ਮੰਡੀ ਦੇ ਲਾਗੇ ਬਦਮਾਸ਼ਾਂ (Scoundrels) ਨੇ ਪਿਓ ਪੁੱਤ ਨੂੰ ਗੋਲੀ ਮਾਰ ਦਿੱਤੀ, ਜਿਸ ਵਿੱਚ ਪਿਓ ਦੀ ਮੌਤ ਹੋ ਗਈ। ਦੋਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਸੰਬਧੀ ਜੰਡਿਆਲਾ (Jandiala) ਦੇ ਡੀ ਐਸਪੀ ਜੀ ਐਸ ਸਹੋਤਾ ਨੇ ਜਾਣਕਾਰੀ ਦਿੰਦਿਆ ਕਿ ਅੱਜ ਸ਼ਾਮ ਘਾਹ ਮੰਡੀ ਇਲਾਕੇ ਵਿਚ ਸਬਜੀ ਵੇਚਣ ਵਾਲੇ ਪਿਉ ਪੁਤ ਲਛਮਣ ਦਾਸ ਅਤੇ ਚਮਨ ਲਾਲ ਦੇ ਗੋਲੀ ਲਗਣ ਦੀ ਗਲ ਸਾਹਮਣੇ ਆਈ ਹੈ।
ਇਸ ਵਿਚ ਪਤਾ ਲਗਾ ਕਿ ਇਹਨਾ ਪਿਓ ਪੁੱਤ ਨਾਲ ਅਡੇ ਤੇ ਕੁੱਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਵਿਚ ਹੱਥੋ ਪਾਈ ਹੋਣ ਤੇ ਦੂਜੀ ਵੱਲੋ ਇਨ੍ਹਾਂ ਨੂੰ ਨਿਸ਼ਾਨਾ ਗੋਲੀ ਚਲਾ ਦਿੱਤੀ। ਡੀਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ (Arrested) ਕਰਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।