52 ਹਜ਼ਾਰ ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਇੱਕ ਅਰੋਪੀ ਗ੍ਰਿਫਤਾਰ, ਬੋਲੈਰੋ ਕੈਂਪਰ ਗੱਡੀ ਵੀ ਬਰਾਮਦ

Updated On: 

20 Dec 2025 15:56 PM IST

ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਏਐਸਆਈ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਦਿੱਲੀ ਕਲੋਨੀ ਦੇ ਗੇਟ ਨੇੜੇ ਨਾਕਾਬੰਦੀ ਕੀਤੀ। ਜਾਂਚ ਦੌਰਾਨ, ਦੋਸ਼ੀ ਗੁਰਦੀਪ ਸਿੰਘ ਉਰਫ਼ ਸੋਨੂੰ ਨੂੰ ਉਸ ਦੇ ਬੋਲੈਰੋ ਕੈਂਪਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ, ਅਰੋਪੀ ਤੋਂ 104 ਨਕਲੀ 500 ਰੁਪਏ ਦੇ ਨੋਟ, ਕੁੱਲ 52,000 ਰੁਪਏ ਬਰਾਮਦ ਕੀਤੇ ਗਏ।

52 ਹਜ਼ਾਰ ਰੁਪਏ ਦੀ ਨਕਲੀ ਭਾਰਤੀ ਕਰੰਸੀ ਸਮੇਤ ਇੱਕ ਅਰੋਪੀ ਗ੍ਰਿਫਤਾਰ, ਬੋਲੈਰੋ ਕੈਂਪਰ ਗੱਡੀ ਵੀ ਬਰਾਮਦ

52 ਹਜ਼ਾਰ ਰੁਪਏ ਦੀ ਨਕਲੀ ਭਾਰਤੀ ਕਰੰਸੀ ਨੋਟਾਂ ਸਮੇਤ ਇੱਕ ਅਰੋਪੀ ਗ੍ਰਿਫਤਾਰ

Follow Us On

ਨਕਲੀ ਕਰੰਸੀ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ ਮੋਗਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ 52,000 ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਤੋਂ ਇੱਕ ਚਿੱਟੀ ਬੋਲੇਰੋ ਕੈਂਪਰ ਗੱਡੀ ਨੰਬਰ PB10-FV-7950 ਵੀ ਜ਼ਬਤ ਕੀਤੀ। ਸਿਟੀ-1 ਪੁਲਿਸ ਸਟੇਸ਼ਨ ਮੋਗਾ ਦੇ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਵਰੁਣ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ‘ਤੇ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਉਰਫ਼ ਸੋਨੂੰ ਜੋ ਕਿ ਕੋਟ ਈਸੇ ਖਾਨ ਦਾ ਰਹਿਣ ਵਾਲਾ ਹੈ, ਇੱਕ ਕਬਾੜ ਡੀਲਰ ਹੈ। ਉਹ ਅਕਸਰ ਵੱਡੀ ਮਾਤਰਾ ਵਿੱਚ ਨਕਲੀ ਭਾਰਤੀ ਕਰੰਸੀ ਨੋਟ ਲੈ ਕੇ ਜਾਂਦਾ ਸੀ ਅਤੇ ਇੱਕ ਚਿੱਟੇ ਬੋਲੈਰੋ ਕੈਂਪਰ ਵਿੱਚ ਘੁੰਮਦਾ ਸੀ।

ਗੁਪਤ ਸੂਚਨਾ ਤੇ ਕਾਰਵਾਈ

ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਏਐਸਆਈ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਦਿੱਲੀ ਕਲੋਨੀ ਦੇ ਗੇਟ ਨੇੜੇ ਨਾਕਾਬੰਦੀ ਕੀਤੀ। ਜਾਂਚ ਦੌਰਾਨ, ਦੋਸ਼ੀ ਗੁਰਦੀਪ ਸਿੰਘ ਉਰਫ਼ ਸੋਨੂੰ ਨੂੰ ਉਸ ਦੇ ਬੋਲੈਰੋ ਕੈਂਪਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ, ਅਰੋਪੀ ਤੋਂ 104 ਨਕਲੀ 500 ਰੁਪਏ ਦੇ ਨੋਟ, ਕੁੱਲ 52,000 ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਖਿਲਾਫ ਸਿਟੀ-1 ਪੁਲਿਸ ਸਟੇਸ਼ਨ, ਮੋਗਾ ਵਿਖੇ ਮਾਮਲਾ ਦਰਜ ਕਰ ਲਿਆ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਰਿਮਾਂਡ ਦੌਰਾਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਦੋਸ਼ੀ ਨੇ ਨਕਲੀ ਨੋਟ ਖੁਦ ਬਣਾਏ ਸਨ ਜਾਂ ਕਿਸੇ ਹੋਰ ਤੋਂ ਪ੍ਰਾਪਤ ਕੀਤੇ ਸਨ।

ਪੁਲਿਸ ਦੇ ਅਨੁਸਾਰ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਅਰੋਪੀ ਨਕਲੀ ਭਾਰਤੀ ਕਰੰਸੀ ਕਿੱਥੋਂ ਲੈ ਕੇ ਆਇਆ ਸੀ। ਪੁਲਿਸ ਨੇ ਕਾਰਵਾਈ ਦੌਰਾਨ ਦੱਸੀਆਂ ਸੀ ਕੀ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਸੀ ਕੀ ਇਹ ਵਿਅਕਤੀ ਨਕਲੀ ਕਰੰਸੀ ਰੱਖੀ ਹੋਈ ਹੈ।