ਟਾਂਡਾ ਉੜਮੁੜ ਨੇੜੇ ਬਾਈਕ ਮੈਕੇਨਿਕ ਦਾ ਸਰੇਆਮ ਕਤਲ, ਪੱਤਰ ਦੇ ਸਾਹਮਣੇ ਮਾਰੀਆਂ ਗੋਲੀਆਂ

Updated On: 

19 Dec 2025 08:40 AM IST

ਇਹ ਘਟਨਾ ਵੀਰਵਾਰ ਸ਼ਾਮ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਬਿੱਲਾ ਆਪਣੇ ਪੁੱਤਰ ਨਾਲ ਅੱਡਾ ਕਲੋਇਆ ਆਇਆ ਸੀ, ਜਦੋ ਉਹ ਅੱਡੇ 'ਤੇ ਇੱਕ ਮਿਠਾਈ ਦੀ ਦੁਕਾਨ ਤੋਂ ਕੁੱਝ ਲੈ ਕੇ ਕਾਰ ਵੱਲ ਆ ਰਿਹਾ ਸੀ ਤਾਂ ਉਸੇ ਸਮੇਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਬਿੱਲੇ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲਿਆ ਸਨ।

ਟਾਂਡਾ ਉੜਮੁੜ ਨੇੜੇ ਬਾਈਕ ਮੈਕੇਨਿਕ ਦਾ ਸਰੇਆਮ ਕਤਲ, ਪੱਤਰ ਦੇ ਸਾਹਮਣੇ ਮਾਰੀਆਂ ਗੋਲੀਆਂ

ਟਾਂਡਾ ਉੜਮੁੜ ਨੇੜੇ ਬਾਈਕ ਮੈਕੇਨਿਕ ਦਾ ਸਰੇਆਮ ਕਤਲ, ਪੱਤਰ ਦੇ ਸਾਹਮਣੇ ਮਾਰੀਆਂ ਗੋਲੀਆਂ

Follow Us On

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਬੱਸ ਅੱਡ ਕਲੋਇਆ ਨੇੜੇ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਥਾਰ ਦਿੱਤਾ। ਬਦਮਾਸ਼ਾਂ ਨੇ ਉਸ ਤੇ ਕਈ ਰਾਊਂਡ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਜੀਤ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਕੰਧਾਲਾ ਸ਼ੇਖ ਵਜੋਂ ਹੋਈ ਹੈ। ਉਹ ਬਾਈਕ ਮੈਕੇਨਿਕ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ, ਬਲਜੀਤ ਸਿੰਘ (ਬਿੱਲਾ) ਰਸੂਲਪੁਰ ਮੋੜ ਨੇੜੇ ਬੁਲੇਟ ਬਾਈਕ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ।

ਇਹ ਘਟਨਾ ਵੀਰਵਾਰ ਸ਼ਾਮ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਬਿੱਲਾ ਆਪਣੇ ਪੁੱਤਰ ਨਾਲ ਅੱਡਾ ਕਲੋਇਆ ਆਇਆ ਸੀ, ਜਦੋ ਉਹ ਅੱਡੇ ਤੇ ਇੱਕ ਮਿਠਾਈ ਦੀ ਦੁਕਾਨ ਤੋਂ ਕੁੱਝ ਲੈ ਕੇ ਕਾਰ ਵੱਲ ਆ ਰਿਹਾ ਸੀ ਤਾਂ ਉਸੇ ਸਮੇਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਬਿੱਲੇ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲਿਆ ਸਨ।

ਘਟਨਾ ਤੋਂ ਬਾਅਦ ਬਿੱਲੇ ਨੂੰ ਟਾਂਡਾ ਦੇ ਇੱਕ ਹਸਪਤਾਲ ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬਿੱਲਾ ਦੇ ਸਿਰ ਤੇ ਸਰੀਰ ਦੇ ਗੋਲੀ ਮਾਰੀਆਂ ਗਈਆਂ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ਤੇ ਐਸਪੀ ਪਰਮਿੰਦਰ ਸਿੰਘ ਤੇ ਡੀਐਸਪੀ ਦਵਿੰਦਰ ਸਿੰਘ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।