ਆਜ ਤੱਕ ਵਿੱਚ 4 ਸਾਲ ਕੰਮ ਕਰਨ ਦਾ ਤਜ਼ਰਬਾ, ਨਿਊਜ਼-24 ਨਾਲ 10 ਸਾਲ, ਇੰਡੀਆ ਨਿਊਜ਼ ਨਾਲ ਪੰਜ ਸਾਲ, ਫਾਸਟਵੇਅ ਨਾਲ 12 ਸਾਲ, ਆਈਬੀਐਨ 7.5 ਸਾਲ, ਜੱਸ ਪੰਜਾਬੀ ਨਾਲ 6 ਸਾਲ ਤੱਕ ਕੰਮ ਕਰਨ ਦਾ ਤਜ਼ਰਬਾ। ਫਿਲਹਾਲ ਟੀਵੀ9 ਭਾਰਤਵਰਸ਼ ਨਾਲ ਜੁੜਿਆ ਹੋਇਆ ਹਾਂ।
ਪੁਲਿਸ ਨੇ ਦੱਸਿਆ ਹੈ ਕਿ ਇਹ ਪਰਿਵਾਰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਜਦੋਂ ਕੀ ਦੂਜੇ ਪਾਸਿਓਂ ਕੋਈ ਹੋਰ ਮੋਸਟਸਾਈਕਲ ਆ ਰਿਹਾ ਸੀ। ਇਸ ਦੌਰਾਨ ਦੋਨਾਂ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਮਗਰੋਂ ਆ ਰਹੇ ਟੱਰਕ ਨੇ ਮੋਟਰਸਾਈਕਲ ਸਵਾਲ ਦੀ ਪਤਨੀ ਅਤੇ ਬੇਟੀ ਦਰੜ ਦਿੱਤਾ।
ਦੋਵੇਂ ਨੌਜਵਾਨ ਅਮਰੀਕਾ ਵਿੱਚ ਇਕੱਠੇ ਟਰਾਲਾ ਚਲਾ ਰਹੇ ਸਨ। ਇਹ ਦੋਵੇਂ ਨੌਜਵਾਨ ਜੋ ਕਿ ਨੌਕਰੀ ਦਾ ਕੰਮ ਕਰ ਰਹੇ ਸਨ ਅਤੇ ਕੈਲੇਫੋਰਨੀਆ ਤੋਂ ਨਿਊ ਮੈਕਕੋਏ ਜਾ ਰਹੇ ਸਨ। ਇਸ ਦੌਰਾਨ ਹਾਈਵੇ ਨੰਬਰ 144 'ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨਾਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
Portugal Road Accident: ਮ੍ਰਿਤਕ ਨੌਜਵਾਨ ਦੀ ਪਛਾਣ ਤਜਿੰਦਰ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਵਜੋਂ ਹੋਈ ਹੈ। ਹਾਦਸੇ ਦੌਰਾਨ ਕਾਰ 'ਚ 5 ਨੌਜਵਾਨ ਸਵਾਰ ਸਨ। ਜਿਸ ਵਿੱਚੋਂ ਤਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਅਤੇ 12 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਕਿਸਾਨ ਗੁਰਦਾਸਪੁਰ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ। ਉਹ ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਅਤੇ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਜਿਸ ਕਿਸਾਨ ਦੀ ਲਾਟਰੀ ਨਿਕਲੀ ਹੈ ਉਹ ਪੇਸ਼ੇ ਤੋਂ ਕਿਸਾਨ ਹੈ ਅਤੇ ਦਹਾਕਿਆਂ ਤੋਂ ਖੇਤੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਹਰ ਕੋਈ ਵਿਆਹਿਆ ਹੋਇਆ ਹੈ। ਉਸ ਦੇ ਪੁੱਤਰ ਵਿਦੇਸ਼ ਰਹਿੰਦੇ ਹਨ। ਸ਼ੀਤਲ ਸਿੰਘ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਸੀ ਕਿ ਉਸਦੀ ਇੱਕ ਦਿਨ ਲਾਟਰੀ ਜ਼ਰੂਰ ਨਿਕਲੇਗੀ। ਕਿਸਾਨ ਨੇ ਕਿਹਾ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਕਰੇਗਾ।
ਇਸ ਤੋਂ ਪਹਿਲਾਂ ਮਾਸਟਰ ਸਲੀਮ ਨੇ ਜਲੰਧਰ, ਲੁਧਿਆਣਾ ਅਤੇ ਹਿਮਾਚਲ ਵਿੱਚ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਜਾ ਕੇ ਮੁਆਫੀ ਮੰਗੀ ਸੀ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮਾਸਟਰ ਸਲੀਮ ਨੇ ਜਲੰਧਰ ਦੇ ਨਕੋਦਰ ਸਥਿਤ ਡੇਰੇ 'ਚ ਮਾਤਾ ਚਿੰਤਪੁਰਨੀ ਦੇ ਪੁਜਾਰੀ ਦਾ ਨਾਂ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ 'ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਾਸਟਰ ਸਲੀਮ ਕਈ ਮੰਦਿਰਾਂ 'ਚ ਜਾ ਕੇ ਮੁਆਫੀ ਮੰਗ ਚੁੱਕੇ ਹਨ।
ਗੁੜ ਬਣਾਉਣ ਵਾਲੀ ਮਿਲਾਵਟਖੋਰਾਂ ਕੰਪਨੀਆਂ ਖ਼ਿਲਾਫ਼ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਸਖਤ ਕਾਰਵਾਈ ਕੀਤੀ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕਰੀਬ 40 ਕੁਇੰਟਲ ਗੁੜ ਅਤੇ 25 ਕੁਇੰਟਲ ਅਖਾਣਯੋਗ ਗੈਰ-ਮਿਆਰੀ ਚੀਨੀ ਨਸ਼ਟ ਕੀਤੀ ਗਈ ਹੈ ਅਤੇ ਭੱਠੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹੇ ਵਿੱਚ ਗੰਨੇ ਦੀ ਕਾਸ਼ਤ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਇਸ ਦੀ ਕਾਸ਼ਤ ਮਿੱਠੀ ਨਹੀਂ ਹੋ ਜਾਂਦੀ। ਡਾ: ਲਖਵੀਰ ਸਿੰਘ ਨੇ ਕਿਹਾ ਜਦੋਂ ਤੱਕ ਗੰਨਾ ਗੁੜ ਬਣਾਉਣ ਦੇ ਯੋਗ ਨਹੀਂ ਹੋ ਜਾਂਦਾ ਉਦੋਂ ਤੱਕ ਗੁੜ ਨਾ ਬਣਾਓ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਖੇਤਰ ਵਿਚ ਨਵੇਂ ਆਯਾਮ ਸਥਾਪਿਤ ਕਰਨ ਦੇ ਮੌਕੇ ਮਿਲਣਗੇ ਅਤੇ ਸੂਬੇ ਦੇ ਨੌਜਵਾਨ ਖਿਡਾਰੀ ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਖੇਡ ਦਾ ਲੋਹਾ ਮਨਵਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
Football Tournament: ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ 'ਚ ਹੋਏ ਫੁੱਟਬਾਲ ਟੂਰਨਾਮੈਂਟ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਮਾਨ ਸਰਕਾਰ ਖਿਡਾਰੀਆਂ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੇਗੀ।
Health Minister ਨੇ ਕਿਹਾ ਕਿ ਸਿਹਤ ਵਿਭਾਗ ਵਿਚ ਵੱਧ ਤੋਂ ਵੱਧ ਭਰਤੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਈਐਮਏ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
Digital Library: ਲਾਇਬ੍ਰੇਰੀ ਵਿੱਚ ਡਿਜੀਟਲ ਰੀਡਿੰਗ ਰੂਮ, ਹਾਈਟੈੱਕ ਕੰਪਿਊਟਰ, ਟੈਬਸ, ਵਾਈ ਫਾਈ, ਕਿਡਜ਼ ਜ਼ੋਨ, ਸੀਨੀਅਰ ਸਿਟੀਜ਼ਨਸ ਜ਼ੋਨ ਅਤੇ ਕਾਨਫਰੰਸ ਰੂਮ ਦੀ ਵਿਸ਼ੇਸ਼ ਸੁਵਿਧਾ
Sjoba Rally: ਪੰਜਾਬ ਸੈਰ-ਸਪਾਟਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਾਹਸਿਕ ਰੈਲੀ ਇਕ ਹਫ਼ਤਾ ਪਹਿਲਾਂ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2023 ਵਿਚ ਪੇਸ਼ ਕੀਤੀ ਗਈ