ਆਪਣੇ ਬੱਚੇ ਦਾ ਕਾਤਲ ਨਿਕਲੀ ਮਾਂ, ਮਾਨਸਾ ਕਤਲ ਮਾਮਲੇ 'ਚ ਪੁਲਿਸ ਦਾ ਦਾਅਵਾ | Mansa Bus stand child Dead body police arrest mother know full detail in punjabi Punjabi news - TV9 Punjabi

ਆਪਣੇ ਬੱਚੇ ਦਾ ਕਾਤਲ ਨਿਕਲੀ ਮਾਂ, ਮਾਨਸਾ ਕਤਲ ਮਾਮਲੇ ‘ਚ ਪੁਲਿਸ ਦਾ ਦਾਅਵਾ

Updated On: 

04 Apr 2024 12:05 PM

ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਕਾਤਲ ਉਸ ਦੀ ਮਾਂ ਵੀਰਪਾਲ ਕੌਰ ਹੈ। ਮਾਨਸਾ ਦੇ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਇਸ ਸਬੰਧੀ ਅਗਲੇਰੀ ਕਾਰਵਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਪਹਿਲਾਂ ਬੱਚੇ ਨੂੰ ਪਿੰਡ ਤੋਂ ਲੈ ਗਈ ਅਤੇ ਬਾਅਦ 'ਚ ਮਾਨਸਾ ਜਾ ਕੇ ਉਸ ਦਾ ਕਤਲ ਕਰ ਦਿੱਤਾ।

ਆਪਣੇ ਬੱਚੇ ਦਾ ਕਾਤਲ ਨਿਕਲੀ ਮਾਂ, ਮਾਨਸਾ ਕਤਲ ਮਾਮਲੇ ਚ ਪੁਲਿਸ ਦਾ ਦਾਅਵਾ

ਮਾਨਸਾ 'ਚ ਬੱਚੇ ਦਾ ਕਤਲ

Follow Us On

ਮਾਨਸਾ ਦੇ ਬੱਸ ਸਟੈਂਡ ਤੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ ਜਿਸ ਮਾਮਲੇ ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਕਾਤਲ ਉਸ ਦੀ ਮਾਂ ਵੀਰਪਾਲ ਕੌਰ ਹੈ। ਮਾਨਸਾ ਦੇ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਇਸ ਸਬੰਧੀ ਅਗਲੇਰੀ ਕਾਰਵਾਈ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਪਹਿਲਾਂ ਬੱਚੇ ਨੂੰ ਪਿੰਡ ਤੋਂ ਲੈ ਗਈ ਅਤੇ ਬਾਅਦ ‘ਚ ਮਾਨਸਾ ਜਾ ਕੇ ਉਸ ਦਾ ਕਤਲ ਕਰ ਦਿੱਤਾ।

ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਬੱਚੇ ਨੂੰ ਜ਼ਮੀਨ ਹੇਠਾਂ ਦੱਬ ਦਿੱਤਾ ਸੀ। ਦੂਜੇ ਪਾਸੇ ਦੋਸ਼ੀ ਔਰਤ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਨਰਕ ਬਣ ਗਈ ਹੈ। ਉਸ ਦਾ ਪਤੀ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਔਖੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਬੱਚੇ ਨੂੰ ਘਰ ‘ਚ ਹੀ ਮਾਰਿਆ ਸੀ ਅਤੇ ਲਾਸ਼ ਨੂੰ ਬੱਸ ਸਟੈਂਡ ‘ਤੇ ਛੱਡ ਦਿੱਤਾ। ਉਸ ਤੋਂ ਬਾਅਦ ਉਸ ਨੂੰ ਜੋ ਵੀ ਬੱਸ ਮਿਲੀ, ਉਹ ਮਾਨਸਾ ਬੱਸ ਸਟੈਂਡ ਤੋਂ ਆਪਣੇ ਘਰ ਵਾਪਿਸ ਆ ਗਈ। ਉਸ ਨੇ ਕਿਹਾ ਕਿ ਉਹ ਬਾਅਦ ਉਹ ਆਪਣੇ ਕੀਤੇ ‘ਤੇ ਬਹੁਤ ਪਛਤਾਵਾ ਮਹਿਸੂਸ ਕਰ ਰਹੀ ਸੀ।

ਇਹ ਵੀ ਪੜ੍ਹੋ: ਕੌਮਾਂਤਰੀ ਡਰੱਗ ਕੇਸ ਚ ਮੁਲਜ਼ਮ ਨੇ ਜਾਰੀ ਕੀਤੀ ਰਿਕਾਰਡਿੰਗ, ਪੁਲਿਸ ਤੇ ਲੱਗੇ ਇਲਜ਼ਾਮ

ਮ੍ਰਿਤਕ ਬੱਚੇ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਾਮਾਨ ਲੈਣ ਲਈ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਬੱਚੇ ਦੀ ਫੋਟੋ ਦੇਖ ਕੇ ਉਸ ਨੇ ਪਛਾਣ ਲਿਆ ਕਿ ਇਹ ਉਸ ਦਾ ਆਪਣਾ ਬੱਚਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੇ ਘਰ ਫੋਨ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਪਰ ਬੱਚੇ ਦੀ ਮਾਂ ਜੈਸਮੀਨ ਨੇ ਦੱਸਿਆ ਕਿ ਉਹ ਆਪਣੀ ਦਾਦੀ ਦੇ ਘਰ ਗਈ ਹੋਈ ਸੀ। ਫਿਰ ਬੱਚੇ ਦੀ ਦਾਦੀ ਨੂੰ ਉਸ ਬਾਰੇ ਜਾਣਕਾਰੀ ਲੈਣ ਲਈ ਬੱਚੇ ਦੇ ਨਾਨਕੇ ਘਰ ਭੇਜਿਆ ਗਿਆ ਪਰ ਉੱਥੇ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਸਾਰੀ ਜਾਂਚ ਤੋਂ ਬਾਅਦ ਵੀ ਬੱਚੇ ਦੀ ਮਾਂ ਨੇ ਮੂੰਹ ਨਹੀਂ ਖੋਲ੍ਹਿਆ।

ਮਾਨਸਾ ਪੁਲਿਸ ਨੂੰ ਨਹੀਂ ਲੱਗਾ ਕੋਈ ਸੁਰਾਗ

ਹਾਲਾਂਕਿ ਜਦੋਂ ਜੈਸਮੀਨ ਨੂੰ ਘਰ ਬੁਲਾ ਕੇ ਦੁਬਾਰਾ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ। ਜਿਸ ਤੋਂ ਬਾਅਦ ਪਰਿਵਾਰ ਨੇ ਜੈਸਮੀਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਤੋਂ ਪੁੱਛਗਿੱਛ ਕਰ ਰਹੀ ਹੈ।

Exit mobile version