ਰਾਣਾ ਬਲਾਚੌਰੀਆ ਕਲਤਕਾਂਡ ਦਾ ਮੁੱਖ ਸ਼ੂਟਰ ਐਨਕਾਉਂਟਰ ‘ਚ ਢੇਰ, SSP ਬੋਲੇ- ਪੁਲਿਸ ਕਸਟਡੀ ‘ਚੋਂ ਹੋਇਆ ਸੀ ਫਰਾਰ

Updated On: 

17 Jan 2026 11:42 AM IST

Rana Balachauria Murderer Encounter: ਮੋਹਾਲੀ ਵਿੱਚ ਹੋਏ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਕੇਸ ਵਿੱਚ ਪੁਲਿਸ ਨੇ ਦੋ ਸ਼ੂਟਰਸ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਤਰਨਦੀਪ ਸਿੰਘ ਅਤੇ ਆਕਾਸ਼ ਵਜੋਂ ਹੋਈ ਸੀ। ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਨੇ ਪੰਜਾਬ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਸਿੱਕਮ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ।

ਰਾਣਾ ਬਲਾਚੌਰੀਆ ਕਲਤਕਾਂਡ ਦਾ ਮੁੱਖ ਸ਼ੂਟਰ ਐਨਕਾਉਂਟਰ ਚ ਢੇਰ, SSP ਬੋਲੇ- ਪੁਲਿਸ ਕਸਟਡੀ ਚੋਂ ਹੋਇਆ ਸੀ ਫਰਾਰ
Follow Us On

ਪੰਜਾਬ ਦੀ ਮੋਹਾਲੀ ਪੁਲਿਸ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੇ ਇੱਕ ਸ਼ੱਕੀ ਦਾ ਐਨਕਾਉਂਟਰ ਕਰਕੇ ਢੇਰ ਕਰ ਦਿੱਤਾ ਹੈ। ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਕਰਨ ਨੂੰ ਸੀਆਈਏ ਵਿੱਚ ਰੱਖਿਆ ਗਿਆ ਸੀ। ਉਸਨੇ ਦੇਰ ਰਾਤ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਰਾਤ ਦੇ ਲਗਭਗ 11:30 ਵਜੇ, ਜਦੋਂ ਪੁਲਿਸ ਦੀ ਗੱਡੀ ਡਿਵਾਈਡਰ ਤੇ ਚੜ੍ਹ ਗਈ ਤਾਂ ਪੁਲਿਸ ਨੇ ਜਾਂਚ ਲਈ ਗੱਡੀ ਨੂੰ ਰੋਕਿਆ।

ਇਸ ਦੌਰਾਨ ਕਰਨ ਡਿਫਾਲਟਰ ਨੇ ਹੱਥਕੜੀ ਛੁੜਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਰਾਤ ਭਰ ਪੁਲਿਸ ਉਸਨੂੰ ਲੱਭਦੀ ਰਹੀ ਅਤੇ ਸਵੇਰੇ ਜਾਂਚ ਦੌਰਾਨ ਪੁਲਿਸ ਨੂੰ ਉਹ ਮਿਲ ਗਿਆ। ਪੁਲਿਸ ਨੂੰ ਵੇਖਦਿਆ ਹੀ ਉਸ ਨੇ ਫਾਈਰਿੰਗ ਕਰ ਦਿੱਤੀ। ਜਦੋਂ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ, ਤਾਂ ਉਸਦੀ ਲੱਤ ਵਿੱਚ ਗੋਲੀ ਲੱਗੀ।

ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਐਨਕਾਉਂਟਰ ਬਾਰੇ ਦੱਸਿਆ

ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਕਰਨ ਨੂੰ ਸੀਆਈਏ ਵਿੱਚ ਰੱਖਿਆ ਗਿਆ ਸੀ। ਉਸ ਨੇ ਦੇਰ ਰਾਤ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਰਾਤ ਲਗਭਗ 11:30 ਵਜੇ, ਜਦੋਂ ਪੁਲਿਸ ਦੀ ਗੱਡੀ ਡਿਵਾਈਡਰ ‘ਤੇ ਚੜ੍ਹ ਗਈ, ਤਾਂ ਪੁਲਿਸ ਨੇ ਜਾਂਚ ਲਈ ਗੱਡੀ ਨੂੰ ਰੋਕਿਆ, ਪਰ ਉਹ ਫਰਾਰ ਹੋ ਚੁੱਕਾ ਸੀ। ਸਵੇਰੇ ਜਾਂਚ ਦੌਰਾਨ ਉਹ ਪੁਲਿਸ ਨੂੰ ਮਿਲ ਗਿਆ।

ਉਸ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਸੀ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸ ਦੀ ਲੱਤ ਵਿੱਚ ਗੋਲੀ ਲੱਗੀ। ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਵੀ, ਉਸ ਨੇ ਪੁਲਿਸ ‘ਤੇ ਗੋਲੀਬਾਰੀ ਜਾਰੀ ਰੱਖੀ। ਫਿਰ ਜਵਾਬੀ ਗੋਲੀਬਾਰੀ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੂਰੀ ਪਲਾਨਿੰਗ ਨਾਲ ਕੀਤਾ ਸੀ ਰਾਣਾ ਬਲਾਚੌਰੀਆ ਦਾ ਕਤਲ

ਐਸਐਸਪੀ ਹਰਮਨਦੀਪ ਸਿੰਘ ਹੰਸ ਦੇ ਅਨੁਸਾਰ, ਰਾਣਾ ਬਲਾਚੌਰੀਆ ਦੇ ਕਤਲ ਵਿੱਚ ਤਿੰਨ ਵਿਅਕਤੀ ਸਿੱਧੇ ਤੌਰ ‘ਤੇ ਸ਼ਾਮਲ ਸਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਨ ਪਾਠਕ ਉਰਫ਼ ਕਰਨ ਡਿਫਾਲਟਰ, ਲੁਧਿਆਣਾ ਦੇ ਬਰ੍ਹੇਵਾਲ ਦਾ ਰਹਿਣ ਵਾਲਾ ਤਰਨਦੀਪ ਸਿੰਘ ਅਤੇ ਤਰਨਤਾਰਨ ਦਾ ਰਹਿਣ ਵਾਲਾ ਆਕਾਸ਼ਦੀਪ ਸਿੰਘ ਸ਼ਾਮਲ ਹਨ। 15 ਦਸੰਬਰ ਨੂੰ, ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ। ਮੈਚ ਦੌਰਾਨ, ਦੋ ਨੌਜਵਾਨਾਂ ਨੇ ਸੈਲਫੀ ਲੈਣ ਦੇ ਬਹਾਨੇ, ਪਹਿਲਾਂ ਰਾਣਾ ਬਲਾਚੌਰੀਆ ਦੇ ਚਿਹਰੇ ਨੂੰ ਸ਼ਾਲ ਨਾਲ ਢੱਕਿਆ ਅਤੇ ਫਿਰ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਹ ਜ਼ਮੀਨ ‘ਤੇ ਡਿੱਗ ਪਏ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਫਿਰ ਤਰਨਦੀਪ ਸਿੰਘ ਉਸ ਨੂੰ ਮੋਟਰਸਾਈਕਲ ‘ਤੇ ਲੈ ਗਏ। ਫਿਰ ਉਨ੍ਹਾਂ ਨੇ ਸੋਹਾਣਾ ਖੇਤਰ ਵਿੱਚ ਆਪਣੀ ਗੱਡੀ ਬਦਲੀ। ਉਹ ਫਿਰ ਟੈਕਸੀ ਰਾਹੀਂ ਪਾਣੀਪਤ, ਫਿਰ ਦਿੱਲੀ ਗਏ। ਦਿੱਲੀ ਤੋਂ, ਉਹ ਬੰਗਲੌਰ, ਫਿਰ ਮੁੰਬਈ, ਫਿਰ ਕੋਲਕਾਤਾ ਅਤੇ ਫਿਰ ਸਿਲੀਗੁੜੀ ਗਏ। ਪੁਲਿਸ ਟੀਮਾਂ ਉਨ੍ਹਾਂ ਦੇ ਪਿੱਛਾ ਕਰ ਰਹੀਆਂ ਸਨ। ਜਿਵੇਂ ਹੀ ਉਸਨੂੰ ਕੋਲਕਾਤਾ ਆਇਆ, ਪੰਜਾਬ ਪੁਲਿਸ ਦੇ AGTF ਨੇ ਪੱਛਮੀ ਬੰਗਾਲ ਪੁਲਿਸ, ਕੋਲਕਾਤਾ STF ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਉਸਨੂੰ 12 ਜਨਵਰੀ 2026 ਨੂੰ ਹਾਵੜਾ ਸਟੇਸ਼ਨ ਦੇ ਨੇੜੇ ਗ੍ਰਿਫਤਾਰ ਕਰ ਲਿਆ।

Related Stories
ਜਲੰਧਰ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਕੀਤੀ ਚੋਰੀ; CCTV ਫੁਟੇਜ ਖੰਗਾਲ ਰਹੀ ਪੁਲਿਸ
ਅੰਮ੍ਰਿਤਸਰ ਵਿੱਚ ਲੋਹੜੀ ‘ਤੇ ਫਾਈਰਿੰਗ, ਪਤੰਗ ਉਡਾਉਂਦੇ ਸਮੇਂ ਸ਼ਖਸ ਨੇ ਚਲਾਈ ਗੋਲੀ, ਵੀਡੀਓ ਸਾਹਮਣੇ ਆਉਣ ਤੇ ਪੁਲਿਸ ਬੋਲੀ – ਛੇਤੀ ਹੋਵੇਗੀ ਗ੍ਰਿਫਤਾਰੀ
ਪਟਿਆਲਾ ਵਿੱਚ ਪੁਲਿਸ ਅਤੇ ਸ਼ਾਰਪਸ਼ੂਟਰਾਂ ਵਿਚਾਲੇ ਮੁਕਾਬਲਾ: ਦੋ ਬਦਮਾਸ਼ ਜ਼ਖਮੀ; ਐਨਆਰਆਈ ਤੋਂ ਫਿਰੌਤੀ ਅਤੇ ਫਾਈਰਿੰਗ ਮਾਮਲੇ ਚ ਸਨ ਵਾਂਟੇਂਡ
ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਪੱਛਮੀ ਬੰਗਾਲ ਤੋਂ 2 ਸ਼ੂਟਰਸ ਗ੍ਰਿਫ਼ਤਾਰ, ਸਵੇਰੇ ਹੀ DGP ਨੇ ਦਿੱਤੇ ਸਨ ਸੰਕੇਤ
ਲੁਧਿਆਣਾ ਵਿੱਚ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦਾ ਐਨਕਾਉਂਟਰ, ਕੱਪੜਾ ਵਪਾਰੀ ਦੀ ਦੁਕਾਨ ‘ਤੇ ਕੀਤੀ ਸੀ ਫਾਈਰਿੰਗ
ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸ਼ੂਟਰ ਢੇਰ, ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ, 2026 ਦੀ ਪਹਿਲੀ ਗੈਂਗਵਾਰ