ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਵਧੇਸ਼ ਰਾਏ ਕਤਲ ਕੇਸ: ਅਵਧੇਸ਼ ਰਾਏ ਕਤਲ ਕੇਸ ਵਿੱਚ 32 ਸਾਲਾਂ ਬਾਅਦ ਆਇਆ ਫੈਸਲਾ, ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਉਮਰ ਕੈਦ

Awadhesh Rai Murder Case: ਵਾਰਾਣਸੀ ਦੀ ਵਾਰਾਣਸੀ ਦੀ ਐੱਮਪੀ-ਐਮਐਲਏ ਕੋਰਟ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਸਨ।

ਅਵਧੇਸ਼ ਰਾਏ ਕਤਲ ਕੇਸ: ਅਵਧੇਸ਼ ਰਾਏ ਕਤਲ ਕੇਸ ਵਿੱਚ 32 ਸਾਲਾਂ ਬਾਅਦ ਆਇਆ ਫੈਸਲਾ, ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਉਮਰ ਕੈਦ
Follow Us
tv9-punjabi
| Updated On: 05 Jun 2023 15:05 PM

ਵਾਰਾਣਸੀ: ਅਵਧੇਸ਼ ਰਾਏ ਕਤਲ ਕੇਸ (Awdesh Rai Murder Case) ਵਿੱਚ ਵਾਰਾਣਸੀ ਦੀ ਐੱਮਪੀ-ਐਮਐਲਏ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਮੁਖਤਾਰ ਅੰਸਾਰੀ (Mukhtar Ansari)ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦਾ ਇਹ ਫੈਸਲਾ ਲਗਭਗ 32 ਸਾਲਾਂ ਬਾਅਦ ਆਇਆ ਹੈ। ਅਵਧੇਸ਼ ਰਾਏ ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਸਨ। ਸ਼ਹਿਰ ਦੇ ਚੇਤਗੰਜ ਥਾਣੇ ਤੋਂ ਸਿਰਫ਼ 50 ਮੀਟਰ ਦੀ ਦੂਰੀ ‘ਤੇ ਬਦਮਾਸ਼ਾਂ ਨੇ ਅਵਧੇਸ਼ ਰਾਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਅਵਧੇਸ਼ ਰਾਏ ਕਤਲ ਕੇਸ ਵਿੱਚ ਇਹ ਫੈਸਲਾ ਐਮਪੀ-ਐਮਐਲਏ ਕੋਰਟ ਦੇ ਜੱਜ ਅਵਨੀਸ਼ ਗੌਤਮ ਨੇ ਦਿੱਤਾ ਹੈ। ਇਸ ਤੋਂ ਪਹਿਲਾਂ 22 ਮਈ ਨੂੰ ਅੰਸਾਰੀ ਇਸ ਮਾਮਲੇ ‘ਚ ਬੰਦਾ ਜੇਲ ‘ਚੋਂ ਪੇਸ਼ ਹੋਏ ਸਨ ਤਾਂ ਜੱਜ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਕਤਲੇਆਮ ਨੂੰ ਬਦਮਾਸ਼ਾਂ ਨੇ 3 ਅਗਸਤ 1991 ਨੂੰ ਅੰਜਾਮ ਦਿੱਤਾ ਸੀ। ਫਿਰ ਅਵਧੇਸ਼ ਦੇ ਭਰਾ ਅਜੈ ਰਾਏ ਨੇ ਪੰਜ ਲੋਕਾਂ ਨੂੰ ਦੋਸ਼ੀ ਬਣਾਇਆ, ਜਿਨ੍ਹਾਂ ‘ਚ ਇਕ ਮੁਖਤਾਰ ਵੀ ਸ਼ਾਮਲ ਸੀ।

ਅਜੇ ਰਾਏ ਨੇ ਚੇਤਗੰਜ ਥਾਣੇ ‘ਚ ਦਰਜ ਕਰਵਾਈ ਸੀ ਸ਼ਿਕਾਇਤ

ਅਜੈ ਰਾਏ ਨੇ ਵਾਰਾਣਸੀ ਦੇ ਚੇਤਗੰਜ ਥਾਣੇ ‘ਚ ਆਪਣੇ ਭਰਾ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਕਤਲ ਕੇਸ ਵਿੱਚ ਮੁਖਤਾਰ ਤੋਂ ਇਲਾਵਾ ਸਾਬਕਾ ਵਿਧਾਇਕ ਅਬਦੁਲ ਕਲਾਮ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਭੀਮ ਸਿੰਘ ਅਤੇ ਰਾਕੇਸ਼ ਨੂੰ ਵੀ ਦੋਸ਼ੀ ਬਣਾਇਆ ਸੀ। ਇਹ ਹਾਈ ਪ੍ਰੋਫਾਈਲ ਕੇਸ ਸੀ, ਜਿਸ ਕਾਰਨ ਤਤਕਾਲੀ ਸਰਕਾਰ ਨੇ ਸੀਆਈਡੀ ਨੂੰ ਜਾਂਚ ਸੌਂਪੀ ਸੀ।

ਬਦਮਾਸ਼ਾਂ ਨੇ ਵਾਰਦਾਤ ਨੂੰ ਕਿਵੇਂ ਦਿੱਤਾ ਅੰਜਾਮ

ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਅਵਧੇਸ਼ ਦਾ ਕਤਲ ਹੋਇਆ ਸੀ, ਉਸ ਦਿਨ ਸ਼ਹਿਰ ‘ਚ ਮੀਂਹ ਪੈ ਰਿਹਾ ਸੀ। ਹਲਕੀ ਜਿਹੀ ਬਾਰਿਸ਼ ਹੋ ਰਹੀ ਸੀ। ਅਵਧੇਸ਼ ਰਾਏ ਆਪਣੇ ਭਰਾ ਅਜੇ ਰਾਏ ਨਾਲ ਘਰ ਦੇ ਸਾਹਮਣੇ ਗੱਲਾਂ ਕਰ ਰਹੇ ਸਨ। ਉਦੋਂ ਅਚਾਨਕ ਇੱਕ ਮਾਰੂਤੀ ਘਰ ਦੇ ਸਾਹਮਣੇ ਆ ਗਈ, ਜਦੋਂ ਤੱਕ ਦੋਵੇਂ ਭਰਾ ਕੁਝ ਸਮਝ ਪਾਉਂਦੇ, ਕਾਰ ‘ਚੋਂ ਉਤਰੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ‘ਚ ਅਵਧੇਸ਼ ਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਥਾਣੇ ਦੇ ਕੋਲ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਅਵਧੇਸ਼ ਰਾਏ ਦੇ ਕਤਲ ਨੇ ਉਦੋਂ ਮੀਡੀਆ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਦੰਗ ਰਹਿ ਗਿਆ। ਇਸ ਕਤਲੇਆਮ ਕਾਰਨ ਵਾਰਾਣਸੀ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੁਖਤਾਰ ਅੰਸਾਰੀ ਦਾ ਡਰ ਹੋਰ ਵਧ ਗਿਆ। ਹਾਲਾਂਕਿ, ਇਸ ਕਤਲ ਕਾਂਡ ਨੇ ਪੁਲਿਸ ਦੀ ਵੀ ਕਾਫੀ ਕਿਰਕਿਰੀ ਕਰਵਾਈ ਸੀ। ਕਿਉਂਕਿ ਜਿੱਥੇ ਅਵਧੇਸ਼ ਦਾ ਕਤਲ ਹੋਇਆ ਸੀ, ਉਸ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਥਾਣਾ ਸੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...