Liquor Loot: ਪੁਲਿਸ ਦੀ ਨੱਕ ਹੇਠ ਪੈਸੇ ਅਤੇ ਮਹਿੰਗੀ ਸ਼ਰਾਬ ਦੀ ਚੋਰੀ, ਸੀਸੀਟੀਵੀ ‘ਚ ਕੈਦ ਤਸਵੀਰਾਂ, ਮੁਲਜਮ ਫਰਾਰ
Crime News: ਅਮ੍ਰਿਤਸਰ ਵਿੱਚ ਜਿਸ ਠੇਕੇ ਵਿੱਚ ਬੇਖੋਫ ਹੋ ਕੇ ਚੋਰੀ ਹੋਈ ਹੈ, ਉਸਦੇ ਹੇਠਾਂ ਹਮੇਸ਼ਾ ਪੁਲਿਸ ਵੱਲੋਂ ਨਾਕਾ ਲਗਾਇਆ ਜਾਂਦਾ ਹੈ। ਇਸ ਕਰਕੇ ਇਸ ਵਾਰਦਾਤ ਤੋਂ ਬਾਅਦ ਪੁਲਿਸ ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ।
ਅੰਮ੍ਰਿਤਸਰ ਨਿਊਜ: ਅੰਮ੍ਰਿਤਸਰ ਦੇ ਅਲਫਾ ਵਨ ਮਾਲ ਦੇ ਸਾਹਮਣੇ ਇਕ ਸ਼ਰਾਬ ਦੇ ਠੇਕੇ ਉਪਰ ਦੋ ਬੇਖੋਫ ਲੁਟੇਰਿਆ ਵਲੋਂ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਠੇਕੇ ਦੀ ਛਤ ਤੇ ਚੜ੍ਹ ਕੇ ਪਹਿਲਾਂ ਸੀਮੇਂਟ ਦੀਆਂ ਚਾਦਰਾਂ ਨਾਲ ਬਣੀ ਛੱਤ ਨੂੰ ਫਾੜਿਆ ਅਤੇ ਫੇਰ ਬੇਖੋਫ ਹੋ ਕੇ ਹਜਾਰਾਂ ਰੁਪਏ ਦੀ ਨਕਦੀ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਗਏ।
ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਪੁਲਿਸ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਕਿਉਂਕਿ ਠੇਕੇ ਦੇ ਬਾਹਰ ਪੁਲਿਸ ਨਾਕਾ ਲੱਗਿਆ ਰਹਿੰਦਾ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਠੇਕੇ ਦੇ ਮਾਲਿਕ ਜੀਐਸ ਰੰਧਾਵਾ ਨੇ ਦੱਸਿਆ ਕਿ ਸ਼ਹਿਰ ਵਿਚ ਅਈਜਕਲ ਵਪਾਰੀ ਬਿਲਕੁਲ ਸੁਰਖਿਤ ਨਹੀ ਹਨ। ਉਨ੍ਹਾਂ ਦੀ ਦੁਕਾਨ ਦੀ ਛਤ ਫਾੜ ਦੋ ਚੋਰਾ ਵਲੋ ਹਜਾਰਾਂ ਰੁਪਏ ਦੀ ਨਕਦੀ ਅਤੇ ਮਹਿੰਗੀ ਸ਼ਰਾਬ ਚੋਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆਂ ਕਿ ਚੋਰਾਂ ਨੇ ਸੀਸੀਟੀਵੀ ਕੈਮਰੇ ਤੋੜਣ ਦੀ ਵੀ ਕੌਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਉਨ੍ਹਾਂ ਮੁਲਜਮਾਂ ਦੀ ਛੇਤੀ ਗ੍ਰਿਫਤਾਰੀ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਉੱਧਰ ਥਾਣਾ ਮਕਬੁਲਪੁਰਾ ਦੇ ਏਐਸਆਈ ਰਾਮਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਲਈ ਗਈ ਹੈ। ਚੋਰੀ ਗਏ ਸਾਮਾਨ ਦੇ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ। ਉਨ੍ਹਾਂ ਭਰੋਸਾ ਦਿੱਤਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਛੇਤੀ ਹੀ ਮੁਲਜਮਾਂ ਨੂੰ ਫੜ ਲਿਆ ਜਾਵੇਗਾ।