ਜਲੰਧਰ ‘ਚ ਜਮੀਨੀ ਵਿਵਾਦ: ਅਣਪਛਾਤੇ ਲੋਕਾਂ ਨੇ ਕਿਸਾਨ ‘ਤੇ ਚਲਾਈਆਂ ਗੋਲੀਆਂ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਜਲੰਧਰ ਦੇ ਪਿੰਡ ਅਠੌਲਾ ਨੇੜੇ ਆਪਣੇ ਘਰ ਤੋਂ 20 ਮੀਟਰ ਦੂਰ ਟਰੈਕਟਰ 'ਤੇ ਸਵਾਰ ਕਿਸਾਨ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚੱਲਾ ਦਿੱਤੀਆਂ। ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਘਟਨਾ ਵਿੱਚ ਇੱਕ ਗੋਲੀ ਪੀੜਤ ਦੇ ਮੋਢੇ ਵਿੱਚ ਅਤੇ ਦੂਜੀ ਉਸ ਦੇ ਪੇਟ ਵਿੱਚ ਜਾ ਲੱਗੀ। ਜਿਸ ਦਾ ਕਪੂਰਥਲਾ ਚੌਕ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਕਰੀਬ 2 ਘੰਟੇ ਤੱਕ ਉਸ ਦਾ ਆਪਰੇਸ਼ਨ ਕੀਤਾ ਅਤੇ ਦੋਵੇਂ ਗੋਲੀਆਂ ਕੱਢ ਲਈਆਂ।
(Photo Credit: tv9hindi.com)
ਜਲੰਧਰ ਨਿਊਜ਼। ਜਲੰਧਰ ਦੇ ਲਾਂਬੜਾ ਦੇ ਪਿੰਡ ਅਠੌਲਾ ਨੇੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਟਰੈਕਟਰ ਸਵਾਰ ‘ਤੇ ਗੋਲੀਆਂ ਚੱਲਾ ਦਿੱਤੀਆਂ। ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦਾ ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


