ਬਾਈਕ ਸਵਾਰਾਂ ਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ, ਇੱਕ ਮੌਤ, ਦੂਜਾ ਗੰਭੀਰ ਜ਼ਖਮੀ
ਜਲੰਧਰ ਦੇ ਮਕਸੂਦਾਂ ਫਲਾਈਓਵਰ ਤੇ ਮੋਟਰਸਾਈਕਲ ਸਵਾਲ 2 ਨੌਜਵਾਨਾਂ ਦੀ ਮਿੰਨੀ ਬੱਸ ਨਾਲ ਟੱਕਰ ਹੋਈ ਹੈ। ਇੱਕ ਨੌਜਵਾਨ ਦੀ ਮੌਕੇ ਤੇ ਮੌਕ ਹੋ ਗਈ ਸੀ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਦੋਵੇਂ ਨੌਜਵਾਨ ਰਾਜਾ ਗਾਰਡਨ ਦੇ ਵਸਨੀਕ ਦੱਸੇ ਜਾ ਰਹੇ ਹਨ।
ਪੰਜਾਬ ਨਿਊਜ। ਜਲੰਧਰ ਦੇ ਥਾਣਾ ਨੰਬਰ 1 ਅਧੀਨ ਪੈਂਦੇ ਮਕਸੂਦਾਂ ਫਲਾਈਓਵਰ ‘ਤੇ ਦੋ ਬਾਈਕ ਸਵਾਰ ਨੌਜਵਾਨਾਂ ਅਤੇ ਮਿੰਨੀ ਬੱਸ ਵਿਚਾਲੇ ਟੱਕਰ (Accident) ਹੋ ਗਈ। ਇਸ ਘਟਨਾ ‘ਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਪਛਾਣ ਰਾਜੇਸ਼ ਕੁਮਾਰ ਅਤੇ ਮੁਕੇਸ਼ ਵਜੋਂ ਹੋਈ ਹੈ। ਦੋਵੇਂ ਰਾਜਾ ਗਾਰਡਨ ਦੇ ਵਸਨੀਕ ਹਨ।
ਜਾਣਕਾਰੀ ਦਿੰਦੇ ਹੋਏ ਜਲੰਧਰ (Jalandhar) ਥਾਣਾ 1 ਦੇ ਏ.ਐੱਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਕਸੂਦਾਂ ਨੇੜੇ ਗੰਦੇ ਨਾਲੇ ਕੋਲ ਇੱਕ ਮਿੰਨੀ ਬੱਸ ਅਤੇ ਬਾਈਕ ਦੀ ਟੱਕਰ ਹੋ ਗਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਬੱਸ ਅਤੇ ਸਪਲੈਂਡਰ ਦਾ ਭਿਆਨਕ ਐਕਸੀਡੈਂਟ ਹੋ ਗਿਆ। ਇਸ ਦੌਰਾਨ ਦੋਹਾਂ ਨੌਜਵਾਨਾਂ ਨੂੰ ਬੱਸ ਦੇ ਹੇਠੋਂ ਕੱਢਿਆ ਪਰ ਇੱਕ ਦੀ ਮੌਕੇ ‘ਤੇ ਹੀ ਮੌਤ ਤੇ ਦੂਜੇ ਗੰਭੀਰ ਮੁਕੇਸ਼ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।
ਮੌਕੇ ਤੋਂ ਫਰਾਰ ਹੋਇਆ ਬੱਸ ਡਰਾਈਵਰ
ਅਧਿਕਾਰੀ ਨੇ ਦੱਸਿਆ ਦੋਵੇਂ ਨੌਜਵਾਨ ਮਕਸੂਦਾਂ ਵੱਲ ਜਾ ਰਹੇ ਸਨ। ਦਿਨ ਦੇ ਕਰੀਬ 3 ਵਜੇ ਮਕਸੂਦਾ ਫਲਾਈਓਵਰ ‘ਤੇ ਉਨ੍ਹਾਂ ਦੀ ਮਿੰਨੀ ਬੱਸ ਨਾਲ ਟੱਕਰ ਹੋ ਗਈ। ਟੱਕਰ ਮਾਰਨ ਤੋਂ ਬਾਅਦ ਮਿੰਨੀ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਦੀ ਭਾਲ ਭਾਲ ਕੀਤੀ ਜਾ ਰਹੀ ਹੈ।