ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਬਣਾਈ ਫਰਜ਼ੀ ID, ਠੱਗ ਦੀ ਭਾਲ ‘ਚ ਪੁਲਿਸ

Updated On: 

14 Feb 2024 13:16 PM IST

ਪੁਲਿਸ ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਇਹ ਫੇਸਬੁੱਕ ਆਈਡੀ ਫਰਜ਼ੀ ਹੈ। ਆਈਡੀ ਬਣਾਉਣ ਵਾਲੇ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਬਣਾਈ ਫਰਜ਼ੀ ID, ਠੱਗ ਦੀ ਭਾਲ ਚ ਪੁਲਿਸ
Follow Us On

Jalandhar Police Commissioner Swapan Sharma: ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪੁਲਿਸ ਕਮਿਸ਼ਨਰ ਨੂੰ ਸਾਈਬਰ ਠੱਗਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਠੱਗਾਂ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈਡੀ ਬਣਾਈ ਹੈ, ਜਿਸ ਤੋਂ ਬਾਅਦ ਠੱਗਾਂ ਨੇ ਲੁਧਿਆਣਾ ਵਿੱਚ ਕਈ ਲੋਕਾਂ ਨੂੰ ਮੈਸੇਜ ਕੀਤੇ ਹਨ। ਇਸ ਮਾਮਲੇ ਤੇ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਨਾਲ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਇਹ ਫੇਸਬੁੱਕ ਆਈਡੀ ਫਰਜ਼ੀ ਹੈ ਅਤੇ ਆਈਡੀ ਬਣਾਉਣ ਵਾਲੇ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਹੈ।

ਇਹ ਵੀ ਪੜ੍ਹੋ: ਖੁਦ ਨੂੰ ਗੈਂਗਸਟਰ ਲੰਡਾ ਹਰੀਕੇ ਦੱਸ ਕੇ ਇਕ ਉਦਯੋਗਪਤੀ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਗ੍ਰਿਫਤਾਰ

ਉਨ੍ਹਾਂ ਨੇ ਲੋਕਾਂ ਨੂੰ ਸੂਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਨਾਂਅ ‘ਤੇ ਬਣੀ ਆਈਡੀ ਦੀ ਵਰਤੋਂ ਕਰਕੇ ਮੈਸੇਜ ਭੇਜ ਕੇ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਮਾਮਲੇ ‘ਚ ਆਮ ਲੋਕ ਸੁਚੇਤ ਰਹਿਣ। ਇਸ ਆਈਡੀ ਰਾਹੀਂ ਜਾਣਕਾਰੀ ਦਿੰਦਿਆਂ ਲੁਧਿਆਣਾ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਸੋਨੂੰ ਨੇ ਦੱਸਿਆ ਕਿ ਉਹ ਸੈਕਰਡ ਹਾਰਟ ਸਕੂਲ ਨੇੜੇ ਰਹਿੰਦਾ ਹੈ। ਉਸ ਨੂੰ ਸਵਪਨ ਸ਼ਰਮਾ ਦੇ ਨਾਂਅ ‘ਤੇ ਬਣਾਈ ਗਈ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਆਈ ਸੀ। ਉਸ ਤੋਂ ਬਾਅਦ ਉਸ ਨੇ ਇਸ ਰਿਕਵੈਸਟ ਨੂੰ ਸਵੀਕਾਰ ਕਰ ਲਿਆ ਅਤੇ ਕੁਝ ਦਿਨਾਂ ਬਾਅਦ ਅਚਾਨਕ ਇੱਕ ਮੈਸੇਜ ਵੀ ਆਇਆ। ਉਨ੍ਹਾਂ ਦੱਸਿਆ ਕਿ ਠੱਗ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਇਸ ਤੋਂ ਬਾਅਦ ਉਸ ਦਾ ਨੰਬਰ ਵੀ ਲੈ ਲਿਆ। ਚੈਟਿੰਗ ‘ਤੇ ਉਸ ਨਾਲ ਗੱਲ ਕਰਨ ਲੱਗ ਗਿਆ।

ਲੁਧਿਆਣਾ ਦੇ ਲੋਕਾਂ ਨੂੰ ਕੀਤੇ ਮੈਸੇਜ

ਸੋਨੂੰ ਅਨੁਸਾਰ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਕਿ ਮੇਰਾ ਇੱਕ ਦੋਸਤ ਸੰਤੋਸ਼ ਕੁਮਾਰ ਹੈ, ਉਹ ਤੁਹਾਨੂੰ ਫ਼ੋਨ ਕਰੇਗਾ। ਉਹ ਸੀਆਰਪੀਐਫ ਵਿੱਚ ਇੱਕ ਅਧਿਕਾਰੀ ਹੈ ਅਤੇ ਉਸ ਦੀ ਡਿਊਟੀ ਤਬਦੀਲ ਕਰ ਦਿੱਤੀ ਗਈ ਹੈ। ਉਹ ਆਪਣਾ ਫਰਨੀਚਰ ਦਾ ਸਮਾਨ ਵੇਚਣਾ ਚਾਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਨਵੀਆਂ ਅਤੇ ਚੰਗੀਆਂ ਹਨ। ਜੇ ਤੁਹਾਨੂੰ ਇਹ ਪਸੰਦ ਹੈ ਤਾਂ ਇਸਨੂੰ ਖਰੀਦ ਲੈਣਾ। ਇਸੇ ਤਰ੍ਹਾਂ ਕੈਲਾਸ਼ ਨਗਰ ਰੋਡ ਦੇ ਰਹਿਣ ਵਾਲੇ ਸੌਰਵ ਅਰੋੜਾ ਨੂੰ ਵੀ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈਡੀ ਤੋਂ ਕੁਝ ਮੈਸੇਜ ਆਏ ਹਨ।