ਪਿਤਾ ‘ਤੇ 4 ਦਿਨ ਦੇ ਪੁੱਤ ਤੇ ਪਤਨੀ ਨੂੰ ਰਾਤ ਸਮੇਂ ਘਰੋਂ ਬਾਹਰ ਕੱਢਣ ਦੇ ਇਲਜ਼ਾਮ, ਬੱਚੇ ਦੀ ਮੌਤ
ਫਿਲੌਰ ਵਿੱਖੇ ਘਰੇਲੂ ਝਗੜੇ ਨੂੰ ਲੈ ਕੇ ਇੱਕ ਬਾਪ ਨੇ ਆਪਣੇ 4 ਦਿਨਾਂ ਦੇ ਪੁੱਤਰ ਅਤੇ ਪਤਨੀ ਨੂੰ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲੱਗੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਹਾਇਤਾ ਲਈ ਫੋਨ ਕੀਤਾ, ਪਰ ਨੰਬਰ ਨਹੀਂ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਦੇਰੀ ਕਰਨ ਦੀ ਬਜਾਏ ਜੁਗਾੜੂ ਮੋਟਰਸਾਈਕਲ ਰੇਹੜੇ ਦੀ ਮਦਦ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਇਨ੍ਹਾਂ ਦੋਵਾਂ ਨੂੰ ਪਹੁੰਚਾਇਆ।
ਜਲੰਧਰ ਦੇ ਹਲਕਾ ਫਿਲੌਰ ਵਿੱਖੇ ਘਰੇਲੂ ਝਗੜੇ ਨੂੰ ਲੈ ਕੇ ਇੱਕ ਬਾਪ ਨੇ ਆਪਣੇ 4 ਦਿਨਾਂ ਦੇ ਪੁੱਤਰ ਅਤੇ ਪਤਨੀ ਨੂੰ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲੱਗੇ ਹਨ। ਇਸ ਸ਼ਖ਼ਸ ਤੇ ਇਲਜ਼ਾਮ ਹੈ ਕਿ ਉਸ ਨੇ ਪਹਿਲਾਂ ਇਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਘਰੋਂ ਬਾਹਰ ਕੱਢ ਦਿੱਤਾ। ਭੁੱਖੇ ਅਤੇ ਕੰਬਲ ਤੋਂ ਬਿਨ੍ਹਾਂ ਪੂਰੀ ਰਾਤ ਘਰੋਂ ਬਾਹਰ ਰਹਿਣ ਕਾਰਨ 4 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ। ਪੀੜਤ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ਼ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਉਣਾ 108 ਤੇ ਕਾਲ ਕੀਤੀ ਸੀ, ਪਰ ਉੱਥੋ ਵੀ ਕੋਈ ਸਹਾਇਤਾ ਨਹੀਂ ਮਿਲੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਹਾਇਤਾ ਲਈ ਫੋਨ ਕੀਤਾ, ਪਰ ਨੰਬਰ ਨਹੀਂ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਦੇਰੀ ਕਰਨ ਦੀ ਬਜਾਏ ਜੁਗਾੜੂ ਮੋਟਰਸਾਈਕਲ ਰੇਹੜੇ ਦੀ ਮਦਦ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਇਨ੍ਹਾਂ ਦੋਵਾਂ ਨੂੰ ਪਹੁੰਚਾਇਆ। ਹਸਪਤਾਲ ਵਿਖੇ ਦਾਖਲ ਹੁੰਦੀਆਂ ਹੀ ਉੱਥੇ ਮੌਜੂਦ ਡਿਊਟੀ ਡਾਕਟਰ ਨੇ ਮਰੀਜ਼ ਦੀ ਹਾਲਤ ਨੂੰ ਦੇਖਕੇ ਜਲੰਧਰ ਲਈ ਰੈਫਰ ਕਰ ਦਿੱਤਾ। ਪੀੜਤ ਮਹਿਲਾ ਸੰਗੀਤਾ ਦੀ ਭੈਣ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਗੱਲ ਕਰਨ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ ਜਿੱਥੇ ਇਹ ਪੂਰਾ ਮਾਮਲਾ ਸਾਫ਼ ਹੋ ਸਕੇਗਾ।