ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਲੰਧਰ ਚ ਤੜਕੇ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ, ਜਾਂਚ ‘ਚ ਜੁਟੀ ਪੁਲਿਸ

ਗੋਲੀਬਾਰੀ ਦੀ ਘਟਨਾ ਸ਼ਹੀਦ ਊਧਮ ਸਿੰਘ ਨਗਰ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 8 ਫਾਇਰਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਏਸੀਪੀ ਨਾਰਥ ਰਿਸ਼ਭ ਭੋਲਾ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਹੈ।

ਜਲੰਧਰ ਚ ਤੜਕੇ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ, ਜਾਂਚ ‘ਚ ਜੁਟੀ ਪੁਲਿਸ
ਜਲੰਧਰ ‘ਚ ਤੜਕੇ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ, ਜਾਂਚ ‘ਚ ਜੁਟੀ ਪੁਲਿਸ
Follow Us
davinder-kumar-jalandhar
| Updated On: 04 Jan 2025 11:20 AM

ਜਲੰਧਰ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੰਬਾ ਪਿੰਡ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਨੇ ਇਕੱਠੇ ਹੋ ਕੇ ਸ਼ਰਾਬ ਪੀਤੀ ਸੀ। ਪਰ ਸਵੇਰੇ ਤੜਕੇ ਹੀ ਆਪਸ ਵਿੱਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸਤਾਂ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਇਕ-ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 24 ਸਾਲਾ ਸ਼ਿਵਮ ਵਾਸੀ ਮੋਤਾ ਸਿੰਘ ਨਗਰ ਅਤੇ 22 ਸਾਲਾ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਗੋਲੀਬਾਰੀ ਦੀ ਘਟਨਾ ਸ਼ਹੀਦ ਊਧਮ ਸਿੰਘ ਨਗਰ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 8 ਫਾਇਰਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਏਸੀਪੀ ਨਾਰਥ ਰਿਸ਼ਭ ਭੋਲਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਹੈ।

ਥਾਣਾ ਰਾਮਾ ਮੰਡੀ ਅਤੇ ਜਲੰਧਰ ਦੇ ਸੀਆਈਏ ਸਟਾਫ਼ ਦੀ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਫਿਲਹਾਲ ਜਾਂਚ ‘ਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ। ਮੁਲਜ਼ਮਾਂ ਦੀ ਭਾਲ ਵਿੱਚ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਪੁਲਿਸ ਕਰ ਰਹੀ ਸੀ ਭਾਲ

ਪੁਲਿਸ ਸੂਤਰਾਂ ਅਨੁਸਾਰ ਇਹ ਘਟਨਾ ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਵਾਪਰੀ। ਦੋਵੇਂ ਮ੍ਰਿਤਕ ਨੌਜਵਾਨ ਥਾਣਾ ਡਵੀਜ਼ਨ ਨੰਬਰ-6 ਵਿੱਚ ਦਰਜ ਕੇਸ ਵਿੱਚ ਲੋੜੀਂਦੇ ਸਨ। ਹੁਣ ਤੱਕ ਦੀ ਜਾਂਚ ਵਿੱਚ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਜਾਪ ਰਿਹਾ ਹੈ। ਮੁਲਜ਼ਮ ਮੰਨਾ ਦੀ ਭਾਲ ਵਿੱਚ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਮੁਲਜ਼ਮ ਮ੍ਰਿਤਕ ਦਾ ਦੋਸਤ ਸੀ

ਸੂਤਰਾਂ ਮੁਤਾਬਕ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਮੰਨਾ ਵੀ ਮ੍ਰਿਤਕ ਦਾ ਸਾਥੀ ਸੀ। ਕੁਝ ਸਮਾਂ ਪਹਿਲਾਂ ਤਿੰਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੋਤਾ ਸਿੰਘ ਨਗਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਜਦੋਂ ਕੇਸ ਦਰਜ ਕੀਤਾ ਤਾਂ ਤਿੰਨੋਂ ਮੁਲਜ਼ਮ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਮਰਨ ਵਾਲੇ ਦੋਵੇਂ ਨੌਜਵਾਨਾਂ ਦੀ ਵੀ ਭਾਲ ਸੀ।

ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ...
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ...